ETV Bharat / entertainment

ਰਿਲੀਜ਼ ਲਈ ਤਿਆਰ ਪੰਜਾਬੀ ਫਿਲਮ 'ਮਖੌਟੇ', ਸ਼ਾਨਦਾਰ ਟ੍ਰੇਲਰ ਆਇਆ ਸਾਹਮਣੇ - Punjabi Movie Makhaute

Punjabi Movie Makhaute: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਮਖੌਟੇ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਜਲਦ ਹੀ ਰਿਲੀਜ਼ ਕਰ ਦਿੱਤੀ ਜਾਵੇਗੀ।

Punjabi movie Makhaute ready for release trailer came out
Punjabi movie Makhaute ready for release trailer came out (film poster)
author img

By ETV Bharat Entertainment Team

Published : Jul 22, 2024, 9:54 AM IST

ਚੰਡੀਗੜ੍ਹ: ਬਤੌਰ ਸਿਨੇਮਾਟੋਗ੍ਰਾਫ਼ਰ ਪੰਜਾਬੀ ਸਿਨੇਮਾ ਖੇਤਰ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਸ਼ਿਵਤਾਰ ਸ਼ਿਵ, ਜੋ ਨਿਰਮਾਤਾ ਦੇ ਤੌਰ ਉਤੇ ਵੀ ਪੜਾਅ-ਦਰ-ਪੜਾਅ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦੀਆਂ ਜਾਰੀ ਡਾਇਰੈਕਟੋਰੀਅਲ ਕੋਸ਼ਿਸ਼ਾਂ ਦੀ ਲੜੀ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਜਲਦ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮਖੌਟੇ', ਜਿਸ ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ।

'ਸ਼ੈਲੀ ਸੁਮਨ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਲੇਖਕ ਦੀਪ ਧਵਨ, ਸੰਪਾਦਕ ਹਰਸ਼ਿਤ ਕੁਲਾਰ, ਬੈਕਗਰਾਊਂਡ ਸਕੋਰਰ ਸ਼ੁਭਮ ਹੀਰ, ਕੈਮਰਾਮੈਨ ਵਿਜੇ ਮੋਰਿਆ, ਲਾਈਨ ਨਿਰਮਾਤਾ ਬ੍ਰਾਈਟ ਸਨੋਅ ਪ੍ਰੋਡੋਕਸ਼ਨ ਹਨ, ਜਦਕਿ ਜੇਕਰ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਨੂਰ ਕੌਰ, ਗੁਰੂ ਮਾਨ, ਪ੍ਰੀਤ ਕੌਰ, ਨਿਖਿਲ ਰਾਣਾ, ਇਕਬਾਲ ਸੰਧੂ, ਹਨੀ ਮਹਿਰਾ, ਮਨਪ੍ਰੀਤ ਕੌਰ, ਸ਼ਤੀਸ਼ ਕੁਮਾਰ, ਰਾਜਦੀਪ ਅਲਬੇਲਾ, ਜਗਜੀਤ ਸਿੰਘ ਪਿਥੀਪੁਰ, ਰਾਕੇਸ਼ ਕੁਮਾਰ ਗੁਪਤਾ, ਬਾਲ ਕਲਾਕਾਰ ਹਰਸ਼ਿਤ ਸ਼ਾਮਿਲ ਹਨ।

ਬਣਦੇ-ਵਿਗੜਦੇ ਆਪਸੀ ਰਿਸ਼ਤਿਆਂ ਅਤੇ ਮਾਸੂਮ ਦਿਖਣ ਵਾਲੇ ਚਿਹਰਿਆਂ ਪਿੱਛੇ ਛਿਪੀ ਸ਼ਾਤਿਰ ਮਾਨਸਿਕਤਾ ਨੂੰ ਉਜਾਗਰ ਕਰਦੀ ਇਹ ਚਰਚਿਤ ਫਿਲਮ ਮੇਨ ਸਟਰੀਮ ਫਿਲਮਾਂ ਤੋਂ ਬਿਲਕੁਲ ਅਲਹਦਾ ਕੰਟੈਂਟ ਅਧੀਨ ਬੁਣੀ ਗਈ ਹੈ, ਜਿਸ ਦੁਆਰਾ ਕਈ ਪ੍ਰਤਿਭਾਵਾਨ ਚਿਹਰੇ ਸਿਨੇਮਾ ਖੇਤਰ ਵਿੱਚ ਪ੍ਰਭਾਵੀ ਸ਼ੁਰੂਆਤ ਵੱਲ ਵਧਣਗੇ, ਜਿੰਨ੍ਹਾਂ ਵਿੱਚ ਲੀਡ ਰੋਲ ਨਿਭਾ ਰਹੀ ਅਦਾਕਾਰਾ ਨੂਰ ਕੌਰ ਵੀ ਸ਼ੁਮਾਰ ਹੈ, ਜੋ ਇਸ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਅਤੇ ਚੁਣੌਤੀਪੂਰਨ ਲੀਡਿੰਗ ਰੋਲ ਅਦਾ ਕਰਦੀ ਵਿਖਾਈ ਦੇਵੇਗੀ।

ਸਿਨੇਮਾਟੋਗ੍ਰਾਫ਼ਰ ਦੇ ਤੌਰ ਉਤੇ ਕਈ ਵੱਡੀਆਂ ਅਤੇ ਚਰਚਿਤ ਫਿਲਮਾਂ ਦਾ ਹਿੱਸਾ ਰਹੇ ਸ਼ਿਵਤਾਰ ਸ਼ਿਵ ਵੱਲੋਂ ਹੁਣ ਤੱਕ ਬਤੌਰ ਨਿਰਦੇਸ਼ਕ ਕੀਤੀਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਜੌਰਡਨ ਸੰਧੂ ਸਟਾਰਰ 'ਖਤਰੇ ਦਾ ਘੁੱਗੂ', ਹੈਪੀ ਰਾਏਕੋਟੀ ਦੀ ਲੀਡ ਭੂਮਿਕਾ ਨਾਲ ਸਜੀ 'ਟੇਸ਼ਨ' ਤੋਂ ਇਲਾਵਾ 'ਸੱਗੀ ਫੁੱਲ' ਆਦਿ ਸ਼ਾਮਿਲ ਰਹੀਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਸਰਾਹਿਆ ਗਿਆ ਹੈ।

ਪਾਲੀਵੁੱਡ ਦੇ ਨਾਲ-ਨਾਲ ਹਿੰਦੀ ਸਿਨੇਮਾ ਖੇਤਰ 'ਚ ਵੀ ਕੁਝ ਨਿਵੇਕਲਾ ਕਰਨ ਦੀ ਖਵਾਹਿਸ਼ ਰੱਖਦੇ ਸਿਨੇਮਾਟੋਗ੍ਰਾਫ਼ਰ-ਨਿਰਦੇਸ਼ਕ ਸ਼ਿਵਤਾਰ ਸ਼ਿਵ ਅਨੁਸਾਰ ਤਰੋ-ਤਾਜ਼ਗੀ ਭਰੀ ਸਿਰਜਨਾ ਨਾਲ ਅੋਤ ਪੋਤ ਉਨ੍ਹਾਂ ਦੀ ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਨਾਲ ਮਿਲੇ ਉਤਸ਼ਾਹ ਸਦਕਾ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਐਕਸਪੈਰੀਮੈਂਟਲ ਫਿਲਮਾਂ ਦਰਸ਼ਕਾਂ ਦੇ ਸਨਮੁੱਖ ਕਰਨਾ ਉਨ੍ਹਾਂ ਦੀਆਂ ਪਹਿਲਕਦਮੀਆਂ 'ਚ ਸ਼ੁਮਾਰ ਰਹੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.