Special Punjabi Songs on Rakhdi: 'ਰਕਸ਼ਾ ਬੰਧਨ' ਜਿਸ ਨੂੰ ਪੰਜਾਬੀ ਵਿੱਚ ਰੱਖੜੀ ਕਿਹਾ ਜਾਂਦਾ ਹੈ, ਇਹ ਭੈਣ-ਭਰਾ ਦੇ ਪਿਆਰ ਨੂੰ ਬਿਆਨ ਕਰਦਾ ਇੱਕ ਬਹੁਤ ਹੀ ਪਿਆਰਾ ਤਿਉਹਾਰ ਹੈ। ਹੁਣ ਇਸ ਵਿਸ਼ੇਸ਼ ਬੰਧਨ ਦਾ ਜਸ਼ਨ ਮਨਾਉਣ ਵਾਲੇ ਪ੍ਰਸਿੱਧ ਪੰਜਾਬੀ ਗੀਤਾਂ ਨੂੰ ਸ਼ਾਮਲ ਕਰਨ ਨਾਲ ਤਿਉਹਾਰ ਦੇ ਮਾਹੌਲ ਨੂੰ ਵਧਾਉਣ ਦਾ ਵਧੀਆ ਤਰੀਕਾ ਹੈ। ਆਓ ਇਥੇ ਰੱਖੜੀ ਨਾਲ ਸੰਬੰਧਤ ਪਾਲੀਵੁੱਡ ਗੀਤਾਂ ਉਤੇ ਇੱਕ ਨਜ਼ਰ ਮਾਰੀਏ...।
ਵੀਰੇ ਆਪਾਂ ਕਦੋਂ ਮਿਲਾਂਗੇ: 'ਵੀਰੇ ਆਪਾਂ ਕਦੋਂ ਮਿਲਾਂਗੇ...' ਸੱਚਮੁੱਚ ਇੱਕ ਸਦਾ ਬਹਾਰ ਰੱਖੜੀ ਦਾ ਗੀਤ ਹੈ, ਜਿਸਨੇ ਸਦਾ ਹੀ ਦਿਲਾਂ ਨੂੰ ਛੂਹਿਆ ਹੈ। ਚੰਦਰਾ ਬਰਾੜ ਦੀ ਆਵਾਜ਼ ਵਿੱਚ ਗਾਇਆ ਹੋਇਆ ਇਹ ਗੀਤ ਭੈਣ-ਭਰਾ ਵਿਚਕਾਰ ਬੰਧਨ ਦਾ ਜਸ਼ਨ ਮਨਾਉਣ ਲਈ ਇੱਕ ਸ਼ਾਨਦਾਰ ਗੀਤ ਹੈ।
ਰੱਖੜੀ: ਭੈਣ ਭਰਾ ਦੇ ਪਿਆਰ ਉਤੇ ਆਧਾਰਿਤ ਗੀਤ ਰੱਖੜੀ ਬਹੁਤ ਹੀ ਪਿਆਰਾ ਗਾਣਾ ਹੈ। ਯੁਵੀ ਅਤੇ ਸੱਜਣ ਜਗਪਾਲਪੁਰੀਆ ਵੱਲੋਂ ਗਾਇਆ ਇਹ ਗੀਤ ਤਿਉਹਾਰ ਦੀਆਂ ਭਾਵਨਾਵਾਂ ਨੂੰ ਸੁੰਦਰਤਾ ਨਾਲ ਪ੍ਰਗਟ ਕਰਦਾ ਹੈ।
ਰੱਖੜੀ: 'ਆਜਾ ਮੇਰੇ ਵੀਰਿਆਂ ਸਜਾਵਾਂ ਰੱਖੜੀ, ਰੱਖੜੀ ਸਜਾਵਾਂ ਸੋਹਣੇ ਗੁੱਟ 'ਤੇ...' ਇੱਕ ਦਿਲ ਨੂੰ ਛੂਹ ਲੈਣ ਵਾਲਾ ਰੱਖੜੀ ਦਾ ਗੀਤ ਹੈ, ਜੋ ਭੈਣ-ਭਰਾ ਵਿਚਕਾਰ ਪਿਆਰ ਅਤੇ ਸੁਰੱਖਿਆ ਦੇ ਬੰਧਨ ਨੂੰ ਖੂਬਸੂਰਤੀ ਨਾਲ ਪੇਸ਼ ਕਰਦਾ ਹੈ। ਗੈਰੀ ਬਾਜਵਾ ਦੀ ਆਵਾਜ਼ ਨੇ ਭੈਣ-ਭਰਾ ਦੇ ਵਿਸ਼ੇਸ਼ ਰਿਸ਼ਤੇ ਨੂੰ ਇੱਕ ਸ਼ਰਧਾਂਜਲੀ ਦਿੱਤੀ ਹੈ।
ਬਲੈਸਿੰਗਸ ਆਫ਼ ਸਿਸਟਰ: ਭੈਣ ਭਰਾ ਦੇ ਪਿਆਰ ਨੂੰ ਬਿਆਨ ਕਰਦੇ ਗੀਤਾਂ ਦੀ ਲਿਸਟ ਬਣਾਇਆ ਜਾਵੇ ਅਤੇ ਗਗਨ ਕੋਕਰੀ ਦੇ ਗੀਤ 'ਬਲੈਸਿੰਗਸ ਆਫ਼ ਸਿਸਟਰ' ਨੂੰ ਭੁੱਲਿਆ ਜਾਵੇ ਇਹ ਕਿਵੇਂ ਹੋ ਸਕਦਾ ਹੈ। ਇਸ ਗੀਤ ਦੇ ਬੋਲ ਬਹੁਤ ਪਿਆਰੇ ਹਨ ਅਤੇ ਭੈਣ ਭਰਾ ਦੇ ਪਿਆਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਬਿਆਨ ਕਰਦੇ ਹਨ।
ਨਿੱਕੀਏ ਭੈਣੇ: ਦੂਰ-ਦੂਰ ਰਹਿੰਦੇ ਭੈਣ-ਭਰਾ ਦੇ ਪਿਆਰ ਨੂੰ ਵਿਅਕਤ ਕਰਦੇ ਇੱਕ ਹੋਰ ਗੀਤ ਨੂੰ ਅਸੀਂ ਇਸ ਲਿਸਟ ਵਿੱਚ ਸ਼ਾਮਲ ਕੀਤਾ ਹੈ, ਗੀਤ ਦਾ ਸਿਰਲੇਖ 'ਨਿੱਕੀਏ ਭੈਣੇ...' ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਅੰਮ੍ਰਿਤ ਮਾਨ ਨੇ ਸਜਾਇਆ ਹੈ।
- ਜਲਦ ਨਵੇਂ ਸੂਫੀ ਗੀਤ ਨਾਲ ਸਾਹਮਣੇ ਆਉਣਗੇ ਗਾਇਕ ਹੰਸ ਰਾਜ ਹੰਸ, ਗਾਣੇ 'ਚ ਦੇਖਣ ਨੂੰ ਮਿਲਣਗੀਆਂ ਕਸ਼ਮੀਰ ਦੀਆਂ ਵਾਦੀਆਂ - Hans Raj Hans Sufi Song
- ਕੋਲਕਾਤਾ ਰੇਪ ਕੇਸ ਉਤੇ ਫੁੱਟਿਆ ਪੰਜਾਬੀ ਸਿਤਾਰਿਆਂ ਦਾ ਗੁੱਸਾ, ਬੋਲੇ-ਬਲਾਤਕਾਰੀ ਉਤੇ ਕੋਈ ਰਹਿਮ ਨਹੀਂ... - Kolkata rape and murder case
- ਸਿਰਫ਼ 'ਬਾਗ਼ੀ ਦੀ ਧੀ' ਹੀ ਨਹੀਂ, ਇਹ ਫਿਲਮਾਂ ਵੀ ਹਾਸਿਲ ਕਰ ਚੁੱਕੀਆਂ ਨੇ ਨੈਸ਼ਨਲ ਐਵਾਰਡ, ਦੇਖੋ ਪੂਰੀ ਲਿਸਟ - award winning Punjabi movie