ETV Bharat / entertainment

ਰੱਬੀ ਆਸਥਾ ਨੂੰ ਦਰਸਾਏਗੀ ਪੰਜਾਬੀ ਫਿਲਮ 'ਰਜਨੀ', ਰੂਪੀ ਗਿੱਲ ਨਿਭਾਏਗੀ ਮੁੱਖ ਭੂਮਿਕਾ - Actress Roopi Gill - ACTRESS ROOPI GILL

New Punjabi Film Rajni: ਅਦਾਕਾਰਾ ਰੂਪੀ ਗਿੱਲ ਨੇ ਆਪਣੀ ਨਵੀਂ ਫਿਲਮ 'ਰਜਨੀ' ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।

ਅਦਾਕਾਰਾ ਰੂਪੀ ਗਿੱਲ ਦੀ ਨਵੀਂ ਫਿਲਮ ਦਾ ਐਲਾਨ
ਅਦਾਕਾਰਾ ਰੂਪੀ ਗਿੱਲ ਦੀ ਨਵੀਂ ਫਿਲਮ ਦਾ ਐਲਾਨ (ਇੰਸਟਾਗ੍ਰਾਮ)
author img

By ETV Bharat Entertainment Team

Published : May 11, 2024, 4:16 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਉੱਚ ਕੋਟੀ ਐਕਸ਼ਨ-ਡਰਾਮਾ ਫਿਲਮਕਾਰ ਵਜੋਂ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ ਪ੍ਰਤਿਭਾਸ਼ਾਲੀ ਨੌਜਵਾਨ ਨਿਰਦੇਸ਼ਕ ਅਮਰ ਹੁੰਦਲ, ਜੋ ਆਪਣੇ ਨਿਰਧਾਰਿਤ ਰਹੇ ਸਿਨੇਮਾ ਸਿਰਜਨਾ ਬਿੰਬ ਚੋਂ ਇਕਦਮ ਬਾਹਰ ਆਉਂਦਿਆਂ ਇੱਕ ਵਿਲੱਖਣ ਅਤੇ ਮਾਣਮੱਤੀ ਪੰਜਾਬੀ ਫਿਲਮ 'ਰਜਨੀ ਕਾਗਹੁ ਹੰਸੁ ਕਰੇਇ' ਦਾ ਨਿਰਦੇਸ਼ਨ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਪਹਿਲੋਂ ਮਿਥੀ ਰਹੀ ਲੀਕ ਤੋਂ ਇਕਦਮ ਅਲਹਦਾ ਹੱਟ ਕੇ ਬਣਾਈ ਜਾ ਰਹੀ ਇਹ ਬਿਹਤਰੀਨ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

'ਮੈਡ 4 ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਧਾਰਮਿਕ ਅਤੇ ਰੂਹਾਨੀਅਤ ਰੰਗ ਵਿੱਚ ਰੰਗੀ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਉਕਤ ਫਿਲਮ ਦੀ ਰਸਮੀ ਘੋਸ਼ਣਾ ਦੇ ਨਾਲ ਹੀ ਐਲਾਨ ਕਰ ਦਿੱਤਾ ਗਿਆ ਹੈ, ਜੋ 30 ਅਗਸਤ 2024 ਨੂੰ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।

ਪੰਜਾਬ ਦੀ ਪਵਿੱਤਰ ਅਤੇ ਧਾਰਮਿਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ, ਸਿੱਖ ਇਤਿਹਾਸ ਅਤੇ ਗੁਰੂਆਂ ਨਾਲ ਸੰਬੰਧਤ ਰਹੀਆਂ ਪੁਰਾਤਨ ਜਗਾਵਾਂ ਤੋਂ ਇਲਾਵਾ ਸ਼੍ਰੀ ਹਰਿਮੰਦਰ ਸਾਹਿਬ ਉਪਰ ਫਿਲਮਾਈ ਜਾਣ ਵਾਲੀ ਇਸ ਫਿਲਮ ਵਿੱਚ ਕੈਨੇਡੀਅਨ ਦੇ ਬ੍ਰਿਟਿਸ਼ ਕੋਲੰਬੀਆ ਖਿੱਤੇ ਨਾਲ ਸੰਬੰਧ ਅਤੇ ਪੰਜਾਬੀ ਮੂਲ ਦੀ ਅਦਾਕਾਰਾ ਰੂਪੀ ਗਿੱਲ ਅਹਿਮ ਅਤੇ ਲੀਡ ਭੂਮਿਕਾ ਨਿਭਾਉਣ ਜਾ ਰਹੀ ਹੈ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਸੁਪਰ ਡੁਪਰ ਹਿੱਟ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਤੋਂ ਇਲਾਵਾ 'ਪਰਿੰਦਾ ਪਾਰ ਗਿਆ', 'ਲਾਈਏ ਜੇ ਯਾਰੀਆਂ', 'ਅਸ਼ਕੇ', 'ਮਾਂ ਦਾ ਲਾਡਲਾ', 'ਵੱਡਾ ਕਲਾਕਾਰ' ਆਦਿ ਜਿਹੀਆਂ ਕਈ ਬਹੁ-ਚਰਚਿਤ ਅਤੇ ਬਿੱਗ ਸੈਟਅੱਪ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੀ ਹੈ।

ਪੰਜਾਬੀ ਫਿਲਮ ਇੰਡਸਟਰੀ ਵਿੱਚ ਅਨਾਊਂਸਮੈਂਟ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਣ ਚੁੱਕੀ ਇਸ ਫਿਲਮ ਦੀ ਸਿਰਜਨਾ ਨੂੰ ਲੈ ਕੇ ਨਿਰਦੇਸ਼ਕ ਅਮਰ ਹੁੰਦਲ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਇਸੇ ਸੰਬੰਧੀ ਆਪਣੇ ਮਨ ਦੇ ਵਲਵਲੇ ਬਿਆਨ ਕਰਦਿਆਂ ਕਿਹਾ ਕਿ ਗੌਰਵਮਈ ਸਿੱਖ ਇਤਿਹਾਸ ਦੀ ਮਹਾਨ ਸ਼ਖਸ਼ੀਅਤ ਵਜੋਂ ਅੱਜ ਜਾਣੀ ਜਾਂਦੀ ਰਹੀ ਬੀਬੀ ਰਜਨੀ ਦੀ ਕਹਾਣੀ ਬਚਪਨ ਤੋਂ ਹੀ ਉਨ੍ਹਾਂ ਨੂੰ ਰੱਬ ਵਿੱਚ ਵਿਸ਼ਵਾਸ ਰੱਖਣ ਦੀ ਪ੍ਰੇਰਨਾ ਦਿੰਦੀ ਆ ਰਹੀ ਹੈ, ਜੋ ਇਹ ਵੀ ਦਰਸਾਉਂਦੀ ਹੈ ਕਿ ਰੱਬ ਦੀ ਹਰ ਮਾਤ ਵਿੱਚ ਕਰਾਮਾਤ ਹੈ।

ਹਾਲ ਹੀ ਵਿੱਚ ਰਿਲੀਜ਼ ਹੋਈ ਜੱਸੀ ਗਿੱਲ ਅਤੇ ਅਮਾਇਰਾ ਦਸਤੂਰ ਸਟਾਰਰ 'ਫੁਰਤੀਲਾ' ਨੂੰ ਲੈ ਕੇ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਰਹੇ ਹਨ ਨਿਰਦੇਸ਼ਕ ਅਮਰ ਹੁੰਦਲ, ਜਿੰਨ੍ਹਾਂ ਦੇ ਹਾਲੀਆ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਫਿਲਮਾਂ ਵਿੱਚ 'ਵਾਰਨਿੰਗ', 'ਵਾਰਨਿੰਗ 2', 'ਬੱਬਰ' ਆਦਿ ਸ਼ੁਮਾਰ ਰਹੀਆਂ ਹਨ।

ਇੰਨ੍ਹਾਂ ਤੋਂ ਇਲਾਵਾ ਜੇਕਰ ਮੌਜੂਦਾ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਨੀਂ ਦਿਨੀਂ ਗਿੱਪੀ ਗਰੇਵਾਲ ਦੀ ਹੋਮ ਪ੍ਰੋਡੋਕਸ਼ਨ ਵੱਲੋਂ ਬਣਾਈ ਜਾ ਰਹੀ 'ਵਾਰਨਿੰਗ 3' ਦਾ ਵੀ ਹਿੱਸਾ ਬਣੇ ਹੋਏ ਹਨ, ਜੋ ਤੇਜ਼ੀ ਨਾਲ ਮੁਕੰਮਲਤਾ ਵੱਲ ਵੱਧ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.