ETV Bharat / entertainment

ਇਸ ਵੱਡੀ ਪੰਜਾਬੀ ਫਿਲਮ ਦੇ ਫੈਨ ਸਨ ਗਾਇਕ ਸਿੱਧੂ ਮੂਸੇਵਾਲਾ, ਕੀ ਤੁਸੀਂ ਦੇਖੀ ਆ? - SIDHU MOOSEWALA

ਪੰਜਾਬੀ ਸੰਗੀਤ ਜਗਤ ਦੇ ਚਰਚਿਤ ਗਾਇਕ ਸਿੱਧੂ ਦੇ ਲੱਖਾਂ ਪ੍ਰਸ਼ੰਸਕ ਸਨ, ਪਰ ਕੀ ਤੁਸੀਂ ਜਾਣਦੇ ਹੋ ਕਿ ਗਾਇਕ ਕਿਸ ਫਿਲਮ ਦੇ ਫੈਨ ਸਨ?

Sidhu Moosewala favorite movie
Sidhu Moosewala favorite movie (instagram)
author img

By ETV Bharat Punjabi Team

Published : Oct 24, 2024, 1:29 PM IST

Singer Sidhu Moosewala Favorite Movie: 'ਸੋ ਹਾਈ', '295', 'ਲੈਵਲਜ਼' ਅਤੇ 'ਬਾਈ ਬਾਈ' ਵਰਗੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਛਾਅ ਜਾਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਕਿ ਅੱਜ ਸਾਡੇ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀ ਧੱਕ ਉਸੇ ਤਰ੍ਹਾਂ ਸੰਗੀਤ ਜਗਤ ਵਿੱਚ ਬਰਕਰਾਰ ਹੈ।

ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ...ਹਰ ਕੋਈ ਇਸ ਫਨਕਾਰ ਦਾ ਫੈਨ ਸੀ। ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲਾ ਦੇ ਫੈਨ ਹੋ ਤਾਂ ਇਹ ਸਟੋਰੀ ਅੱਜ ਤੁਹਾਡੇ ਲਈ ਕਾਫੀ ਮਜ਼ੇਦਾਰ ਹੋਣ ਜਾ ਰਹੀ ਹੈ, ਜੀ ਹਾਂ...ਕਿਉਂਕਿ ਜਿਸ ਚੀਜ਼ ਬਾਰੇ ਅੱਜ ਅਸੀਂ ਦੱਸਣ ਜਾ ਰਹੇ ਹਾਂ, ਯਕੀਨਨ ਕਦੇ ਨਾ ਕਦੇ ਇਸ ਬਾਰੇ ਤੁਸੀਂ ਜ਼ਰੂਰ ਸੋਚਿਆ ਹੋਣਾ ਹੈ।

ਕਿਸ ਪੰਜਾਬੀ ਫਿਲਮ ਨੂੰ ਪਸੰਦ ਕਰਦੇ ਸਨ ਸਿੱਧੂ ਮੂਸੇਵਾਲਾ

ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲ ਦੀ ਇੱਕ ਪੁਰਾਣੀ ਵੀਡੀਓ ਸ਼ੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜਦੋਂ ਇੱਕ ਇੰਟਰਵਿਊ ਦੌਰਾਨ ਗਾਇਕ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਪਸੰਦ ਦੀ ਪੰਜਾਬੀ ਫਿਲਮ ਕਿਹੜੀ ਹੈ ਤਾਂ ਇਸ ਗੱਲ ਦਾ ਜੁਆਬ ਦਿੰਦੇ ਹੋਏ ਗਾਇਕ ਨੇ ਰਾਜ ਝਿੰਜਰ ਅਤੇ ਕਰਤਾਰ ਚੀਮਾ ਸਟਾਰਰ ਪੰਜਾਬੀ ਫਿਲਮ 'ਸਿਕੰਦਰ' ਕਿਹਾ। 2013 ਵਿੱਚ ਰਿਲੀਜ਼ ਹੋਈ ਇਸ ਫਿਲਮ ਦਾ ਨਿਰਦੇਸ਼ਨ ਜਤਿੰਦਰ ਮੌਹਰ ਨੇ ਕੀਤਾ ਸੀ। ਰਾਜਨੀਤਿਕ ਵਿੱਚ ਸਮਕਾਲੀ ਨੌਜਵਾਨਾਂ ਦੇ ਸੱਤਾ ਵਿੱਚ ਆਉਣ ਅਤੇ ਅੰਤ ਵਿੱਚ ਪਤਨ ਦੀ ਕਹਾਣੀ 'ਤੇ ਆਧਾਰਤ ਹੈ ਇਹ ਫਿਲਮ।

ਬਾਲੀਵੁੱਡ ਵਿੱਚ ਇਸ ਫਿਲਮ ਨੂੰ ਪਸੰਦ ਕਰਦੇ ਸਨ 'ਸੀਮ ਬੀਫ਼' ਗਾਇਕ

ਇਸ ਤੋਂ ਇਲਾਵਾ ਜੇਕਰ ਗਾਇਕ ਦੇ ਪਸੰਦ ਦੀ ਬਾਲੀਵੁੱਡ ਫਿਲਮ ਅਤੇ ਹਾਲੀਵੁੱਡ ਫਿਲਮ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਬਾਲੀਵੁੱਡ ਵਿੱਚ 'ਗੈਂਗਜ ਆਫ਼ ਵਾਸੇਪੁਰ' ਅਤੇ ਹਾਲੀਵੁੱਡ ਵਿੱਚ 'ਆਲ ਆਈਜ਼ ਆਨ ਮੀ' ਫਿਲਮ ਨੂੰ ਪਸੰਦ ਕਰਦੇ ਸਨ।

ਕਿਵੇਂ ਹੋਈ ਗਾਇਕ ਦੀ ਮੌਤ

ਉਲੇਖਯੋਗ ਹੈ ਕਿ ਅੱਜ ਤੋਂ ਲਗਭਗ ਢਾਈ ਸਾਲ ਪਹਿਲਾਂ ਉਹ 29 ਮਈ 2022 ਦੀ ਸ਼ਾਮ, ਜਿਸ ਨੇ ਪੰਜਾਬੀਆਂ ਤੋਂ ਇਲਾਵਾ ਪੂਰੇ ਦੇਸ਼-ਦੁਨੀਆਂ ਤੋਂ ਇੱਕ ਚੰਗਾ ਕਲਾਕਾਰ ਖੋਹ ਲਿਆ। ਗਾਇਕ ਦਾ ਸ਼ਾਮ ਦੇ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੇ ਹਲੇ ਤੱਕ ਗਾਇਕ ਦੇ ਪ੍ਰਸ਼ੰਸਕ ਸਦਮੇ ਵਿੱਚ ਪਾਏ ਹੋਏ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.