ਮੁੰਬਈ (ਬਿਊਰੋ): ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਦਾ ਪਰਿਵਾਰ ਅਜੇ ਵੀ ਆਪਣੇ ਬੇਟੇ ਲਈ ਇਨਸਾਫ ਦੀ ਲੜਾਈ ਲੜ ਰਿਹਾ ਹੈ। ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ 12 ਮਈ ਨੂੰ ਮਾਂ ਦਿਵਸ ਦੇ ਮੌਕੇ 'ਤੇ ਗਾਇਕ ਦੀ ਮਾਂ ਚਰਨ ਕੌਰ ਨੇ ਇੱਕ ਵਾਰ ਫਿਰ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ 'ਜਸਟਿਸ ਫਾਰ ਸਿੱਧੂ' ਦੀ ਆਵਾਜ਼ ਬੁਲੰਦ ਕੀਤੀ ਹੈ।
ਜੀ ਹਾਂ...ਐਤਵਾਰ ਨੂੰ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਬੇਟੇ ਸਿੱਧੂ ਮੂਸੇਵਾਲਾ ਲਈ ਇੱਕ ਵੀਡੀਓ ਸ਼ੇਅਰ ਕੀਤੀ। ਵੀਡੀਓ 'ਚ ਚਰਨ ਕੌਰ ਨੂੰ ਬੇਟੇ ਸਿੱਧੂ ਲਈ ਕੁਰਤਾ ਤਿਆਰ ਕਰਦੇ ਦੇਖਿਆ ਜਾ ਸਕਦਾ ਹੈ, ਜਿਸ 'ਤੇ 'ਜਸਟਿਸ ਫਾਰ ਸਿੱਧੂ' ਲਿਖਿਆ ਹੋਇਆ ਹੈ। ਕੰਮ ਪੂਰਾ ਹੋਣ ਤੋਂ ਬਾਅਦ ਉਸਨੇ ਸਿੱਧੂ ਦੀ ਮੂਰਤੀ ਨੂੰ ਕੁੜਤਾ ਪਹਿਨਾਇਆ।
ਇਸ ਦੌਰਾਨ ਪਿਛੋਕੜ ਵਿੱਚ ਇੱਕ ਆਵਾਜ਼ ਸੁਣੀ ਜਾ ਸਕਦੀ ਹੈ, ਆਵਾਜ਼ ਕੁਝ ਇਸ ਤਰ੍ਹਾਂ ਕਹਿ ਰਹੀ ਹੈ- 'ਇਨ੍ਹਾਂ ਲੋਕਾਂ ਬਾਰੇ ਨਾ ਸੋਚੋ, ਤੁਹਾਡੇ ਤੋਂ ਵੱਧ ਤਾਕਤਵਰ ਕੋਈ ਨਹੀਂ ਹੈ। ਮਾਂ ਇਸ ਦੁਨੀਆਂ ਦੀ ਸਭ ਤੋਂ ਮਹਾਨ ਯੋਧਾ ਹੈ।' ਵੀਡੀਓ ਸ਼ੇਅਰ ਕਰਦੇ ਹੋਏ ਚਰਨ ਕੌਰ ਨੇ ਜਸਟਿਸ ਫਾਰ ਸਿੱਧੂ ਹੈਸ਼ਟੈਗ ਦੇ ਨਾਲ ਕੈਪਸ਼ਨ 'ਚ ਲਿਖਿਆ, 'ਮਿਸ ਯੂ ਪੁੱਤਰ।'
- ਮਾਂ ਦਿਵਸ 'ਤੇ ਪੰਜਾਬੀ ਫਿਲਮ 'ਬੇਬੇ' ਦੀ ਪਹਿਲੀ ਝਲਕ ਆਈ ਸਾਹਮਣੇ, ਜਿੰਮੀ ਸ਼ੇਰਗਿੱਲ ਨਿਭਾਉਣਗੇ ਮੁੱਖ ਭੂਮਿਕਾ - Punjabi Film BeBe
- ਸੈੱਟ 'ਤੇ ਪੁੱਜੀ ਕਰਨ ਰਾਜ਼ਦਾਨ ਦੀ ਨਵੀਂ ਫਿਲਮ, ਉੱਤਰ ਪ੍ਰਦੇਸ਼ 'ਚ ਸ਼ੁਰੂ ਹੋਇਆ ਵਿਸ਼ੇਸ਼ ਸ਼ੈਡਿਊਲ - Karan Razdan
- ਪੰਜਾਬੀ ਸਿਨੇਮਾਂ 'ਚ ਸ਼ਾਨਦਾਰ ਡੈਬਿਊ ਲਈ ਤਿਆਰ ਅਦਾਕਾਰ ਸੋਨੂੰ ਬੱਗੜ, ਇਸ ਫਿਲਮ 'ਚ ਆਉਣਗੇ ਨਜ਼ਰ - Movie Travel Agent
ਉਲੇਖਯੋਗ ਹੈ ਕਿ 2017 ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ ਪਹਿਲੇ ਗੀਤ 'ਜੀ ਵੈਗਨ' ਨਾਲ ਸੰਗੀਤ ਉਦਯੋਗ ਵਿੱਚ ਪ੍ਰਵੇਸ਼ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਕਈ ਸਫਲ ਐਲਬਮਾਂ ਨਾਲ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕੀਤੀ। ਪਰ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਹਮਲਾਵਰਾਂ ਨੇ ਉਸਦੀ ਹੀ ਕਾਰ ਵਿੱਚ ਉਸਦਾ ਕਤਲ ਕਰ ਦਿੱਤਾ ਸੀ। ਉਸ ਦੇ ਪ੍ਰਸ਼ੰਸਕ ਅਤੇ ਪਰਿਵਾਰ ਅਜੇ ਵੀ ਗਾਇਕ ਲਈ ਇਨਸਾਫ਼ ਲਈ ਲੜ ਰਹੇ ਹਨ।