ETV Bharat / entertainment

ਇਸ ਨਵੀਂ ਪੰਜਾਬੀ ਫਿਲਮ ਦਾ ਹੋਇਆ ਐਲਾਨ, ਹੈਪੀ ਸਿੰਘ ਕਰਨਗੇ ਨਿਰਦੇਸ਼ਨ - New Punjabi Film - NEW PUNJABI FILM

New Punjabi Film: ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਹੈਪੀ ਸਿੰਘ ਕਰਨ ਰਹੇ ਹਨ।

New Punjabi film announced HaPPE Singh will direct
New Punjabi film announced HaPPE Singh will direct (instagram)
author img

By ETV Bharat Entertainment Team

Published : Jul 28, 2024, 1:16 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਸ਼ੂਟਿੰਗਜ਼ ਅਤੇ ਮਹੂਰਤ ਆਦਿ ਦੀ ਗਹਿਮਾ ਗਹਿਮੀ ਦਾ ਸਿਲਸਿਲਾ ਲਗਾਤਾਰ ਹੋਰ ਵੱਧ ਰਿਹਾ ਹੈ, ਜਿਸ ਸੰਬੰਧਤ ਵੱਧ ਰਹੀਆਂ ਗਤੀਵਿਧੀਆਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਨਵੀਂ ਸ਼ੁਰੂ ਹੋਈ ਇੱਕ ਹੋਰ ਪੰਜਾਬੀ ਫਿਲਮ 'ਬਲੱਡੀ ਏਵਨ', ਜਿਸ ਦਾ ਨਿਰਦੇਸ਼ਨ ਹੈਪੀ ਸਿੰਘ ਵੱਲੋਂ ਕੀਤਾ ਜਾਵੇਗਾ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਇੱਕ ਨਵੇਂ ਪ੍ਰਭਾਵੀ ਆਗਾਜ਼ ਵੱਲ ਵਧਣਗੇ।

'ਯੈਂਕੀ ਬੁਆਏਜ਼ ਪ੍ਰੋਡੋਕਸ਼ਨ' ਵੱਲੋਂ ਬਣਾਈ ਜਾ ਰਹੀ ਇਸ ਐਕਸ਼ਨ ਥ੍ਰਿਲਰ ਫਿਲਮ ਦੀ ਡੀਓਪੀ ਵਜੋਂ ਕਮਾਂਡ ਗੈਰੀ ਸਿੰਘ ਸੰਭਾਲਣਗੇ, ਜੋ ਕਈ ਵੱਡੇ ਹਿੰਦੀ ਅਤੇ ਪੰਜਾਬੀ ਫਿਲਮਾਂ ਅਤੇ ਓਟੀਟੀ ਪ੍ਰੋਜੈਕਟਸ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਜਲਦ ਆਨ ਫਲੋਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਇਸ ਵੈੱਬ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਦਕਸ਼ਅਜੀਤ ਸਿੰਘ, ਰਿੰਪਲ ਢੀਂਡਸਾ, ਅਦਿਤੀ ਆਰਿਆ ਸ਼ਰਮਾ, ਸੁਚੀ ਬਿਰਗੀ, ਪਰਮਵੀਰ ਸਿੰਘ, ਦੀਪਕ ਕੰਬੋਜ਼, ਵਿਕਾਸ ਮਹਿਤਾ, ਭੂਵਨ ਅਜ਼ਾਦ, ਸਚਿਨ ਨੇਗੀ ਆਦਿ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਚਰਚਿਤ ਫਿਲਮ ਦੇ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਅਲਹਦਾ ਕੰਟੈਂਟ ਅਧਾਰਿਤ ਫਿਲਮ ਦੇ ਪ੍ਰੋਡੋਕਸ਼ਨ ਕਾਰਜ ਪਰਮ ਪਸੂਲਾ ਸੰਭਾਲਣਗੇ।

ਬਾਲੀਵੁੱਡ ਅਤੇ ਪਾਲੀਵੁੱਡ ਦੇ ਮੰਝੇ ਹੋਏ ਟੈਕਨੀਸ਼ਨਾਂ ਦੀ ਟੀਮ ਵੱਲੋਂ ਪ੍ਰਭਾਵਸ਼ਾਲੀ ਮੁਹਾਂਦਰੇ ਵਿੱਚ ਢਾਲੀ ਜਾਣ ਵਾਲੀ ਇਸ ਵੈੱਬ ਫਿਲਮ ਦੇ ਨਿਰਦੇਸ਼ਕ ਹੈਪੀ ਸਿੰਘ ਦੀ ਗੱਲ ਕੀਤੀ ਜਾਵੇ ਫਿਲਮਾਂ ਦੇ ਨਾਲ-ਨਾਲ ਇੰਗਲੈਂਡ ਆਧਾਰਿਤ ਇਹ ਹੋਣਹਾਰ ਨਿਰਦੇਸ਼ਕ ਇਸ ਤੋਂ ਪਹਿਲਾਂ ਕਈ ਬਿੱਗ ਸੈਟਅੱਪ ਮਿਊਜ਼ਿਕ ਵੀਡੀਓਜ਼ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ਏਕਮ ਬਾਵਾ ਦਾ 'ਅੜਬ ਜੱਟ', ਐਮ ਸਾਬ ਦਾ 'ਸੂਟ ਚੱਕਵੇਂ' ਆਦਿ ਸ਼ੁਮਾਰ ਰਹੇ ਹਨ।

ਸਿਨੇਮਾ ਖੇਤਰ ਵਿੱਚ ਕੁਝ ਨਿਵੇਕਲਾ ਕਰਨ ਦੀ ਖਵਾਹਿਸ਼ ਰੱਖਦੇ ਇਸ ਪ੍ਰਤਿਭਾਵਾਨ ਨਿਰਦੇਸ਼ਕ ਅਨੁਸਾਰ ਕਮਰਸ਼ਿਅਲ ਸਾਂਚੇ ਅਧੀਨ ਬਣਾਈ ਜਾ ਰਹੀ ਉਕਤ ਵੈੱਬ ਫਿਲਮ ਨੂੰ ਕੰਟੈਂਟ ਅਤੇ ਸਿਨੇਮਾ ਸਿਰਜਨਾ ਪੱਖੋਂ ਅਲਹਦਾ ਰੰਗ ਰੂਪ ਦੇਣ ਦੀ ਹਰ ਸੰਭਵ ਕੋਸ਼ਿਸ਼ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਜਾਵੇਗੀ, ਜਿਸ ਨਾਲ ਦਰਸ਼ਕਾਂ ਵੀ ਤਰੋ-ਤਾਜ਼ਗੀ ਭਰੀ ਸਿਨੇਮਾ ਸਿਰਜਨਾ ਦਾ ਆਨੰਦ ਮਾਣ ਸਕਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.