ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਗਲੋਬਲੀ ਅਧਾਰ ਕਾਇਮ ਕਰਦੇ ਜਾ ਰਹੇ ਫਿਲਮੀ ਸਾਂਚੇ ਨੂੰ ਆਲਮੀ ਪੱਧਰ ਉਤੇ ਹੋਰ ਵਿਸਥਾਰ ਦੇਣ ਜਾ ਰਹੀ ਹੈ ਕੈਨੇਡਾ 'ਚ ਸ਼ੁਰੂ ਹੋਈ ਪੰਜਾਬੀ ਫਿਲਮ 'ਰੋਲਾ ਵੇਸਮੈਂਟ ਦਾ', ਜਿਸ ਵਿੱਚ ਮਸ਼ਹੂਰ ਕਾਮੇਡੀਅਨ ਗੁਰਚੇਤ ਚਿੱਤਰਕਾਰ ਲੀਡ ਭੂਮਿਕਾ 'ਚ ਨਜ਼ਰ ਆਉਣਗੇ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖਿੱਤੇ ਵਿੱਚ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਇਸ ਅਰਥ-ਭਰਪੂਰ ਅਤੇ ਭਾਵਪੂਰਨ ਫਿਲਮ ਦਾ ਲੇਖਨ ਰਾਜੂ ਵਰਮਾ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਕੈਨੇਡਾ ਵਸੇਂਦੇ ਪੰਜਾਬੀ ਮੂਲ ਦੇ ਅੰਮ੍ਰਿਤ ਸੰਧੂ ਸੰਭਾਲਣਗੇ, ਜੋ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਨਿਰਦੇਸ਼ਕ ਇੱਕ ਨਵੇਂ ਅਤੇ ਪ੍ਰਭਾਵੀ ਆਗਾਜ਼ ਵੱਲ ਵਧਣ ਜਾ ਰਹੇ ਹਨ।
ਪੰਜਾਬ ਸਮੇਤ ਵੱਖ-ਵੱਖ ਮੁਲਕਾਂ ਤੋਂ ਕੈਨੇਡਾ ਜਾ ਰਹੇ ਵਿਦਿਆਰਥੀਆਂ ਨੂੰ ਦਰਪੇਸ਼ ਆਉਣ ਵਾਲੇ ਨਾਂਹ-ਪੱਖੀ ਹਾਲਾਤਾਂ ਅਤੇ ਤ੍ਰਾਸਦੀਆਂ ਨੂੰ ਬਿਆਨ ਕਰਦੀ ਇਸ ਫਿਲਮ ਵਿੱਚ ਕੈਨੇਡਾ ਦੇ ਕਲਾ ਖਿੱਤੇ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਪ੍ਰਤਿਭਾਵਾਨ ਚਿਹਰੇ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੇ ਹਨ।
ਇੰਟਰਨੈਸ਼ਨਲ ਸਟੂਡੈਂਟਸ ਨਾਲ ਜੁੜੇ ਮੁੱਦਿਆਂ ਨੂੰ ਉਭਾਰਨ ਦੇ ਯਤਨਾਂ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਕਾਮੇਡੀ ਕਿੰਗ ਦੇ ਤੌਰ ਉਤੇ ਚੌਖੀ ਭੱਲ ਸਥਾਪਿਤ ਕਰ ਚੁੱਕੇ ਗੁਰਚੇਤ ਚਿੱਤਰਕਾਰ ਕਾਫ਼ੀ ਅਲਹਦਾ ਕਿਰਦਾਰ ਨਿਭਾਅ ਰਹੇ ਹਨ, ਜਿੰਨ੍ਹਾਂ ਅਨੁਸਾਰ ਸਮਾਜਿਕ ਅਤੇ ਵਿਦਿਆਰਥੀ ਸਰਕਾਰਾਂ ਨਾਲ ਜੁੜੀ ਇਸ ਫਿਲਮ ਦਾ ਹਿੱਸਾ ਬਣਨਾ ਉਨ੍ਹਾਂ ਲਈ ਕਾਫ਼ੀ ਮਾਣ ਵਾਲੀ ਗੱਲ ਹੈ, ਜਿਸ ਵਿੱਚ ਬੇਹੱਦ ਚੁਣੌਤੀਪੂਰਨ ਰੋਲ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।
ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਬਟਵਾਰੇ ਦਰਦ ਨੂੰ ਬਿਆਨ ਕਰਦੀ 'ਸਾਂਝਾ ਪੰਜਾਬ' ਦਾ ਨਿਰਮਾਣ ਕਰ ਚੁੱਕੇ ਹਨ ਗੁਰਚੇਤ ਚਿੱਤਰਕਾਰ, ਜੋ ਇੰਨੀਂ ਦਿਨੀਂ ਅਪਣੀ ਕਾਮੇਡੀ ਇਮੇਜ਼ ਮਿੱਥ ਨੂੰ ਤੋੜਦੇ ਅਤੇ ਗੰਭੀਰ ਭੂਮਿਕਾਵਾਂ ਵੱਲ ਅਪਣਾ ਰੁਖ਼ ਅਖ਼ਤਿਆਰ ਕਰਦੇ ਨਜ਼ਰੀ ਆ ਰਹੇ ਹਨ, ਜਿਸ ਸੰਬੰਧੀ ਉਨ੍ਹਾਂ ਵੱਲੋਂ ਅਪਣਾਈ ਸੋਚ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਕਤ ਫਿਲਮ, ਜਿਸ ਵਿੱਚ ਉਹ ਅਪਣੀ ਪਹਿਲੀ ਲੀਕ ਤੋਂ ਬਿਲਕੁਲ ਹੱਟਵੇਂ ਰੋਲ ਵਿੱਚ ਵਿਖਾਈ ਦੇਣਗੇ।
ਇਹ ਵੀ ਪੜ੍ਹੋ: