ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਮੌਜੂਦਾ ਦੌਰ ਦੇ ਚਰਚਿਤ ਗਾਇਕਾਂ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਦਿਲਪ੍ਰੀਤ ਢਿੱਲੋਂ ਅਤੇ ਕੁਲਸ਼ਾਨ ਸੰਧੂ, ਜੋ ਆਪਣੇ ਇੱਕ ਵਿਸ਼ੇਸ਼ ਗਾਣੇ 'ਹੋਰ ਸਾਨੂੰ ਕੀ ਚਾਹੀਦਾ' ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿੰਨਾਂ ਦੀ ਸ਼ਾਨਦਾਰ ਕਲੋਬਰੇਸ਼ਨ ਅਧੀਨ ਸੱਜਿਆ ਇਹ ਟ੍ਰੈਕ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉੱਪਰ ਰਿਲੀਜ਼ ਹੋ ਗਿਆ ਹੈ।
'ਓਰਗਨਾਈਜਡ ਰਾਇਮੇ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ਾਂ ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ਼ ਅਖ਼ਤਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਨੂੰ ਚਾਰ-ਚੰਨ ਲਾਉਣ ਵਿੱਚ ਗਾਇਕ ਦਿਲਸ਼ਾਨ ਸੰਧੂ ਦੀ ਸ਼ਾਨਦਾਰ ਫੀਚਰਿੰਗ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ।
ਪੰਜਾਬੀਆਂ ਦਾ ਦੇਸੀ ਸਵੈਗ ਅਤੇ ਮੜ੍ਹਕ ਭਰੀ ਗਾਇਕੀ ਦਾ ਇਜ਼ਹਾਰ ਕਰਵਾ ਰਹੇ ਇਸ ਬੀਟ ਗਾਇਕ ਦਾ ਸੰਗੀਤ ਕੁਲਸ਼ਾਨ ਸੰਧੂ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਬੋਲ ਰਚਨਾ ਪ੍ਰੀਤ ਜੱਜ ਨੇ ਕੀਤੀ ਹੈ, ਜਿੰਨ੍ਹਾਂ ਦੀ ਬਿਹਤਰੀਨ ਗੀਤਕਾਰੀ ਦਾ ਅਹਿਸਾਸ ਕਰਵਾਉਂਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਉੱਚ ਪੱਧਰੀ ਮਾਪਦੰਡਾਂ ਅਧੀਨ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਸਾਹਿਲ ਬਾਗੜਾ ਦੁਆਰਾ ਕੀਤੀ ਗਈ ਹੈ।
ਸੰਗੀਤਕ ਗਲਿਆਰਿਆਂ ਵਿੱਚ ਨਿਵੇਕਲੀ ਦਿੱਖ ਦੇ ਚੱਲਦਿਆਂ ਚਰਚਾ ਅਤੇ ਖਿੱਚ ਦਾ ਕੇਂਦਰ-ਬਿੰਦੂ ਬਣੇ ਉਕਤ ਗਾਣੇ ਨੂੰ ਹੋਰ ਮਨਮੋਹਕਤਾ ਭਰਿਆ ਰੂਪ ਦਿੱਤਾ ਹੈ ਮਸ਼ਹੂਰ ਮਾਡਲ-ਅਦਾਕਾਰਾ ਹਰਮਨ ਬਰਾੜ, ਜੋ ਇਸ ਤੋਂ ਪਹਿਲਾਂ ਵੀ ਕਈ ਸੰਗੀਤਕ ਵੀਡੀਓਜ਼ ਦਾ ਸ਼ਾਨਦਾਰ ਹਿੱਸਾ ਰਹੀ ਹੈ।
ਓਧਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਗਾਇਕੀ ਦੇ ਨਾਲ ਸਿਨੇਮਾ ਖੇਤਰ ਵਿੱਚ ਬਰਾਬਰਤਾ ਬਣਾਉਂਦੇ ਨਜ਼ਰੀ ਆ ਰਹੇ ਹਨ ਗਾਇਕ ਦਿਲਪ੍ਰੀਤ ਢਿੱਲੋਂ, ਜਦਕਿ ਉਕਤ ਗਾਣੇ ਦਾ ਅਹਿਮ ਹਿੱਸਾ ਬਣੇ ਕੁਲਸ਼ਾਨ ਸੰਧੂ ਵੀ ਅਦਾਕਾਰੀ ਖਿੱਤੇ ਵਿੱਚ ਅਪਣੀ ਉਪ-ਸਥਿਤੀ ਜਲਦ ਦਰਜ ਕਰਵਾਉਣਗੇ, ਜਿੰਨ੍ਹਾਂ ਵੱਲੋਂ ਇਸ ਦਿਸ਼ਾ ਵਿੱਚ ਕੋਸ਼ਿਸਾਂ ਨੂੰ ਅੰਜ਼ਾਮ ਦੇਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: