ਚੰਡੀਗੜ੍ਹ: 27 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਦਿਲਜੀਤ ਦੁਸਾਂਝ ਦੀ ਫਿਲਮ 'ਜੱਟ ਐਂਡ ਜੂਲੀਅਟ 3' ਬਾਕਸ ਆਫਿਸ ਉਤੇ ਕਾਫੀ ਚੰਗਾ ਕਲੈਕਸ਼ਨ ਕਰਦੀ ਨਜ਼ਰੀ ਪੈ ਰਹੀ ਹੈ। ਨਿਰਮਾਤਾਵਾਂ ਅਨੁਸਾਰ ਫਿਲਮ ਨੇ ਪਹਿਲੇ ਦਿਨ ਦੇਸ਼-ਵਿਦੇਸ਼ਾਂ ਵਿੱਚੋਂ ਲਗਭਗ 11 ਕਰੋੜ ਦਾ ਕਲੈਕਸ਼ਨ ਕੀਤਾ ਹੈ ਅਤੇ ਇੱਕਲੇ ਭਾਰਤ ਵਿੱਚੋਂ ਫਿਲਮ ਨੇ 4.13 ਕਰੋੜ ਦਾ ਕਲੈਕਸ਼ਨ ਕੀਤਾ।
ਹੁਣ ਫਿਲਮ ਦੇ ਦੂਜੇ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ, ਸੈਕਨਿਲਕ ਦੀ ਰਿਪੋਰਟ ਅਨੁਸਾਰ ਫਿਲਮ ਨੇ ਪਹਿਲੇ 3.50 ਕਰੋੜ ਦਾ ਕਲੈਕਸ਼ਨ ਕੀਤਾ ਸੀ ਅਤੇ ਦੂਜੇ ਦਿਨ ਫਿਲਮ ਨੇ 3.60 ਕਰੋੜ ਦਾ ਕਲੈਕਸ਼ਨ ਕੀਤਾ ਹੈ, ਜਿਸ ਨਾਲ ਫਿਲਮ ਦਾ ਭਾਰਤ ਵਿੱਚ ਕਲੈਕਸ਼ਨ 7 ਕਰੋੜ ਹੋ ਗਿਆ ਹੈ ਅਤੇ ਜੇਕਰ ਪੂਰੀ ਦੁਨੀਆਂ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਹੁਣ ਦੋ ਦਿਨਾਂ ਵਿੱਚ 18.15 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕਰ ਲਿਆ ਹੈ।
ਹਾਲਾਂਕਿ ਜੇਕਰ ਅੰਤਰਰਾਸ਼ਟਰੀ ਪੱਧਰ 'ਤੇ 'ਜੱਟ ਅਤੇ ਜੂਲੀਅਟ 3' ਦੀ ਗੱਲ ਕਰੀਏ ਤਾਂ ਨੀਰੂ ਬਾਜਵਾ-ਦਿਲਜੀਤ ਦੀ ਇਸ ਫਿਲਮ ਨੇ ਪੰਜਾਬੀ ਫਿਲਮਾਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਕਾਇਮ ਕੀਤਾ ਹੈ।
- ਪ੍ਰਸ਼ੰਸਕਾਂ ਦੇ ਦਿਲਾਂ ਉਤੇ ਛਾਈ 'ਜੱਟ ਐਂਡ ਜੂਲੀਅਟ 3', ਪਹਿਲੇ ਦਿਨ ਕੀਤੀ ਇੰਨੀ ਕਮਾਈ - Film Jatt and Juliet 3
- ਰਿਲੀਜ਼ ਹੁੰਦੇ ਹੀ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ 'ਜੱਟ ਐਂਡ ਜੂਲੀਅਟ 3', ਦਰਸ਼ਕਾਂ ਨੂੰ ਆ ਰਹੀ ਹੈ ਖਾਸੀ ਪਸੰਦ - Jatt And juliet 3 Public Reviews
- ਰਿਲੀਜ਼ ਹੋਇਆ ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ 'ਜੱਟ ਐਂਡ ਜੂਲੀਅਟ 3' ਦਾ ਗੀਤ 'ਹਾਏ ਜੂਲੀਅਟ', ਦੇਖੋ - song Haye Juliet out
ਇਸ ਦੌਰਾਨ ਜੇਕਰ ਇਸ ਫਿਲਮ ਬਾਰੇ ਗੱਲ ਕਰੀਏ ਤਾਂ ਫਿਲਮ ਵਿੱਚ ਦਿਲਜੀਤ ਨੂੰ ਇੱਕ ਪੁਲਿਸ ਅਫਸਰ ਵਜੋਂ ਦਿਖਾਇਆ ਗਿਆ ਹੈ, ਜੋ ਸਾਥੀ ਪੁਲਿਸ ਅਫਸਰ ਨੀਰੂ ਦੇ ਕਿਰਦਾਰ ਨਾਲ ਪਿਆਰ ਵਿੱਚ ਪੈ ਜਾਂਦਾ ਹੈ। ਇਸ ਵਾਰ ਕਹਾਣੀ ਵਿੱਚ ਇੱਕ ਮੋੜ ਹੈ, ਕਿਉਂਕਿ ਇੰਨ੍ਹਾਂ ਦੀ ਜ਼ਿੰਦਗੀ ਵਿੱਚ ਨਵੀਂ ਔਰਤ (ਜੈਸਮੀਨ ਬਾਜਵਾ) ਦਾਖਲ ਹੁੰਦੀ ਹੈ। ਇਹ ਫਿਲਮ 12 ਸਾਲ ਬਾਅਦ ਆਈ ਹੈ। ਫਰੈਂਚਾਇਜ਼ੀ ਦੇ ਪਹਿਲੇ ਦੋ ਭਾਗ 2012 ਅਤੇ 2013 ਵਿੱਚ ਰਿਲੀਜ਼ ਹੋਏ ਸਨ, ਜੋ ਉਸ ਸਮੇਂ ਕਾਫੀ ਸਫਲ ਰਹੇ ਸਨ।