ETV Bharat / entertainment

ਆਸਟ੍ਰੇਲੀਆ 'ਚ ਸ਼ੁਰੂ ਹੋਈ ਇਸ ਪੰਜਾਬੀ ਫਿਲਮ ਦੀ ਸ਼ੂਟਿੰਗ, ਲੀਡ ਭੂਮਿਕਾ 'ਚ ਨਜ਼ਰ ਆਉਣਗੇ ਇਹ ਚਰਚਿਤ ਕਾਮੇਡੀਅਨ - ਕਾਮੇਡੀਅਨ ਕਿੰਗ ਬੀ ਚੌਹਾਨ

ਨਵੀਂ ਪੰਜਾਬੀ ਫਿਲਮ 'ਦਮਾ ਦਮ ਮਸਤ ਕਲੰਦਰ' ਦੀ ਸ਼ੂਟਿੰਗ ਆਸਟ੍ਰੇਲੀਆ ਵਿੱਚ ਸ਼ੁਰੂ ਹੋ ਗਈ ਹੈ, ਜਿਸ ਵਿੱਚ ਕਈ ਸ਼ਾਨਦਾਰ ਚਿਹਰੇ ਨਜ਼ਰ ਆਉਣਗੇ।

Dama Dum Mast Kalandar
Dama Dum Mast Kalandar (Instagram @Bharat Chouhan)
author img

By ETV Bharat Entertainment Team

Published : Dec 12, 2024, 2:59 PM IST

ਚੰਡੀਗੜ੍ਹ: ਸ਼ੋਸ਼ਲ ਮੀਡੀਆ ਦੀ ਦੁਨੀਆ ਦੇ ਚਰਚਿਤ ਅਤੇ ਇੰਟਰਨੈਸ਼ਨਲ ਸਿਤਾਰੇ ਵਜੋਂ ਅਪਣੀ ਚੌਖੀ ਭੱਲ ਸਥਾਪਿਤ ਕਰਨ ਵਿੱਚ ਕਾਮਯਾਬ ਰਹੇ ਹਨ ਕਾਮੇਡੀਅਨ ਕਿੰਗ ਬੀ ਚੌਹਾਨ, ਜੋ ਹੁਣ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਯਤਨਸ਼ੀਲ ਹੋ ਚੁੱਕੇ ਹਨ, ਜਿੰਨ੍ਹਾਂ ਦੀ ਬਤੌਰ ਅਦਾਕਾਰ ਪਹਿਲੀ ਪੰਜਾਬੀ ਫਿਲਮ 'ਦਮਾ ਦਮ ਮਸਤ ਕਲੰਦਰ' ਦਾ ਦੂਸਰਾ ਅਤੇ ਅਹਿਮ ਸ਼ੈਡਿਊਲ ਆਸਟ੍ਰੇਲੀਆ ਵਿਖੇ ਸ਼ੁਰੂ ਹੋ ਚੁੱਕਾ ਹੈ, ਜਿਸ ਦਰਮਿਆਨ ਕਈ ਖਾਸ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਜਾਵੇਗਾ।

'ਸਟਾਰਮੂਨ ਫਿਲਮ ਪ੍ਰੋਡੋਕਸ਼ਨ' ਅਤੇ 'ਛੋਕਰਾ ਪ੍ਰੋਡੋਕਸ਼ਨ' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਜਾ ਰਹੀ ਉਕਤ ਫਿਲਮ ਦੇ ਨਿਰਮਾਣ ਵਿੱਕੀ ਕੰਬੋਜ਼ ਅਤੇ ਲੇਖਣ ਸੁਮਿਤ ਭੱਟ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਸੁਖਬੀਰ ਸਿੰਘ ਸੰਭਾਲ ਰਹੇ ਹਨ।

ਹਾਲ ਹੀ ਦੇ ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਖੇ ਫਿਲਮਬੱਧ ਕੀਤੀ ਗਈ ਉਕਤ ਕਾਮੇਡੀ-ਡਰਾਮਾ ਫਿਲਮ ਵਿੱਚ ਲੀਡ ਭੂਮਿਕਾ ਅਦਾ ਕਰ ਰਹੇ ਹਨ ਅਦਾਕਾਰ ਕਿੰਗ ਬੀ ਚੌਹਾਨ, ਜਿੰਨ੍ਹਾਂ ਦੇ ਨਾਲ ਮਾਲਵੀ ਮਲਹੋਤਰਾ ਨਜ਼ਰ ਆਵੇਗੀ, ਜਿੰਨ੍ਹਾਂ ਤੋਂ ਇਲਾਵਾ ਫਿਲਮ ਵਿਚਲੇ ਹੋਰਨਾਂ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਰੁਪਿੰਦਰ ਰੂਪੀ ਆਦਿ ਵੀ ਸ਼ੁਮਾਰ ਹਨ।

ਆਸਟ੍ਰੇਲੀਆ ਦੇ ਉਕਤ ਸ਼ੈਡਿਊਲ ਪੜਾਅ ਅਧੀਨ ਉਥੋਂ ਦੀਆਂ ਖੂਬਸੂਰਤ ਲੋਕੇਸ਼ਨਜ਼ ਉਪਰ ਸ਼ੂਟ ਕੀਤੀ ਜਾ ਰਹੀ ਅਤੇ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਚੁੱਕੀ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਸੁਰੇਸ਼ ਬਾਬੂ, ਡਾਂਸ ਕੋਰਿਓਗ੍ਰਾਫ਼ਰ ਦਿਊਸ਼ ਮਹਿਰਾ ਅਤੇ ਸੰਪਾਦਕ ਵਰਿੰਦਰ ਸਿੰਘ ਸੈਣੀ ਹਨ। ਸਾਲ 2019 ਵਿੱਚ ਰਿਲੀਜ਼ ਹੋਈ ਹਿੰਦੀ ਫਿਲਮ 'ਪ੍ਰੇਸ਼ਾਨ ਪਰਿੰਦਾ' ਨਾਲ ਸਿਲਵਰ ਸਕ੍ਰੀਨ ਡੈਬਿਊ ਕਰਨ ਵਾਲੇ ਕਿੰਗ ਬੀ ਚੌਹਾਨ ਮਰਹੂਮ ਸਿੱਧੂ ਮੂਸੇਵਾਲਾ ਦੀ 2018 ਵਿੱਚ ਆਈ 'ਤੇਰੀ ਮੇਰੀ ਜੋੜੀ' ਦਾ ਵੀ ਸ਼ਾਨਦਾਰ ਹਿੱਸਾ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.