ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਿਹਾ ਹੈ ਗਾਇਕ ਚੰਦਰਾ ਬਰਾੜ, ਜੋ ਆਪਣਾ ਨਵਾਂ ਗਾਣਾ 'ਤੇਰੀ ਮਾਂ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਿਹਾ ਹੈ, ਜਿੰਨਾ ਦਾ ਇਹ ਨਵਾਂ ਟਰੈਕ 03 ਅਪ੍ਰੈਲ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਮਿਕਸ ਸਿੰਘ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਗਾਣੇ ਨੂੰ ਆਵਾਜ਼ ਅਤੇ ਬੋਲ ਚੰਦਰਾ ਬਰਾੜ ਨੇ ਦਿੱਤੇ ਹਨ, ਜਦਕਿ ਇਸਦਾ ਮਿਊਜ਼ਿਕ ਚੰਦਰਾ ਬਰਾੜ ਵੱਲੋਂ ਹੀ ਸੰਗੀਤਬੱਧ ਕੀਤਾ ਗਿਆ ਹੈ, ਜਿੰਨਾਂ ਦੀ ਟੀਮ ਅਨੁਸਾਰ ਪਿਆਰ ਅਤੇ ਸਨੇਹ ਭਰੇ ਜ਼ਜਬਾਤਾਂ ਦੀ ਤਰਜ਼ਮਾਨੀ ਕਰਦੇ ਇਸ ਟਰੈਕ ਨੂੰ ਬਹੁਤ ਹੀ ਉਮਦਾ ਅਤੇ ਦਿਲਾਂ ਨੂੰ ਝਕਝੋਰਦੀ ਸ਼ਬਦਾਵਲੀ ਅਧੀਨ ਰਚਿਆ ਗਿਆ ਹੈ, ਜਿਸ ਨੂੰ ਚੰਦਰਾ ਬਰਾੜ ਵੱਲੋਂ ਅਪਣੇ ਹਰ ਗਾਣੇ ਦੀ ਤਰ੍ਹਾਂ ਬੇਹੱਦ ਖੁੰਬ ਕੇ ਗਾਇਆ ਗਿਆ ਹੈ।
ਉਨਾਂ ਦੱਸਿਆ ਕਿ ਗਾਣੇ ਦੇ ਹਰ ਸੰਗੀਤਕ ਪੱਖ ਦੀ ਤਰ੍ਹਾਂ ਇਸ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਤੇਜੀ ਸੰਧੂ ਦੁਆਰਾ ਕੀਤੀ ਗਈ ਹੈ, ਜਿੰਨਾਂ ਵੱਲੋਂ ਮਨਮੋਹਕ ਰੂਪ ਅਤੇ ਉੱਚ ਪੱਧਰੀ ਤਕਨੀਕੀ ਮਾਪਦੰਢਾਂ ਅਧੀਨ ਕੈਮਰਾਬੱਧ ਕੀਤੇ ਗਏ ਇਸ ਗਾਣੇ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਪ੍ਰਤਿਭਾਵਾਨ ਅਤੇ ਮਸ਼ਹੂਰ ਮਾਡਲ ਇਸ਼ਾ ਸ਼ਰਮਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
- ਇਸ ਗੀਤ ਨਾਲ ਸਾਹਮਣੇ ਆਵੇਗਾ ਚਰਚਿਤ ਗਾਇਕ ਚੰਦਰਾ ਬਰਾੜ, 17 ਨਵੰਬਰ ਨੂੰ ਹੋਵੇਗਾ ਰਿਲੀਜ਼
- ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਦਿਲਜੀਤ-ਪਰਿਣੀਤੀ ਦੀ ਫਿਲਮ 'ਚਮਕੀਲਾ' ਦਾ ਟ੍ਰੇਲਰ, ਕਰ ਰਹੇ ਨੇ ਇਸ ਤਰ੍ਹਾਂ ਦੇ ਕਮੈਂਟ - Chamkila Trailer X Review
- ਸ਼ਹਿਨਾਜ਼ ਗਿੱਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਬਤੌਰ ਪਲੇਬੈਕ ਗਾਇਕਾ ਵਜੋਂ ਆਪਣਾ ਪਹਿਲਾਂ ਗੀਤ ਕੀਤਾ ਰਿਲੀਜ਼ - Shehnaaz Gill Song Release
ਮਾਲਵਾ ਦੇ ਰਜਵਾੜਾਸ਼ਾਹੀ ਜ਼ਿਲੇ ਫਰੀਦਕੋਟ ਅਧੀਨ ਆਉਂਦੇ ਕੋਟਕਪੂਰਾ ਨੇੜਲੇ ਨਿੱਕੇ ਜਿਹੇ ਪਿੰਡ ਨਾਲ ਸੰਬੰਧਿਤ ਹਨ ਇਹ ਪ੍ਰਤਿਭਾਸ਼ਾਲੀ ਗਾਇਕ, ਜੋ ਪੜਾਅ-ਦਰ-ਪੜਾਅ ਦਰ ਹੋਰ ਉੱਚ ਬੁਲੰਦੀਆਂ ਦਾ ਰਾਹ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ।
ਹਾਲ ਹੀ ਵਿੱਚ ਆਪਣੇ ਲਿਖੇ ਅਤੇ ਗਾਏ ਅਰਥ-ਭਰਪੂਰ ਗੀਤ 'ਵੀਰੇ ਆਪਾਂ ਕਦੋਂ ਮਿਲਾਂਗੇ' ਨਾਲ ਸੰਗੀਤਕ ਖੇਤਰ ਵਿੱਚ ਕਾਫ਼ੀ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਚੰਦਰਾ ਬਰਾੜ, ਜੋ ਆਪਣੀ ਅਨੂਠੀ ਗੀਤਕਾਰੀ ਅਤੇ ਗਾਇਨ ਸਮਰੱਥਾ ਦੇ ਚੱਲਦਿਆਂ ਥੋੜੇ ਜਿਹੇ ਸਮੇਂ ਵਿੱਚ ਉੱਚ-ਕੋਟੀ ਗਾਇਕਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਉਣ ਦਾ ਮਾਣ ਵੀ ਆਪਣੀ ਝੋਲੀ ਪਾ ਚੁੱਕੇ ਹਨ।
ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਬਿਹਤਰੀਨ ਟਰੈਕ ਲੈ ਕੇ ਸਾਹਮਣੇ ਆ ਰਹੇ ਇਸ ਗਾਇਕ ਵੱਲੋਂ ਗਾਏ ਅਤੇ ਸੁਪਰ ਹਿੱਟ ਰਹੇ ਹਾਲੀਆ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾ ਵਿੱਚ 'ਮੂਵੀ ਵਾਲਿਆ', 'ਪੇਪਰ ਰੋਲ', 'ਆਈ ਡੋਂਟ ਕੇਅਰ', 'ਬੈਚਲਰ', 'ਸਿਕੰਦਰ' ਆਦਿ ਸ਼ਾਮਿਲ ਰਹੇ ਹਨ।