ETV Bharat / entertainment

ਸਿਨੇਮਾਘਰਾਂ ਵਿੱਚ ਧੂੰਮਾਂ ਪਾਉਣ ਆ ਰਹੀ ਹੈ ਫਿਲਮ 'ਪੁੱਤ ਜੱਟਾਂ ਦੇ 2', ਜਲਦ ਹੋਵੇਗਾ ਰਸਮੀ ਐਲਾਨ - Film Putt Jattan De 2 - FILM PUTT JATTAN DE 2

Punjabi Film Putt Jattan De 2: ਹਾਲ ਹੀ ਵਿੱਚ 'ਪੁੱਤ ਜੱਟਾਂ ਦੇ 2' ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਜਲਦ ਹੀ ਰਿਲੀਜ਼ ਹੋ ਜਾਵੇਗੀ।

Punjabi Film Putt Jattan De 2
Punjabi Film Putt Jattan De 2 (Etv Bharat)
author img

By ETV Bharat Entertainment Team

Published : Aug 6, 2024, 1:34 PM IST

ਚੰਡੀਗੜ੍ਹ: ਸਾਲ 1983 ਵਿੱਚ ਰਿਲੀਜ਼ ਹੋਈ ਅਤੇ ਬਲਾਕਬਸਟਰ ਰਹੀ ਪੰਜਾਬੀ ਫਿਲਮ 'ਪੁੱਤ ਜੱਟਾਂ ਦੇ' ਇੱਕ ਵਾਰ ਮੁੜ ਸੀਕਵਲ ਦੇ ਰੂਪ ਵਿੱਚ ਸਾਹਮਣੇ ਆਉਣ ਜਾ ਰਹੀ ਹੈ, ਜਿਸ ਦਾ ਰਸਮੀ ਐਲਾਨ ਜਲਦ ਕੀਤਾ ਜਾਵੇਗਾ।

ਪੰਜਾਬੀ ਸਿਨੇਮਾ ਨੂੰ ਨਵੇਂ ਅਯਾਮ ਦੇਣ ਵਾਲੀ ਅਤੇ ਉਸ ਸਮੇਂ ਦੀਆਂ ਸ਼ਾਨਦਾਰ ਅਤੇ ਸੁਪਰ-ਡੁਪਰ ਹਿੱਟ ਫਿਲਮਾਂ ਵਿੱਚ ਸ਼ੁਮਾਰ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਮਹਰੂਮ ਜਗਜੀਤ ਚੂਹੜਚੱਕ ਵੱਲੋਂ ਕੀਤਾ ਗਿਆ ਸੀ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਇਸ ਮਲਟੀ-ਸਟਾਰਰ ਅਤੇ ਬਿੱਗ ਸੈਟਅੱਪ ਫਿਲਮ ਵਿੱਚ ਧਰਮਿੰਦਰ, ਸ਼ਤਰੂਘਨ ਸਿਨਹਾ, ਬਲਦੇਵ ਖੋਸਾ, ਪ੍ਰਕਾਸ਼ ਗਿੱਲ, ਮੁਹੰਮਦ ਸਦੀਕ, ਸੁਰਿੰਦਰ ਸ਼ਿੰਦਾ, ਮਰਹੂਮ ਦਲਜੀਤ ਕੌਰ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ, ਜਿੰਨ੍ਹਾਂ ਸਭਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਸਰਾਹਿਆ ਗਿਆ।

ਪਾਲੀਵੁੱਡ ਦੀ 'ਸ਼ੋਲੇ' ਵਜੋਂ ਅੱਜ ਵੀ ਸ਼ੁਮਾਰ ਕਰਵਾਉਂਦੀ ਇਸ ਫਿਲਮ ਦੇ ਸੀਕਵਲ ਦਾ ਨਿਰਮਾਣ ਬਲਦੇਵ ਖੋਸਾ ਕਰਨਗੇ, ਜਿੰਨ੍ਹਾਂ ਵੱਲੋਂ ਉਕਤ ਫਿਲਮ ਵਿੱਚ ਬਤੌਰ ਲੀਡ ਐਕਟਰ ਕੰਮ ਕੀਤਾ ਗਿਆ ਸੀ।

ਮੁੰਬਈ ਦੇ ਉੱਘੇ ਸਿਆਸਤਦਾਨਾਂ ਵਿੱਚ ਅੱਜਕੱਲ੍ਹ ਅਪਣੀ ਮੌਜੂਦਗੀ ਦਰਜ ਕਰਵਾ ਰਹੇ ਬਲਦੇਵ ਖੋਸਾ ਵਿਧਾਇਕ ਦੇ ਰੂਪ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜਿੰਨ੍ਹਾਂ ਵੱਲੋਂ ਮੁੰਬਈ ਗਲਿਆਰਿਆਂ ਵਿੱਚ ਪੰਜਾਬੀਅਤ ਦਾ ਰੁਤਬਾ ਬੁਲੰਦ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਪਾਲੀਵੁੱਡ ਦੇ ਬਿਹਤਰੀਨ ਐਕਟਰ ਵਜੋਂ ਭਰਵੀਂ ਸਲਾਹੁਤਾ ਅਤੇ ਚਰਚਾ ਹਾਸਿਲ ਕਰ ਚੁੱਕੇ ਬਲਦੇਵ ਖੋਸਾ ਵੱਲੋਂ ਨਿਰਮਿਤ ਕੀਤੀ ਜਾ ਰਹੀ ਉਕਤ ਸੀਕਵਲ ਫਿਲਮ ਦੇ ਐਸੋਸੀਏਟ ਨਿਰਮਾਤਾ ਇਕਬਾਲ ਢਿੱਲੋਂ ਹੋਣਗੇ, ਜੋ ਦਿੱਗਜ ਫਿਲਮ ਨਿਰਮਾਣਕਾਰ ਦੇ ਤੌਰ ਜਾਣੇ ਜਾਂਦੇ ਹਨ ਅਤੇ ਬੇਸ਼ੁਮਾਰ ਚਰਚਿਤ ਅਤੇ ਵੱਡੀਆਂ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਸ਼ਹੀਦ ਏ ਆਜ਼ਮ', 'ਸੁੱਖਾ', 'ਜੱਟ ਜਿਉਣਾ ਮੌੜ', 'ਸ਼ਹੀਦ ਊਧਮ ਸਿੰਘ', 'ਪਿੰਡ ਦੀ ਕੁੜੀ' ਆਦਿ ਸ਼ਾਮਿਲ ਰਹੀਆਂ ਹਨ, ਜੋ ਪੰਜਾਬੀ ਸਿਨੇਮਾ ਦੀਆਂ ਵੱਡੀਆਂ ਫਿਲਮਾਂ ਦੇ ਤੌਰ ਉਤੇ ਅੱਜ ਵੀ ਜਾਣੀਆਂ ਜਾਂਦੀਆਂ ਹਨ।

ਪੰਜਾਬੀ ਸਿਨੇਮਾ ਨੂੰ ਵਿਸ਼ਾਲਤਾ ਦੇਣ ਵਿੱਚ ਲਗਾਤਾਰ ਅਹਿਮ ਯੋਗਦਾਨ ਪਾ ਰਹੇ ਨਿਰਮਾਤਾ ਇਕਬਾਲ ਸਿੰਘ ਢਿੱਲੋਂ ਅਨੁਸਾਰ ਜਲਦ ਵਜ਼ੂਦ ਵਿੱਚ ਆਉਣ ਜਾ ਰਹੇ ਉਕਤ ਸੀਕਵਲ ਨੂੰ ਮਲਟੀ ਸਟਾਰ ਅਧੀਨ ਬਣਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ 'ਕੇਡੀ ਆਰਟਸ' ਦੇ ਬੈਨਰ ਹੇਠ ਬਣਾਈ ਜਾਣ ਵਾਲੀ ਇਸ ਫਿਲਮ ਦੀ ਸਟਾਰ-ਕਾਸਟ ਅਤੇ ਹੋਰ ਪਹਿਲੂਆਂ ਨੂੰ ਜਲਦ ਹੀ ਰਿਵੀਲ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.