ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਵੱਡੇ ਅਤੇ ਸਫਲ ਚਿਹਰੇ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਕਾਮਯਾਬ ਰਿਹਾ ਹੈ ਅਦਾਕਾਰ ਗੁਰੀ ਤੂਰ, ਜੋ ਪੜਾਅ ਦਰ ਪੜਾਅ ਪੰਜਾਬੀ ਸਿਨੇਮਾ ਖਿੱਤੇ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਜਿਸ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ, ਉਸ ਨਵੀਂ ਪੰਜਾਬੀ ਫਿਲਮ 'ਕਰਿੰਦੇ', ਜੋ ਰਸਮੀ ਮਹੂਰਤ ਉਪਰੰਤ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਹੈ।
'ਐਸਟੀ ਫਿਲਮਜ਼', 'ਬਲਿਊ ਫੇਮ ਸਟੂਡਿਓ', 'ਸਪਾਈ ਫਿਲਮਜ਼' ਅਤੇ 'ਅਰੋਨ ਸ਼ੋਅਬਿਜ਼' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਅਜੇ ਤੂਰ, ਪਲਮੀਤ ਸੰਧੂ, ਸੰਦੀਪ ਸਿੰਘ ਸਿੱਧੂ ਅਤੇ ਸਤਵੀਰ ਤੂਰ ਕਰ ਰਹੇ ਹਨ, ਜਦਕਿ ਇਸ ਦਾ ਲੇਖਕ ਬਲਜੀਤ ਨੂਰ-ਸ਼ਰਨਜੀਤ ਬਾਸੀ ਅਤੇ ਨਿਰਦੇਸ਼ਨ ਸ਼ਰਨਜੀਤ ਬਾਸੀ ਕਰਨਗੇ, ਜੋ ਇਸ ਫਿਲਮ ਨਾਲ ਪੰਜਾਬੀ ਸਿਨੇਮਾ 'ਚ ਨਵੇਂ ਅਤੇ ਸ਼ਾਨਦਾਰ ਸਫ਼ਰ ਦਾ ਆਗਾਜ਼ ਕਰਨਗੇ।
ਪੰਜਾਬ ਅਤੇ ਮਾਲਵਾ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਉਕਤ ਐਕਸ਼ਨ-ਡਰਾਮਾ ਫਿਲਮ ਵਿੱਚ ਲੀਡ ਭੂਮਿਕਾ ਵਿਚ ਨਜ਼ਰ ਆਉਣਗੇ ਮਾਡਲ ਅਤੇ ਅਦਾਕਾਰ ਗੁਰੀ ਤੂਰ, ਜੋ ਹਾਲ ਹੀ ਵਿੱਚ ਰਿਲੀਜ਼ ਹੋਏ ਅਪਣੇ ਕਈ ਮਿਊਜ਼ਿਕ ਵੀਡੀਓਜ਼ ਨਾਲ ਵੀ ਪੰਜਾਬੀ ਮੰਨੋਰੰਜਨ ਉਦਯੋਗ ਵਿੱਚ ਇੰਨੀਂ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ, ਜਿੰਨਾਂ ਦੇ ਅਪਾਰ ਸਫਲਤਾ ਹਾਸਿਲ ਕਰਨ ਵਾਲੇ ਇੰਨਾ ਮਿਊਜ਼ਿਕ ਵੀਡੀਓ ਵਿੱਚ 'ਜੱਟ ਦੀਆਂ ਤਿੰਨ ਸਾਲੀਆਂ'( ਗਾਇਕਾ ਅਮਨ ਰੋਜੀ), 'ਕਬਜ਼ਾ' (ਹਰਜੀਤ ਸਿੱਧੂ-ਪਰਵੀਨ ਦਰਦੀ ), 'ਵੈਰੀ ਬਣਗੇ' (ਬਲਕਾਰ ਅਣਖੀਲਾ-ਮਨਜਿੰਦਰ ਗੁਲਸ਼ਨ), 'ਮੁਹੱਲਾ' (ਅਫਸਾਨਾ ਖਾਨ ), 'ਫਾਇਰ' (ਸੁਰਜੀਤ ਭੁੱਲਰ) ਆਦਿ ਸ਼ੁਮਾਰ ਰਹੇ ਹਨ।
- 'ਫਾਈਟਰ' ਨੇ ਬਾਕਸ ਆਫਿਸ 'ਤੇ ਇੰਨੇ ਕਰੋੜ ਨਾਲ ਖੋਲ੍ਹਿਆ ਆਪਣਾ ਖਾਤਾ, ਕੀ 500 ਕਰੋੜ ਦੀ ਕਮਾਈ ਕਰ ਪਾਏਗੀ ਰਿਤਿਕ ਰੌਸ਼ਨ ਦੀ ਇਹ ਫਿਲਮ
- ਗੁਰਨਾਮ ਭੁੱਲਰ ਅਤੇ ਸੁਰਭੀ ਜਯੋਤੀ ਦੀ ਫਿਲਮ 'ਖਿਡਾਰੀ' ਦਾ ਦਮਦਾਰ ਟ੍ਰੇਲਰ ਹੋਇਆ ਰਿਲੀਜ਼, ਐਕਸ਼ਨ ਰੂਪ 'ਚ ਨਜ਼ਰ ਆਏ ਕਰਤਾਰ ਚੀਮਾ
- ਸਿੰਮੀ ਚਾਹਲ ਦੀ 'ਜੀ ਵੇ ਸੋਹਣਿਆ ਜੀ' ਦਾ ਰੁਮਾਂਟਿਕ ਟ੍ਰੇਲਰ ਹੋਇਆ ਰਿਲੀਜ਼, ਇਮਰਾਨ ਅੱਬਾਸ ਦੀ ਅਦਾਕਾਰੀ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ
ਮੂਲ ਰੂਪ ਵਿੱਚ ਮਾਲਵਾ ਦੇ ਜਲਾਲਾਬਾਦ ਨਾਲ ਸੰਬੰਧਤ ਮਾਡਲ ਅਤੇ ਅਦਾਕਰ ਗੁਰੀ ਤੂਰ ਦੇ ਹਾਲੀਆ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਚੁਣਿੰਦਾ ਪਰ ਬਿਹਤਰੀਨ ਪ੍ਰੋਜੈਕਟਸ ਨੂੰ ਕਰਨਾ ਵਧੇਰੇ ਪਸੰਦ ਕਰਦੇ ਹਨ, ਜਿਸ ਦੇ ਮੱਦੇਨਜ਼ਰ ਹੀ ਸਾਹਮਣੇ ਆਇਆ ਉਨਾਂ ਦਾ ਹਰ ਮਿਊਜ਼ਿਕ ਵੀਡੀਓ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ ਹੈ।
ਪੰਜਾਬੀ ਮਿਊਜ਼ਿਕ ਵੀਡੀਓ ਤੋਂ ਬਾਅਦ ਸਿਨੇਮਾ ਖੇਤਰ ਵਿੱਚ ਵੀ ਨਵੇਂ ਦਿਸਹਿੱਦੇ ਸਿਰਜਣ ਵੱਧ ਚੁੱਕੇ ਇਸ ਬਾਕਮਾਲ ਅਦਾਕਾਰ ਨੇ ਉਕਤ ਫਿਲਮ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਮਰਸ਼ਿਅਲ ਹੋਣ ਦੇ ਬਾਵਜੂਦ ਇਹ ਫਿਲਮ ਕਈ ਪੱਖੋਂ ਤਰੋਤਾਜਗੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਏਗੀ, ਜਿਸ ਨੂੰ ਪ੍ਰਭਾਵੀ ਮੁਹਾਂਦਰਾ ਦੇਣ ਦੀ ਹਰ ਸੰਭਵ ਕੋਸ਼ਿਸ਼ ਪੂਰੀ ਟੀਮ ਵੱਲੋਂ ਕੀਤੀ ਜਾ ਰਹੀ ਹੈ।