ETV Bharat / entertainment

ਇਸ ਨਵੀਂ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ, ਸਰਵਜੀਤ ਖੇੜਾ ਕਰਨਗੇ ਨਿਰਦੇਸ਼ਿਤ - ਪੰਜਾਬੀ ਸਿਨੇਮਾ

Mr. and Mrs. Bachelor Movie : ਪੰਜਾਬੀ ਸਿਨੇਮਾ, ਲਘੂ ਅਤੇ ਓਟੀਟੀ ਫ਼ਿਲਮਜ਼ ਵਿੱਚ ਇੱਕ ਹੋਰ ਫਿਲਮ ਉਤਰਨ ਜਾ ਰਹੀ ਹੈ। ਇਸ ਦਾ ਐਲਾਨ ਫਿਲਮ ਦੇ ਨਿਰਦੇਸ਼ਕ ਵਲੋਂ ਕੀਤਾ ਗਿਆ ਹੈ। ਜਾਣੋ ਇਸ ਖਬਰ ਵਿੱਚ ਜਾਣੋ, ਫਿਲਮ ਦੀ ਪੂਰੀ ਜਾਣਕਾਰੀ।

Mr. and Mrs. Bachelor
Mr. and Mrs. Bachelor
author img

By ETV Bharat Entertainment Team

Published : Feb 25, 2024, 12:00 PM IST

Updated : Feb 25, 2024, 2:22 PM IST

ਚੰਡੀਗੜ੍ਹ : ਪੰਜਾਬੀ ਸਿਨੇਮਾਂ, ਲਘੂ ਅਤੇ ਓਟੀਟੀ ਫ਼ਿਲਮਜ਼ ਦੇ ਖੇਤਰ ਵਿੱਚ ਤੇਜ਼ੀ ਨਾਲ ਵਿਲੱਖਣ ਪਛਾਣ ਸਥਾਪਿਤ ਕਰਨ ਵੱਲ ਵੱਧ ਰਹੇ ਹਨ ਨਿਰਦੇਸ਼ਕ ਸਰਵਜੀਤ ਖੇੜਾ, ਜਿੰਨਾਂ ਵੱਲੋਂ ਆਪਣੀ ਨਵੀਂ ਫਿਲਮ 'ਮਿਸਟਰ ਐਂਡ ਮਿਸਟਰ ਬੈਚਲਰ' ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ। 'ਹਾਈ ਪਿਚ ਸਟੂਡਿਓਜ, ਆਰਵ ਪ੍ਰੋਡੋਕਸ਼ਨ ਅਤੇ ਲਲਿਤ ਮਹਿਤਾ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਪੰਜਾਬ ਤੋਂ ਯੂਰਪ ਦਾ ਸਫ਼ਰ ਟੈਗ ਲਾਈਨ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਦਾ ਨਿਰਮਾਣ ਰੋਹਨੀ ਅਤੇ ਸਕਰੀਨ ਪਲੇਅ ਅਤੇ ਡਾਇਲਾਗ ਲੇਖਣ ਸਪਿੰਦਰ ਸ਼ੇਰਗਿਲ ਦੁਆਰਾ ਕੀਤਾ ਜਾ ਰਿਹਾ ਹੈ।

Mr. and Mrs. Bachelor
ਨਵੀਂ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ

ਰੁਮਾਂਟਿਕ ਡਰਾਮਾ ਦੇ ਨਿਰਮਾਤਾ ਨੇ ਫਿਲਮ ਨਿਰਦੇਸ਼ਕ: ਪੰਜਾਬ ਅਤੇ ਯੂਰਪ ਦੀਆਂ ਵੱਖ-ਵੱਖ ਲੋਕੇਸ਼ਨਜ ਉੱਪਰ ਸ਼ੂਟ ਕੀਤੀ ਜਾਣ ਵਾਲੀ ਇਸ ਰੁਮਾਂਟਿਕ ਡਰਾਮਾ ਫਿਲਮ ਦੇ ਨਿਰਮਾਤਾ ਲਲਿਤ ਮਹਿਤਾ, ਕੈਮਰਾਮੈਨ ਵਰੁਣ ਸ਼ਰਮਾ, ਸੰਪਾਦਕ ਸਚਿਨ ਸ਼ਰਮਾ, ਪ੍ਰੋਡੋਕਸ਼ਨ ਮੈਨੇਜਰ ਸਤਨਾਮ ਸਿੰਘ ਪ੍ਰੋਜੈਕਟ ਹੈਡ ਨਿਰਮਲਾ ਅਤੇ ਲਾਈਨ ਨਿਰਮਾਤਾ ਰੋਹਿਤ ਸਚਦੇਵਾ ਹਨ। ਨਿਰਮਾਣ ਪੜਾਅ ਤੋਂ ਹੀ ਖਿੱਚ, ਚਰਚਾ ਅਤੇ ਉਤਸੁਕਤਾ ਦਾ ਕੇਂਦਰ ਬਿੰਦੂ ਬਣਦੀ ਜਾ ਰਹੀ ਹੈ।

Mr. and Mrs. Bachelor
ਨਵੀਂ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ

ਵੱਖਰਾ ਹੋਵੇਗਾ ਇਸ ਫਿਲਮ ਦਾ ਅਨੁਭਵ: ਇਸ ਅਲਹਦਾ ਕਨਸੈਪਟ ਫਿਲਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਸਰਵਜੀਤ ਖੇੜਾ ਨੇ ਦੱਸਿਆ ਕਿ ਆਪਣੇ ਹੁਣ ਤੱਕ ਦੇ ਨਿਰਦੇਸ਼ਨ ਕਰਿਅਰ ਦੌਰਾਨ ਉਨਾਂ ਹਮੇਸ਼ਾ ਮੇਨ ਸਟਰੀਮ ਸਿਨੇਮਾਂ ਤੋਂ ਹਟ ਕੇ ਅਜਿਹੀਆਂ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਦਰਸ਼ਕਾਂ ਨੂੰ ਕਹਾਣੀਸਾਰ ਅਤੇ ਸੈਟਅੱਪ ਪੱਖੋ ਤਰੋਤਾਜ਼ਗੀ ਦਾ ਅਹਿਸਾਸ ਕਰਵਾ ਸਕਣ ਅਤੇ ਇਸੇ ਹੀ ਲੜੀ ਵਜੋ ਉਨਾਂ ਵੱਲੋ ਦਰਸ਼ਕਾਂ ਸਨਮੁਖ ਕੀਤੀ ਜਾ ਰਹੀ ਹੈ।

Mr. and Mrs. Bachelor
ਨਵੀਂ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ

ਇਹ ਨਵੀਂ ਫਿਲਮ, ਜਿਸ ਦੇ ਹਰ ਪੱਖ ਨੂੰ ਬੇਹਤਰੀਣ ਰੰਗਤ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ । ਮੂਲ ਰੂਪ ਵਿੱਚ ਪੰਜਾਬ ਦੇ ਉਦਯੋਗਿਕ ਜਿਲੇ ਲੁਧਿਆਣਾ ਸਬੰਧਤ ਅਤੇ ਪੰਜਾਬੀ ਫਿਲਮ ਇੰਡਸਟਰੀ ਵਿਚ ਪੜਾਅ ਦਰ ਪੜਾਅ ਹੋਰ ਮਜ਼ਬੂਤ ਪੈੜਾ ਸਿਰਜਦੇ ਜਾ ਰਹੇ ਇਸ ਹੋਣਹਾਰ ਲੇਖਕ ਅਤੇ ਨਿਰਦੇਸ਼ਕ ਦੇ ਹਾਲੀਆ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਦੁਆਰਾ ਨਿਰਦੇਸ਼ਿਤ ਕੀਤੀਆ ਕਈ ਫਿਲਮਾਂ ਪੀਟੀਸੀ ਬਾਕਸ ਆਫਿਸ ਦਾ ਸ਼ਿੰਗਾਰ ਬਣ ਚੁੱਕੀਆ ਹਨ, ਜਿੰਨਾਂ ਵਿਚ 'ਰੇਸ ਦਾ ਘੋੜਾ', 'ਵਰਕ ਪਰਮਿਟ', 'ਲਾਈਫ ਕੈਬ', 'ਸਾਲਗਿਰਾ' ਆਦਿ ਸ਼ੁਮਾਰ ਰਹੀਆ ਹਨ। ਇੰਨਾਂ ਤੋਂ ਇਲਾਵਾ ਉਨਾਂ ਦੀ ਪਹਿਲੀ ਹਿੰਦੀ ਫ਼ਿਲਮ ਸ਼ੇਡਜ਼ ਦੀ ਸ਼ੂਟਿੰਗ ਵੀ ਸੰਪੂਰਨ ਹੋ ਚੁੱਕੀ ਹੈ, ਜੋ ਵੀ ਬੇਹੱਦ ਦਿਲ -ਟੁੰਬਵੇ ਅਤੇ ਪਰਿਵਾਰਿਕ ਤਾਣੇ- ਬਾਣੇ ਅਧੀਨ ਬਣਾਈ ਗਈ ਹੈ ।

Last Updated : Feb 25, 2024, 2:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.