ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਅਲਹਦਾ ਕੰਟੈਂਟ ਅਤੇ ਮੁਹਾਂਦਰੇ ਅਧੀਨ ਬਣਾਈਆਂ ਜਾ ਰਹੀਆਂ ਖੂਬਸੂਰਤ ਪੰਜਾਬੀ ਫਿਲਮਾਂ ਦੀ ਲੜੀ ਵਿੱਚ ਹੀ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ ਹੈ 'ਕੁਰਬਾਨ ਹੂਆ', ਜੋ ਮਾਲਵਾ ਦੇ ਅਬੋਹਰ ਇਲਾਕੇ ਵਿੱਚ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਹੈ, ਜਿਸ ਦੁਆਰਾ ਦੋ ਨਵੇਂ ਅਤੇ ਪ੍ਰਤਿਭਾਵਾਨ ਚਿਹਰੇ ਚਿਰਾਗ ਨਾਗਪਾਲ ਅਤੇ ਪ੍ਰਿਯਾ ਠਾਕੁਰ ਪੰਜਾਬੀ ਸਿਨੇਮਾ ਦਾ ਸ਼ਾਨਦਾਰ ਹਿੱਸਾ ਬਣਨ ਜਾ ਰਹੇ ਹਨ।
'ਦਿ ਦੇਸੀ ਮੀਡੀਆ' ਦੇ ਬੈਨਰ ਅਤੇ 'ਐਮਾਜਨ ਪ੍ਰਾਈਮ ਵੀਡੀਓ' ਅਤੇ ਸਾਹਿਲ ਮਿੱਤਲ ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਰੁਮਾਂਟਿਕ-ਡਰਾਮਾ ਅਤੇ ਸੰਗੀਤਮਈ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਗੌਰਵ ਟੰਡਨ ਕਰ ਰਹੇ ਹਨ, ਜੋ ਬਾਲੀਵੁੱਡ ਦੇ ਕਈ ਨਾਮਵਰ ਅਤੇ ਸਫਲ ਨਿਰਦੇਸ਼ਕਾਂ ਨਾਲ ਸਹਾਇਕ ਨਿਰਦੇਸ਼ਕ ਵਜੋਂ ਫਿਲਮਾਂ ਕਰਨ ਦਾ ਤਜ਼ਰਬਾ ਅਤੇ ਮਾਣ ਹਾਸਿਲ ਕਰ ਚੁੱਕੇ ਹਨ।
ਸਰਹੱਦੀ ਇਲਾਕਿਆਂ ਤੋਂ ਇਲਾਵਾ ਪਠਾਨਕੋਟ ਦੇ ਪਹਾੜੀ ਖੇਤਰਾਂ ਵਿੱਚ ਵੀ ਅਗਲੇ ਦਿਨੀਂ ਸ਼ੂਟ ਕੀਤੀ ਜਾਣ ਵਾਲੀ ਇਸ ਫਿਲਮ ਦੇ ਕੈਮਰਾਮੈਨ ਗੌਰਵ ਅਤੇ ਸਾਹਿਲ ਕੇ, ਸੰਗੀਤਕਾਰ ਮਾਣਿਕ ਅਤੇ ਸੁੱਖ, ਅਸਿਸਟੈਂਟ ਨਿਰਦੇਸ਼ਕ ਇਸ਼ੂ ਸੇਠੀ, ਖੁਸ਼ਮਨ, ਅਰਮਾਨ, ਲਾਈਨ ਨਿਰਮਾਤਾ ਜਸ਼ਨਦੀਪ ਜਿੰਮੀ ਹਨ।
- ਤਾਪਸੀ ਪੰਨੂ ਦੇ ਵਿਆਹ ਦੀ ਵੀਡੀਓ ਹੋਈ ਵਾਇਰਲ, ਲਾਲ ਜੋੜੇ 'ਚ ਨੱਚਦੀ ਨਜ਼ਰ ਆਈ ਅਦਾਕਾਰਾ - Taapsee Pannu Wedding Video
- ਨਵੇਂ ਵਿਗਿਆਪਨ ਲਈ ਫਿਰ ਇੱਕਠੇ ਹੋਏ ਰਣਵੀਰ ਸਿੰਘ ਅਤੇ ਜੌਨੀ ਸਿੰਸ, ਇਸ ਵਾਰ ਮਰਦਾਂ ਦੇ ਵੱਖਰੇ ਟੌਪਿਕ 'ਤੇ ਚਰਚਾ ਕਰਦੇ ਆਏ ਨਜ਼ਰ - Ranveer Singh Johnny Sins
- ਰਿਲੀਜ਼ ਲਈ ਤਿਆਰ ਹੈ ਗੁਰਨਾਮ ਭੁੱਲਰ ਦੀ ਨਵੀਂ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ', ਪਹਿਲੀ ਝਲਕ ਆਈ ਸਾਹਮਣੇ - Rose Rosy Te Gulab First Look
ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਵਿਸ਼ਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣ ਚੁੱਕੀ ਇਸ ਫਿਲਮ ਨੂੰ ਇੱਕ ਨਵੀਂ ਸਿਨੇਮਾ ਸ਼ੁਰੂਆਤ ਵੱਲ ਵੱਧ ਰਹੇ ਹਨ ਨਿਰਮਾਤਾ ਸਾਹਿਲ ਮਿੱਤਲ ਅਤੇ ਅਵਨੀਸ਼ ਨਾਗਪਾਲ, ਜਿੰਨਾਂ ਦੱਸਿਆ ਕਿ ਇਹ ਫਿਲਮ ਮੇਨ ਸਟਰੀਮ ਸਿਨੇਮਾ ਤੋਂ ਬਿਲਕੁਲ ਵੱਖਰੀ ਹੱਟ ਕੇ ਬਣਾਈ ਜਾ ਰਹੀ ਹੈ, ਜਿਸ ਦੇ ਹਰ ਪੱਖ ਚਾਹੇ ਉਹ ਕਹਾਣੀ-ਸਕਰੀਨ ਪਲੇਅ ਹੋਵੇ ਜਾਂ ਫਿਰ ਨਿਰਦੇਸ਼ਨ ਅਤੇ ਸੰਗੀਤ ਹਰ ਇਕ ਨੂੰ ਬਿਹਤਰੀਨ ਸਿਰਜਣਾ ਰੰਗ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਦਰਸ਼ਕਾਂ ਨੂੰ ਇਕ ਨਵੀਂ ਸਿਨੇਮਾ ਤਰੋ-ਤਾਜ਼ਗੀ ਦਾ ਅਹਿਸਾਸ ਅਤੇ ਇਜ਼ਹਾਰ ਕਰਵਾਇਆ ਜਾ ਸਕੇ।
ਓਧਰ ਜੇਕਰ ਇਸ ਫਿਲਮ ਦੇ ਹੀਰੋ ਅਤੇ ਉਕਤ ਫਿਲਮ ਦੁਆਰਾ ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਚਿਰਾਗ ਨਾਗਪਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਕਈ ਬਾਲੀਵੁੱਡ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ ਇਹ ਹੋਣਹਾਰ ਅਦਾਕਾਰ, ਜੋ ਅਪਣੀ ਇਸ ਪਹਿਲੀ ਪੰਜਾਬੀ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਮੂਲ ਰੂਪ ਵਿੱਚ ਅਬੋਹਰ ਨਾਲ ਹੀ ਤਾਲੁਕ ਰੱਖਦੇ ਇਸ ਬਾਕਮਾਲ ਅਦਾਕਾਰ ਨੇ ਦੱਸਿਆ ਕਿ ਅਪਣੀਆਂ ਅਸਲ ਜੜਾਂ ਅਤੇ ਮਿੱਟੀ ਨਾਲ ਜੁੜੇ ਸਿਨੇਮਾ ਦਾ ਹਿੱਸਾ ਬਣਨਾ ਉਨਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ।