ETV Bharat / entertainment

ਅੱਜ ਸਿਨੇਮਾਘਰਾਂ ਦਾ ਹਿੱਸਾ ਨਹੀਂ ਬਣੇਗੀ ਪੰਜਾਬੀ ਫਿਲਮ 'ਅੱਲੜ੍ਹ ਵਰੇਸ', ਅੱਗੇ ਖਿਸਕੀ ਰਿਲੀਜ਼ ਡੇਟ - Allhar Vres release date postponed - ALLHAR VRES RELEASE DATE POSTPONED

Punjabi Film Allhar Vres Postponed: ਕਾਫੀ ਸਮੇਂ ਤੋਂ ਚਰਚਾ ਦੇ ਕੇਂਦਰ ਵਿੱਚ ਰਹੀ ਪੰਜਾਬੀ ਫਿਲਮ 'ਅੱਲੜ੍ਹ ਵਰੇਸ' ਅੱਜ 31 ਮਈ ਨੂੰ ਰਿਲੀਜ਼ ਹੋਣੀ ਸੀ, ਪਰ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਦੀ ਮਿਤੀ ਅੱਗੇ ਪਾ ਦਿੱਤੀ ਗਈ ਹੈ।

Punjabi Film Allhar Vres Postponed
Punjabi Film Allhar Vres Postponed (instagram)
author img

By ETV Bharat Entertainment Team

Published : May 31, 2024, 1:15 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ ਅਤੇ ਅੱਜ 31 ਮਈ ਨੂੰ ਸਾਹਮਣੇ ਆਉਣ ਵਾਲੀ ਪੰਜਾਬੀ ਫਿਲਮ 'ਅੱਲੜ੍ਹ ਵਰੇਸ' ਇਸ ਸ਼ੁੱਕਰਵਾਰ ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਹਿੱਸਾ ਨਹੀਂ ਬਣੇਗੀ, ਜਿਸ ਦੀ ਰਿਲੀਜ਼ ਮਿਤੀ ਨੂੰ ਕੁਝ ਦਿਨਾਂ ਲਈ ਅੱਗੇ ਖਿਸਕਾ ਦਿੱਤਾ ਗਿਆ ਹੈ।

'ਟੋਪ ਹਿੱਲ ਮੂਵੀਜ਼' ਅਤੇ 'ਅਰਾਨਿਕਾ ਪ੍ਰੋਡੋਕਸ਼ਨ' ਵੱਲੋਂ 'ਰੰਗਲਾ ਪੰਜਾਬ ਮੋਸ਼ਨ ਪਿਕਚਰਜ਼' ਦੀ ਐਸੋਸ਼ੀਏਸਨ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਸ਼ਿਵਮ ਸ਼ਰਮਾ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਆਪਣੀ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।

ਉਕਤ ਫਿਲਮ ਦੀ ਰਿਲੀਜ਼ ਸੰਬੰਧੀ ਹੁਣ ਹੋਣ ਵਾਲੀ ਦੇਰੀ ਨੂੰ ਲੈ ਕੇ ਇਸ ਫਿਲਮ ਦੇ ਨਿਰਮਾਣ ਹਾਊਸ ਵੱਲੋਂ ਅਪਣੇ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਇੱਕ ਰਸਮੀ ਐਲਾਨਨਾਮਾ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ 'ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਾਡੀ ਫਿਲਮ 'ਅੱਲੜ੍ਹ ਵਰੇਸ' ਅੱਜ ਦੁਨੀਆਂ ਭਰ ਦੇ ਸਿਨੇਮਿਆਂ ਦਾ ਹਿੱਸਾ ਬਣਨ ਵਾਲੀ ਸੀ, ਪਰ ਪੰਜਾਬ ਵਿੱਚ ਵੋਟਾਂ ਦੇ ਮਾਹੌਲ ਅਤੇ ਇੱਕ ਜੂਨ ਨੂੰ ਇੱਥੇ ਹੋਣ ਜਾ ਰਹੀ ਵੋਟਿੰਗ ਪ੍ਰਕਿਰਿਆ ਨੂੰ ਵੇਖਦੇ ਹੋਏ ਇਸ ਨੂੰ ਹੁਣ 07 ਜੂਨ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ, ਉਮੀਦ ਕਰਦੇ ਹਾਂ ਤੁਹਾਡੇ ਸਭਨਾਂ ਦੇ ਮਿਲ ਰਹੇ ਲਗਾਤਾਰ ਹੁੰਗਾਰੇ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।'

ਪਾਲੀਵੁੱਡ ਦੀਆਂ ਬਿੱਗ ਸੈੱਟਅੱਪ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਅਤੇ ਰੁਮਾਂਟਿਕ-ਭਾਵਨਾਤਮਕਤਾ-ਸੰਗੀਤਮਈ ਕਹਾਣੀ ਅਧਾਰਿਤ ਇਸ ਫਿਲਮ ਦਾ ਲੇਖਨ ਕੇ ਐਸ ਰੰਧਾਵਾ ਵੱਲੋਂ ਕੀਤਾ ਗਿਆ ਹੈ, ਜਦਕਿ ਇਸਦਾ ਸਕਰੀਨ ਪਲੇ ਅਤੇ ਡਾਇਲਾਗ ਲੇਖਨ ਜਸ ਬਰਾੜ ਢਿੱਲਵਾਂ ਅਤੇ ਹੰਸਪਾਲ ਸਿੰਘ ਵੱਲੋਂ ਕੀਤਾ ਗਿਆ ਹੈ।

ਨਿਰਮਾਤਾਵਾਂ ਮਨਜੋਤ ਸਿੰਘ, ਨਿਤਨ ਨਿਕ, ਸਾਰਿਕਾ ਦੇਵੀ ਵੱਲੋਂ ਨਿਰਮਿਤ ਕੀਤੀ ਗਈ ਇਸ ਖੂਬਸੂਰਤ ਫਿਲਮ ਦੀ ਸ਼ੂਟਿੰਗ ਕੈਨੇਡਾ ਅਤੇ ਪੰਜਾਬ ਵਿਖੇ ਮੁਕੰਮਲ ਕੀਤੀ ਗਈ ਹੈ, ਜਿਸ ਦੀ ਸਟਾਰ-ਕਾਸਟ ਦੀ ਗੱਲ ਕਰੀਏ ਉਤੇ ਇਸ ਵਿੱਚ ਅਰਮਾਨ ਬੇਦਿਲ ਅਤੇ ਜਾਨਵੀਰ ਕੌਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਜਿੰਮੀ ਸ਼ਰਮਾ, ਤਰਸੇਮ ਪਾਲ, ਕਵੀ ਸਿੰਘ, ਨਿਰਮਲ ਰਿਸ਼ੀ, ਦਿਵਜੋਤ ਕੌਰ, ਸ਼ਵਿੰਦਰ ਮਾਹਲ, ਮਲਕੀਤ ਰੌਣੀ, ਰਾਜ ਧਾਲੀਵਾਲ, ਨਿਰਭੈ ਧਾਲੀਵਾਲ ਅਤੇ ਤਨਵੀਰ ਰਤਨ ਵੱਲੋਂ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ।

ਨਿਰਮਾਣ ਪੜਾਅ ਤੋਂ ਹੀ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣਦੀ ਆ ਰਹੀ ਇਹ ਫਿਲਮ ਗਾਇਕ-ਅਦਾਕਾਰ ਅਰਮਾਨ ਬੇਦਿਲ ਦੀ ਦੂਸਰੀ ਫਿਲਮ ਹੋਵੇਗੀ, ਜਿੰਨ੍ਹਾਂ ਦੀ ਵਿੱਚ ਇਸ ਤੋਂ ਪਹਿਲਾਂ ਆਈ 'ਮੁੰਡਾ ਸਾਊਥਾਲ ਦਾ' ਵਿੱਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.