ਅੰਮ੍ਰਿਤਸਰ: ਪਾਲੀਵੁੱਡ ਗਲਿਆਰੇ ਵਿੱਚ ਇਸ ਸਮੇਂ ਰੂਪੀ ਗਿੱਲ ਸਟਾਰਰ ਪੰਜਾਬੀ ਫਿਲਮ 'ਬੀਬੀ ਰਜਨੀ' ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਫਿਲਮ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਤੋਂ ਪਹਿਲਾਂ ਅੱਜ ਇਸ ਫਿਲਮ ਦੀ ਸਟਾਰ ਕਾਸਟ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੀ।
ਇਸ ਮੌਕੇ ਫਿਲਮ ਦੀ ਟੀਮ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਉਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਿਲਮ ਦੀ ਸਟਾਰ ਕਾਸਟ ਨੇ ਦੱਸਿਆ ਕਿ ਇਹ ਫਿਲਮ ਸਿੱਖ ਇਤਿਹਾਸ ਦੇ ਨਾਲ ਜੁੜੀ ਇੱਕ ਸ਼ਾਨਦਾਰ ਫਿਲਮ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਇਤਿਹਾਸਿਕ ਫਿਲਮਾਂ ਕਦੇ-ਕਦੇ ਹੀ ਬਣਦੀਆਂ ਹਨ, ਸਾਡੀ ਇਹ ਫਿਲਮ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦੇ ਚੱਲਦੇ ਅਸੀਂ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਅੱਜ ਗੁਰੂ ਮਹਾਰਾਜ ਦੇ ਘਰ ਪੁੱਜੇ ਹਾਂ।
ਫਿਲਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਦੀ ਸਾਰੀ ਕਹਾਣੀ ਬਹੁਤ ਹੀ ਪਿਆਰ, ਨਿਮਰਤਾ ਨਾਲ ਸਰਚ ਕਰਕੇ ਬਣਾਈ ਗਈ ਹੈ, ਤਾਂਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜੀਏ ਤਾਂ ਜੋ ਇਨ੍ਹਾਂ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ। ਇਸ ਫਿਲਮ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਹਰੇਕ ਪਰਿਵਾਰ ਨੂੰ ਦੇਖਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਅਰਥ-ਭਰਪੂਰ ਫਿਲਮ ਦੀ ਸਟਾਰ-ਕਾਸਟ ਵਿੱਚ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਬੀਐਨ ਸ਼ਰਮਾ, ਪ੍ਰਦੀਪ ਚੀਮਾ, ਗੁਰਪ੍ਰੀਤ ਭੰਗੂ ਵੀ ਸ਼ਾਮਿਲ ਹਨ। ਪਾਲੀਵੁੱਡ ਦੇ ਅਜ਼ੀਮ ਲੇਖਕ ਬਲਦੇਵ ਗਿੱਲ ਅਤੇ ਅਮਰ ਹੁੰਦਲ ਵੱਲੋਂ ਲਿਖੀ ਇਸ ਫਿਲਮ ਦਾ ਸੰਗੀਤ ਐਵੀ ਸਰਾਂ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਗੀਤਾਂ ਦੀ ਰਚਨਾ ਹਰਮਨਜੀਤ ਸਿੰਘ ਅਤੇ ਰਿੱਕੀ ਖਾਨ ਵੱਲੋਂ ਕੀਤੀ ਗਈ ਹੈ।
- ਇੱਕ ਵਾਰ ਫਿਰ ਹੋਇਆ ਚਮਤਕਾਰ, ਬੀਬੀ ਰਜਨੀ ਵਾਲੀ ਘਟਨਾ ਹੋਈ ਸੱਚ, ਨਹੀਂ ਯਕੀਨ ਤਾਂ ਦੇਖੋ ਵੀਡੀਓ - bibi rajni
- ਰਿਲੀਜ਼ ਹੋਇਆ ਸ਼ਾਨਦਾਰ ਪੰਜਾਬੀ ਫਿਲਮ 'ਰਜਨੀ' ਦਾ ਟੀਜ਼ਰ, ਸਰੋਤਿਆਂ ਅਤੇ ਸਿਤਾਰਿਆਂ ਨੇ ਕੀਤਾ ਖੂਬ ਪਸੰਦ - Punjabi Film Rajni Teaser Out
- ਰੱਬੀ ਆਸਥਾ ਨੂੰ ਦਰਸਾਏਗੀ ਪੰਜਾਬੀ ਫਿਲਮ 'ਰਜਨੀ', ਰੂਪੀ ਗਿੱਲ ਨਿਭਾਏਗੀ ਮੁੱਖ ਭੂਮਿਕਾ - Actress Roopi Gill