ETV Bharat / entertainment

'ਫੁਲਕਾਰੀ' ਫੇਮ ਗਾਇਕਾ ਕੌਰ ਬੀ ਨੇ ਲਾਇਆ ਝੋਨਾ, ਪ੍ਰਸ਼ੰਸਕਾਂ ਨੇ ਕੀਤੇ ਫਨੀ ਕਮੈਂਟ - Singer Kaur B - SINGER KAUR B

Singer Kaur B: ਹਾਲ ਹੀ ਵਿੱਚ ਪੰਜਾਬੀ ਗਾਇਕਾ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕਾ ਝੋਨਾ ਲਾਉਂਦੀ ਨਜ਼ਰੀ ਪੈ ਰਹੀ ਹੈ।

Singer Kaur B
Singer Kaur B (instagram)
author img

By ETV Bharat Entertainment Team

Published : Jul 12, 2024, 12:14 PM IST

ਚੰਡੀਗੜ੍ਹ: ਪੰਜਾਬੀ ਗਾਇਕਾ ਕੌਰ ਬੀ ਇਸ ਸਮੇਂ ਆਪਣੇ ਇੱਕ ਵੀਡੀਓ ਕਾਰਨ ਸੁਰਖ਼ੀਆਂ ਵਿੱਚ ਬਣੀ ਹੋਈ ਹੈ, ਇਸ ਵੀਡੀਓ ਵਿੱਚ ਗਾਇਕਾ ਖੇਤਾਂ ਵਿੱਚ ਝੋਨਾ ਲਾਉਂਦੀ ਨਜ਼ਰੀ ਪੈ ਰਹੀ ਹੈ। ਜਦੋਂ ਦੀ ਗਾਇਕਾ ਨੇ ਇਹ ਵੀਡੀਓ ਸਾਂਝੀ ਕੀਤੀ ਹੈ। ਉਦੋਂ ਤੋਂ ਪ੍ਰਸ਼ੰਸਕ ਇਸ ਉਤੇ ਪਿਆਰ ਲੁਟਾ ਰਹੇ ਹਨ।

ਦਰਅਸਲ, ਇਸ ਵੀਡੀਓ ਵਿੱਚ ਗਾਇਕਾ ਖੇਤਾਂ ਵਿੱਚ ਝੋਨਾ ਲਾਉਂਦੀ ਨਜ਼ਰ ਆ ਰਹੀ ਹੈ, ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਲਿਖਿਆ, 'ਚੜ੍ਹਦੀ ਕਲਾ ਵਿੱਚ ਰੱਖੇ ਰੱਬ ਸਭ ਨੂੰ।' ਹੁਣ ਫੈਨਜ਼ ਇਸ ਵੀਡੀਓ ਨੂੰ ਕਾਫੀ ਪਿਆਰ ਦੇ ਰਹੇ ਹਨ ਅਤੇ ਕਈ ਮਜ਼ਾਕੀਆਂ ਕਮੈਂਟ ਵੀ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਨਿਮਰ, ਉਹ ਵੀ ਕਿੰਨਾ ਖੁਸ਼ ਹੋ ਗਏ ਜੋ ਕੰਮ ਵਾਲੇ ਸੀ, ਤੁਸੀਂ ਕਦੇ ਵੀ ਰੱਬ ਨੂੰ ਨਹੀਂ ਭੁਲਾਉਂਦੇ ਅਤੇ ਹਰ ਕਿਸੇ ਨੂੰ ਸਤਿਕਾਰ ਦਿੰਦੇ ਹੋ, ਤੁਹਾਡੇ ਮਾਤਾ-ਪਿਤਾ ਦੇ ਸੰਸਕਾਰ ਨਜ਼ਰ ਆਉਂਦੇ ਹਨ, ਤੁਸੀਂ ਗ੍ਰੇਟ ਹੋ ਕੌਰ ਬੀ ਜੀ।'

ਇੱਕ ਹੋਰ ਪ੍ਰਸ਼ੰਸਕ ਨੇ ਵੀਡੀਓ ਉਤੇ ਮਜ਼ਾਕੀਆ ਕਮੈਂਟ ਕੀਤਾ ਅਤੇ ਲਿਖਿਆ, 'ਉਮੀਦ ਹੈ, ਜਿਹੜਾ ਤੁਸੀਂ ਲਾਇਆ ਹੈ, ਉਹ ਚੰਗੀ ਤਰ੍ਹਾਂ ਲੱਗ ਗਿਆ ਹੋਵੇ।' ਇੱਕ ਹੋਰ ਨੇ ਲਿਖਿਆ, 'ਇਹ ਸਾਲ ਤਾਂ ਲੱਗ ਗਿਆ ਝੋਨਾ ਸਾਡਾ...ਅਗਲੇ ਸਾਲ ਨੂੰ ਬੁੱਕ ਕਰਵਾ ਲਵਾਂਗੇ ਪਹਿਲਾਂ ਹੀ।' ਇਸ ਤੋਂ ਇਲਾਵਾ ਕਈਆਂ ਨੇ ਇਸ ਵੀਡੀਓ ਉਤੇ ਲਾਲ ਦਿਲ ਇਮੋਜੀ ਅਤੇ ਅੱਗ ਦੇ ਇਮੋਜੀ ਵੀ ਸਾਂਝੇ ਕੀਤੇ ਹਨ।

ਇਸ ਦੌਰਾਨ ਜੇਕਰ ਅਦਾਕਾਰਾ ਕੌਰ ਬੀ ਬਾਰੇ ਗੱਲ ਕਰੀਏ ਤਾਂ 5 ਜੁਲਾਈ 1991 ਨੂੰ ਪੰਜਾਬ ਦੇ ਜ਼ਿਲ੍ਹੇ ਸੰਗਰੂਰ ਵਿੱਚ ਜਨਮੀ ਬਲਜਿੰਦਰ ਕੌਰ ਅੱਜ ਕੌਰ ਬੀ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਉਸ ਨੇ ਆਪਣੀ ਪੜ੍ਹਾਈ ਸੰਗਰੂਰ ਵਿੱਚ ਹੀ ਪੂਰੀ ਕੀਤੀ। ਅਸਲ ਵਿੱਚ ਜਦੋਂ ਬਲਜਿੰਦਰ ਸਕੂਲ ਵਿੱਚ ਪੜ੍ਹਦੀ ਸੀ ਤਾਂ ਉਹ ਗਾਇਕੀ ਅਤੇ ਡਾਂਸ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਸੀ।

ਗਾਇਕਾ ਬਲਜਿੰਦਰ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਸਾਲ 2013 ਵਿੱਚ ਪੰਜਾਬੀ ਫਿਲਮ 'ਡੈਡੀ ਕੂਲ ਮੁੰਡੇ ਫੂਲ' ਨਾਲ ਮਿਊਜ਼ਿਕ ਦੀ ਦੁਨੀਆ ਵਿੱਚ ਪੈ ਰੱਖਿਆ। ਗਾਇਕਾ ਨੇ ਇਸ ਫਿਲਮ 'ਚ ਕਲਾਸਮੇਟ ਗੀਤ ਗਾਇਆ ਸੀ, ਜੋ ਕਿ ਸੁਪਰ ਹਿੱਟ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਅਗਲਾ ਗੀਤ 'ਪੀਜ਼ਾ ਹੱਟ' ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਬਣ ਗਿਆ। ਇਸ ਤੋਂ ਬਾਅਦ 'ਪਰਾਂਦਾ', 'ਕੰਨੀਆਂ', 'ਅੱਲਾ ਹੋ', 'ਮਿਸ ਯੂ' ਆਦਿ ਗੀਤਾਂ ਨਾਲ ਉਨ੍ਹਾਂ ਦੀ ਪ੍ਰਸਿੱਧੀ ਬੁਲੰਦੀਆਂ 'ਤੇ ਪਹੁੰਚ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.