ETV Bharat / entertainment

'ਸ਼ਾਯਰ' ਦਾ ਟੀਜ਼ਰ ਰਿਲੀਜ਼, ਫਿਲਮ ਇਸ ਦਿਨ ਸਿਨੇਮਾਘਰਾਂ 'ਚ ਦੇਵੇਗੀ ਦਸਤਕ - neeru bajwa and satinder sartaj

Film Shayar Teaser Out: ਕਾਫੀ ਸਮੇਂ ਤੋਂ ਲਗਾਤਾਰ ਸੁਰਖ਼ੀਆਂ ਬਟੋਰ ਰਹੀ ਪੰਜਾਬੀ ਫਿਲਮ ਸ਼ਾਯਰ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਇਸ ਤੋਂ ਪਹਿਲਾਂ ਫਿਲਮ ਦਾ ਪਹਿਲਾਂ ਗੀਤ ਰਿਲੀਜ਼ ਕੀਤਾ ਗਿਆ ਸੀ।

neeru bajwa and  satinder sartaj
neeru bajwa and satinder sartaj
author img

By ETV Bharat Entertainment Team

Published : Mar 8, 2024, 12:55 PM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਅਤੇ ਪਾਲੀਵੁੱਡ ਦੀ ਕੁਈਨ ਨੀਰੂ ਬਾਜਵਾ ਦੀ ਜੋੜੀ ਫਿਲਮ 'ਕਲੀ ਜੋਟਾ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਆਪਣੀ ਆਉਣ ਵਾਲੀ ਫਿਲਮ ਨਾਲ ਪਰਦੇ 'ਤੇ ਵਾਪਸੀ ਕਰ ਰਹੀ ਹੈ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ ਕਿ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਫਿਲਮ 'ਸ਼ਾਯਰ' ਲੈ ਕੇ ਆ ਰਹੇ ਹਨ। ਜੋੜੀ ਨੇ ਹਾਲ ਹੀ ਵਿੱਚ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ।

ਟੀਜ਼ਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ-ਗਾਇਕ ਸਤਿੰਦਰ ਸਰਤਾਜ ਨੇ ਲਿਖਿਆ, 'ਉਮੀਦਾਂ ਥੋਡੀਆਂ ਦਾ ਹੁਣ ਇਹ #ਸ਼ਾਯਰ ਹਾਣ ਹੋਵੇਗਾ, ਸ਼ਾਲਾ ਇਸ ਦਫ਼ਾ ਸਰਤਾਜ ਉੱਤੇ ਮਾਣ ਹੋਵੇਗਾ, ਸ਼ਾਯਰ ਦਾ ਟੀਜ਼ਰ ਤੁਹਾਡੇ ਦਿਲ ਦਾ ਦਰਵਾਜ਼ਾ ਖੜਕਾ ਰਿਹਾ ਹੈ।'

ਹੁਣ ਇਥੇ ਟੀਜ਼ਰ ਬਾਰੇ ਗੱਲ ਕਰੀਏ ਤਾਂ ਫਿਲਮ ਸ਼ਾਯਰ ਦਾ ਟੀਜ਼ਰ ਸਾਨੂੰ ਅਜਿਹੇ ਪੰਜਾਬ ਵਿੱਚ ਲੈ ਕੇ ਜਾਂਦਾ ਹੈ, ਜਿੱਥੇ ਮਰਦ ਕੁੜਤੇ ਨਾਲ ਲਾਦਰਾ ਪਹਿਨਦੇ ਸਨ ਅਤੇ ਘਰਾਂ ਵਿੱਚ ਬਲਬਾਂ ਦੀ ਜਗ੍ਹਾਂ ਲੈਂਪ ਹੋਇਆ ਕਰਦੇ ਸਨ, ਇਸ ਤੋਂ ਇਲਾਵਾ ਔਰਤਾਂ ਅੱਖਾਂ ਵਿੱਚ ਸੁਰਮਾ ਪਾਉਣ ਲਈ ਮਾਚਿਸ ਦੀ ਤੀਲੀ ਦੀ ਵਰਤੋਂ ਕਰਿਆ ਕਰਦੀਆਂ ਸਨ। ਟੀਜ਼ਰ ਵਿੱਚ ਵਰਤਿਆ ਗਿਆ ਸੰਗੀਤ ਸਭ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਟੀਜ਼ਰ ਵਿੱਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੇ ਪ੍ਰੇਮ ਦੀ ਝਲਕ ਦੇਖੀ ਜਾ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਿਲਮ ਸ਼ਾਯਰ ਦਾ ਪਹਿਲਾਂ ਗੀਤ ''ਮਹਿਬੂਬ ਜੀ'' ਰਿਲੀਜ਼ ਕੀਤਾ ਗਿਆ ਸੀ, ਜੋ ਸਪੀਡ ਰਿਕਾਰਡਜ਼ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਨੂੰ ਸੁਣਨ ਤੋਂ ਬਾਅਦ ਲੋਕ ਲਗਾਤਾਰ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਤਾਰੀਫ ਕਰ ਰਹੇ ਹਨ।

ਫਿਲਮ ਦੀ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਮੁੱਖ ਭੂਮਿਕਾਵਾਂ ਨਿਭਾਉਣਗੇ। ਇਸ ਪ੍ਰਮੁੱਖ ਜੋੜੀ ਤੋਂ ਇਲਾਵਾ ਫਿਲਮ ਵਿੱਚ ਯੋਗਰਾਜ ਸਿੰਘ, ਕੇਵਲ ਧਾਲੀਵਾਲ, ਬੰਟੀ ਬੈਂਸ, ਦੇਬੀ ਮਖਸੂਸਪੁਰੀ, ਸੁੱਖੀ ਚਾਹਲ, ਮਲਕੀਤ ਰੌਣੀ ਅਤੇ ਰੁਪਿੰਦਰ ਰੂਪੀ ਦੀਆਂ ਅਹਿਮ ਭੂਮਿਕਾਵਾਂ ਹਨ।

ਉਲੇਖਯੋਗ ਹੈ ਕਿ ਫਿਲਮ 'ਸ਼ਾਯਰ' ਦੀ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਹੈ। ਇਸ ਤੋਂ ਇਲਾਵਾ ਇਸ ਫਿਲਮ ਨੂੰ ਉਦੈ ਪ੍ਰਤਾਪ ਸਿੰਘ ਨੇ ਡਾਇਰੈਕਟ ਕੀਤਾ ਹੈ। ਨੀਰੂ ਬਾਜਵਾ ਐਂਟਰਟੇਨਮੈਂਟ ਦੇ ਬੈਨਰ ਹੇਠ ਅਤੇ ਲੀਨੀਆਜ਼ ਈ.ਐਨ.ਟੀ. ਦੇ ਸਹਿਯੋਗ ਨਾਲ 'ਸ਼ਾਯਰ' 19 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.