ETV Bharat / entertainment

ਕਿਸੇ ਦਾ ਮਰਿਆ ਮੁੰਡਾ ਅਤੇ ਕਿਸੇ ਦਾ ਉੱਜੜਿਆ ਘਰ, ਦੇਖੋ ਨਸ਼ੇ ਖਿਲਾਫ਼ ਬਣੀਆਂ ਇੰਨ੍ਹਾਂ ਫਿਲਮਾਂ ਦੀ ਖੌਫ਼ਨਾਕ ਕਹਾਣੀ

ਬਾਲੀਵੁੱਡ 'ਚ ਨਸ਼ਿਆਂ 'ਤੇ ਕੇਂਦਰਿਤ ਕਈ ਫਿਲਮਾਂ ਬਣ ਚੁੱਕੀਆਂ ਹਨ, ਜਿੰਨ੍ਹਾਂ ਵਿੱਚ ਨਸ਼ੇ ਦੇ ਖੌਫ਼ਨਾਕ ਨਤੀਜਿਆਂ ਬਾਰੇ ਦੱਸਿਆ ਗਿਆ ਹੈ।

Drug Based Movies
Drug Based Movies (ETV Bharat)
author img

By ETV Bharat Entertainment Team

Published : 2 hours ago

ਚੰਡੀਗੜ੍ਹ: ਲੋਕ ਨਸ਼ੇ ਕਿਉਂ ਲੈਂਦੇ ਹਨ? ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਆਉਂਦਾ ਹੈ। ਕੋਈ ਆਪਣੇ ਦੁੱਖ ਭੁਲਾਉਣ ਲਈ ਨਸ਼ੇ ਦਾ ਸਹਾਰਾ ਲੈਂਦਾ ਹੈ, ਕੋਈ ਇਕੱਲਾਪਣ ਤੋਂ ਛੁਟਕਾਰਾ ਪਾਉਣ ਲਈ, ਕੋਈ ਸ਼ੌਂਕ ਲਈ ਅਤੇ ਕੋਈ ਮਨੋਰੰਜਨ ਲਈ। ਪਰ ਜਦੋਂ ਨਸ਼ੇ ਨਾਲ ਲਤ ਸ਼ਬਦ ਜੁੜ ਜਾਂਦਾ ਹੈ ਤਾਂ ਮਾਮਲਾ ਖ਼ਤਰਨਾਕ ਹੋ ਜਾਂਦਾ ਹੈ। ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀ ਲਈ ਵੀ ਅਤੇ ਉਸ ਸਮਾਜ ਲਈ ਵੀ ਜਿਸ ਵਿਚ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਹੈ। ਨਸ਼ਿਆਂ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੀ ਸਥਿਤੀ ਵਿੱਚ ਨਸ਼ਾ ਇੱਕ ਮੁੱਦਾ ਬਣ ਜਾਂਦਾ ਹੈ।

ਇਸੇ ਤਰ੍ਹਾਂ ਬਾਲੀਵੁੱਡ 'ਚ ਨਸ਼ਿਆਂ 'ਤੇ ਕੇਂਦਰਿਤ ਫਿਲਮਾਂ ਵੀ ਬਣ ਚੁੱਕੀਆਂ ਹਨ, ਜੋ ਨਸ਼ੇ ਦੇ ਨਤੀਜਿਆਂ ਬਾਰੇ ਨੌਜਵਾਨਾਂ ਨੂੰ ਦੱਸਦੀਆਂ ਹਨ। ਆਓ ਜਾਣਦੇ ਹਾਂ ਅਜਿਹੀਆਂ ਹੀ ਕੁਝ ਫਿਲਮਾਂ ਬਾਰੇ।

ਉੜਤਾ ਪੰਜਾਬ

'ਉੜਤਾ ਪੰਜਾਬ' ਇੱਕ ਬਾਲੀਵੁੱਡ ਫਿਲਮ ਹੈ, ਜੋ ਪੂਰੀ ਤਰ੍ਹਾਂ ਨਸ਼ਿਆਂ 'ਤੇ ਕੇਂਦਰਿਤ ਹੈ। ਫਿਲਮ ਪੰਜਾਬ ਦੇ ਨੌਜਵਾਨਾਂ ਬਾਰੇ ਚਿੰਤਾ ਉਤੇ ਆਧਾਰਿਤ ਹੈ, ਜੋ ਨਿੱਤ ਦਿਨ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਗਲਤ ਦਿਸ਼ਾ ਵੱਲ ਜਾਂਦੇ ਹਨ। ਫਿਲਮ 'ਚ ਸ਼ਾਹਿਦ ਕਪੂਰ, ਦਿਲਜੀਤ ਦੁਸਾਂਝ, ਕਰੀਨਾ ਕਪੂਰ ਅਤੇ ਆਲੀਆ ਭੱਟ ਅਹਿਮ ਭੂਮਿਕਾਵਾਂ 'ਚ ਹਨ।

ਦੇਵ ਡੀ

ਫਿਲਮ 'ਦੇਵ ਡੀ' ਬੰਗਾਲੀ ਲੇਖਕ ਦੀ ਕਿਤਾਬ 'ਦੇਵਦਾਸ' 'ਤੇ ਆਧਾਰਿਤ ਹੈ। ਪਰ ਇਸਦੀ ਕਹਾਣੀ ਨੂੰ ਨਵੀਂ ਪੀੜ੍ਹੀ ਅਨੁਸਾਰ ਬਹੁਤ ਆਧੁਨਿਕ ਬਣਾਇਆ ਗਿਆ ਹੈ। ਫਿਲਮ 'ਚ ਅਭੈ ਦਿਓਲ ਮੁੱਖ ਭੂਮਿਕਾ 'ਚ ਹਨ। ਇਸ ਵਿੱਚ ਦਿਖਾਇਆ ਗਿਆ ਕਿ ਕਿਵੇਂ ਇੱਕ ਨਸ਼ਾ ਵਿਅਕਤੀ ਨੂੰ ਅਸਲੀਅਤ ਨਾਲੋਂ ਵੱਖਰੀ ਖਰਾਬ ਦੁਨੀਆਂ ਵਿੱਚ ਲੈ ਜਾਂਦਾ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਕਸ਼ਯਪ ਨੇ ਕੀਤਾ ਹੈ।

ਰਮਨ ਰਾਘਵ 2.0

'ਰਮਨ ਰਾਘਵ' ਅਸਲ ਵਿੱਚ ਇੱਕ ਸੀਰੀਅਲ ਕਿਲਰ ਦੀ ਕਹਾਣੀ ਹੈ। ਪਰ ਫਿਲਮ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਨਸ਼ੇ ਦੀ ਲਤ ਕਾਰਨ ਮੁੱਖ ਪਾਤਰ ਵਿੱਚ ਇੰਨੇ ਜਜ਼ਬਾਤ ਨਹੀਂ ਹੁੰਦੇ ਕਿ ਉਹ ਇੱਕ ਅਜਨਬੀ ਅਤੇ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਵਿੱਚ ਫਰਕ ਸਮਝ ਸਕੇ। ਉਹ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰਨ ਲੱਗ ਪੈਂਦਾ ਹੈ। ਇਸ ਵਿੱਚ ਦਿਖਾਇਆ ਗਿਆ ਸੀ ਕਿ ਜਦੋਂ ਨਸ਼ਾ ਇੱਕ ਲਤ ਬਣ ਜਾਂਦਾ ਹੈ ਤਾਂ ਇਹ ਕਿੰਨਾ ਖਤਰਨਾਕ ਹੋ ਸਕਦਾ ਹੈ।

ਸ਼ੈਤਾਨ

ਕ੍ਰਾਈਮ ਥ੍ਰਿਲਰ ਫਿਲਮ 'ਸ਼ੈਤਾਨ' ਅਸਲ ਵਿੱਚ ਪੰਜ ਨੌਜਵਾਨਾਂ ਦੀ ਕਹਾਣੀ ਹੈ। ਫਿਲਮ 'ਚ ਬਹੁਤ ਜ਼ਿਆਦਾ ਹਿੰਸਾ ਅਤੇ ਨਸ਼ੇ ਦਾ ਸੇਵਨ ਦਿਖਾਇਆ ਗਿਆ ਹੈ। ਫਿਲਮ 'ਚ ਕਲਕੀ ਕੋਚਲਿਨ ਨੇ ਨਸ਼ੇੜੀ ਦੀ ਭੂਮਿਕਾ ਨਿਭਾਈ ਹੈ।

ਦਮ ਮਾਰੋ ਦਮ

ਰੋਹਨ ਸਿੱਪੀ ਦੁਆਰਾ ਨਿਰਦੇਸ਼ਤ 'ਦਮ ਮਾਰੋ ਦਮ' ਗੋਆ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਸਮੱਸਿਆ 'ਤੇ ਕੇਂਦਰਿਤ ਹੈ। ਫਿਲਮ 'ਚ ਕਈ ਅਜਿਹੇ ਸੀਨ ਸਨ, ਜਿਨ੍ਹਾਂ 'ਚ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਜਾ ਰਿਹਾ ਸੀ ਅਤੇ ਇਸ ਦਾ ਅਸਰ ਦਿਖਾਇਆ ਗਿਆ ਸੀ। ਇਸ ਫਿਲਮ 'ਚ ਅਭਿਸ਼ੇਕ ਬੱਚਨ, ਬਿਪਾਸ਼ਾ ਬਾਸੂ, ਰਾਣਾ ਡੱਗੂਬਾਤੀ, ਪ੍ਰਤੀਕ ਬੱਬਰ ਅਤੇ ਆਦਿਤਿਆ ਪੰਚੋਲੀ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.