ETV Bharat / entertainment

ਜਾਣੋ ਕਿਹੜੀਆਂ ਫਿਲਮਾਂ ਨੂੰ ਪਿੱਛੇ ਛੱਡਦੇ ਹੋਏ 'ਲਾਪਤਾ ਲੇਡੀਜ਼' ਨੇ Oscars 2025 ਵਿੱਚ ਬਣਾਈ ਜਗ੍ਹਾ - Laapataa Ladies for Oscars - LAAPATAA LADIES FOR OSCARS

Laapataa Ladies for Oscars: ਆਮਿਰ ਖਾਨ ਦੀ ਪਹਿਲੀ ਪਤਨੀ ਕਿਰਨ ਰਾਓ ਦੁਆਰਾ ਨਿਰਦੇਸ਼ਤ ਫਿਲਮ ਲਾਪਤਾ ਲੇਡੀਜ਼ ਨੂੰ ਆਸਕਰ 2025 ਲਈ ਚੁਣਿਆ ਗਿਆ ਹੈ।

Laapataa Ladies for Oscars
Laapataa Ladies for Oscars (Instagram)
author img

By ETV Bharat Entertainment Team

Published : Sep 23, 2024, 5:20 PM IST

ਹੈਦਰਾਬਾਦ: ਕਿਰਨ ਰਾਓ ਦੀ ਸੋਸ਼ਲ ਕਾਮੇਡੀ ਡਰਾਮਾ ਫ਼ਿਲਮ 'ਲਾਪਤਾ ਲੇਡੀਜ਼' ਆਸਕਰ ਲਈ ਜਾ ਰਹੀ ਹੈ। ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਐਲਾਨ ਕੀਤਾ ਹੈ ਕਿ 'ਲਾਪਤਾ ਲੇਡੀਜ਼' ਨੂੰ ਆਸਕਰ 'ਚ ਸ਼ਾਮਲ ਕੀਤਾ ਜਾਵੇਗਾ। ਆਮਿਰ ਖਾਨ ਦੀ ਪਹਿਲੀ ਪਤਨੀ ਕਿਰਨ ਰਾਓ ਦੀ ਇਹ ਫਿਲਮ ਇਸ ਸਾਲ 'ਚ ਰਿਲੀਜ਼ ਹੋਈ ਸੀ ਅਤੇ ਦਰਸ਼ਕਾਂ ਵੱਲੋਂ ਇਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ਦੇ ਸਹਿ-ਨਿਰਮਾਤਾ ਆਮਿਰ ਖਾਨ ਹਨ। ਫਿਲਮ ਦਾ ਨਿਰਦੇਸ਼ਨ ਕਿਰਨ ਰਾਓ ਨੇ ਕੀਤਾ ਹੈ। 'ਲਾਪਤਾ ਲੇਡੀਜ਼' ਨੂੰ ਆਸਕਰ 'ਚ ਵਿਦੇਸ਼ੀ ਭਾਸ਼ਾ ਸ਼੍ਰੇਣੀ ਲਈ ਚੁਣਿਆ ਗਿਆ ਹੈ। ਹੁਣ ਇਸਦਾ ਐਲਾਨ ਮਾਰਚ 2025 ਵਿੱਚ 97ਵੇਂ ਆਸਕਰ ਅਵਾਰਡ ਵਿੱਚ ਕੀਤਾ ਜਾਵੇਗਾ। 'ਲਾਪਤਾ ਲੇਡੀਜ਼' ਦੇ ਨਾਲ-ਨਾਲ ਇਹ ਚਾਰ ਫ਼ਿਲਮਾਂ ਵੀ ਦੌੜ 'ਚ ਸ਼ਾਮਲ ਸਨ, ਪਰ 'ਲਾਪਤਾ ਲੇਡੀਜ਼' ਜਿੱਤ ਗਈ ਹੈ।

ਇਹ ਫਿਲਮਾਂ ਆਸਕਰ ਦੀ ਦੌੜ ਵਿੱਚੋਂ ਬਾਹਰ ਹੋ ਗਈਆਂ: ਫਿਲਮ ਫੈਡਰੇਸ਼ਨ ਆਫ ਇੰਡੀਆ ਨੇ 'ਲਾਪਤਾ ਲੇਡੀਜ਼' ਦੇ ਨਾਲ-ਨਾਲ ਵਿਕਰਮ ਦੀ ਤਾਮਿਲ ਫਿਲਮ ਤੰਗਾਲਨ, ਰਾਜਕੁਮਾਰ ਰਾਓ ਦੀ ਸ਼੍ਰੀਕਾਂਤ, ਤਾਮਿਲ ਫਿਲਮ Vaazhai ਅਤੇ ਮਲਿਆਲਮ ਫਿਲਮ Ullozhukku ਵੀ ਦੌੜ ਵਿੱਚ ਸ਼ਾਮਲ ਸੀ। ਇਹ ਸਾਰੀਆਂ ਫਿਲਮਾਂ ਸਾਲ 2024 ਵਿੱਚ ਰਿਲੀਜ਼ ਹੋਈਆਂ ਸਨ।

ਇਨ੍ਹਾਂ ਸਾਰੀਆਂ ਫਿਲਮਾਂ ਦੀ ਕਹਾਣੀ ਕੀ ਹੈ?:

'ਲਾਪਤਾ ਲੇਡੀਜ਼'- ਇਸ ਦੀ ਕਹਾਣੀ ਇੱਕ ਲੜਕੀ 'ਤੇ ਆਧਾਰਿਤ ਹੈ ਜੋ ਪੜ੍ਹਾਈ ਕਰਨਾ ਚਾਹੁੰਦੀ ਹੈ, ਪਰ ਉਸ ਦਾ ਪਰਿਵਾਰ ਉਸ ਨੂੰ ਵਿਆਹ ਕਰਨ ਲਈ ਮਜਬੂਰ ਕਰਦਾ ਹੈ। ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਜਦੋਂ ਲੜਕੀ ਆਪਣੇ ਪਤੀ ਨਾਲ ਰੇਲਗੱਡੀ ਰਾਹੀਂ ਸਹੁਰੇ ਘਰ ਜਾ ਰਹੀ ਹੁੰਦੀ ਹੈ, ਤਾਂ ਸਿਰ 'ਤੇ ਰੱਖੇ ਲੰਮੇ ਘੁੰਡ ਕਾਰਨ ਉਹ ਰੇਲਗੱਡੀ 'ਚ ਬੈਠੀ ਦੂਜੀ ਦੁਲਹਨ ਨਾਲ ਬਦਲ ਜਾਂਦੀ ਹੈ। ਭਾਵ ਦੁਲਹਨ ਦੀ ਅਦਲਾ-ਬਦਲੀ ਹੋ ਜਾਂਦੀ ਹੈ।

Ullozhukku: 21 ਜੂਨ 2024 ਨੂੰ ਰਿਲੀਜ਼ ਹੋਈ Ullozhukku ਦੀ ਕਹਾਣੀ ਅਸਲ ਹੈ। ਫਿਲਮ ਦੀ ਕਹਾਣੀ ਇੱਕ ਪਰਿਵਾਰ ਅਤੇ ਉਨ੍ਹਾਂ ਦੇ ਅਜ਼ੀਜ਼ ਦੀ ਲਾਸ਼ ਦੇ ਆਲੇ-ਦੁਆਲੇ ਘੁੰਮਦੀ ਹੈ। ਜਦੋਂ ਉਹ ਇਸਨੂੰ ਦਫ਼ਨਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਹੜ੍ਹ ਦੇ ਪਾਣੀ ਕਾਰਨ ਅਜਿਹਾ ਕਰਨ ਵਿੱਚ ਅਸਮਰੱਥ ਹੁੰਦੇ ਹਨ।

ਸ਼੍ਰੀਕਾਂਤ: ਸ਼੍ਰੀਕਾਂਤ ਆਂਧਰਾ ਪ੍ਰਦੇਸ਼ ਦੇ ਉਦਯੋਗਪਤੀ ਸ਼੍ਰੀਕਾਂਤ ਬੋਲਾ ਦੀ ਅਸਲ ਕਹਾਣੀ 'ਤੇ ਆਧਾਰਿਤ ਫਿਲਮ ਹੈ। ਸ਼੍ਰੀਕਾਂਤ ਨੇਤਰਹੀਣ ਹੈ ਅਤੇ ਉਸ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ। ਇੱਕ ਕਿਸਾਨ ਪਰਿਵਾਰ ਵਿੱਚ ਜਨਮੇ ਸ੍ਰੀਕਾਂਤ ਨੇ ਲੋਕਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਾ ਸੁਪਨਾ ਪੂਰਾ ਕੀਤਾ। ਸ਼੍ਰੀਕਾਂਤ ਦੇ ਪਿਤਾ ਚਾਹੁੰਦੇ ਸਨ ਕਿ ਉਹ ਕ੍ਰਿਕਟਰ ਬਣੇ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬੇਟਾ ਨੇਤਰਹੀਣ ਹੈ ਤਾਂ ਉਨ੍ਹਾਂ ਦਾ ਸੁਪਨਾ ਚਕਨਾਚੂਰ ਹੋ ਗਿਆ। ਜਦੋਂ ਦਿਵਿਆਂਗ ਸ਼੍ਰੀਕਾਂਤ ਨੂੰ ਨੇਤਰਹੀਣ ਹੋਣ ਕਾਰਨ ਆਈਆਈਟੀ ਵਿੱਚ ਦਾਖ਼ਲਾ ਨਹੀਂ ਮਿਲਦਾ, ਪਰ ਅਮਰੀਕਾ ਦੀ ਐਮਆਈਟੀ ਉਸ ਨੂੰ ਦਾਖ਼ਲਾ ਦਿੰਦੀ ਹੈ। ਇੱਥੋਂ ਪੜ੍ਹਾਈ ਕਰਨ ਤੋਂ ਬਾਅਦ ਸ਼੍ਰੀਕਾਂਤ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਵਧਦਾ ਹੈ। ਰਾਜਕੁਮਾਰ ਰਾਓ ਨੇ ਫਿਲਮ ਵਿੱਚ ਉਦਯੋਗਪਤੀ ਸ਼੍ਰੀਕਾਂਤ ਬੋਲਾ ਦੀ ਸ਼ਾਨਦਾਰ ਭੂਮਿਕਾ ਨਿਭਾਈ ਹੈ।

Tanglan: ਤਾਮਿਲ ਸੁਪਰਸਟਾਰ ਵਿਕਰਮ ਸਟਾਰਰ ਫਿਲਮ ਤੰਗਲਾਨ ਇੱਕ ਸ਼ਾਨਦਾਰ ਫਿਲਮ ਹੈ। ਫਿਲਮ ਦੀ ਕਹਾਣੀ ਅਸਲੀ ਹੈ। ਕਹਾਣੀ ਉਸ ਸਮੇਂ ਦੀ ਹੈ ਜਦੋਂ ਰਾਜਾ ਚੋਲ ਅਤੇ ਟਿਪ ਸੁਲਤਾਨ ਨੇ ਕੋਲਾਰ ਦੇ ਖੇਤ ਵਿੱਚੋਂ ਸੋਨਾ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਇਸ 'ਤੇ ਕਬਜ਼ਾ ਕਰ ਲਿਆ। ਉਸੇ ਸਮੇਂ ਅੰਗਰੇਜ਼ ਅਫਸਰ ਕਲੇਮੈਂਟ ਨੇ ਉਜਾੜ ਵਿੱਚੋਂ ਸੋਨਾ ਕੱਢਣ ਦਾ ਕੰਮ ਤੰਗਲਾਨ (ਵਿਕਰਮ) ਨੂੰ ਦਿੱਤਾ। ਟੀਜੇ ਗਿਆਨਵੇਲ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ।

Vaazhai: Vaazhai ਇੱਕ ਤਾਮਿਲ ਬੱਚਿਆਂ ਦੀ ਡਰਾਮਾ ਫਿਲਮ ਹੈ ਜੋ ਮਾਰੀ ਸੇਲਵਰਾਜ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। Disney Plus Hotstar ਨੇ ਇਸਦਾ ਨਿਰਮਾਣ ਕੀਤਾ ਹੈ। Vaazhai ਬੀਤੀ 23 ਅਗਸਤ 2024 ਨੂੰ ਰਿਲੀਜ਼ ਹੋਈ ਸੀ। ਫਿਲਮ ਦੀ ਕਹਾਣੀ ਗੁੰਮ ਹੋਏ ਬੱਚਿਆਂ 'ਤੇ ਆਧਾਰਿਤ ਹੈ। ਇਹ ਕਹਾਣੀ ਫਿਲਮ ਦੇ ਨਿਰਦੇਸ਼ਕ ਦੀ ਜ਼ਿੰਦਗੀ ਨਾਲ ਜੁੜੀ ਹੋਈ ਹੈ। ਇਨ੍ਹਾਂ ਬੱਚਿਆਂ ਨੂੰ ਕੱਚੇ ਕੇਲਿਆਂ ਦੇ ਝੁੰਡਾਂ ਦੀ ਕਟਾਈ ਕਰਨੀ ਪੈਂਦੀ ਹੈ ਅਤੇ ਉਨ੍ਹਾਂ ਨੂੰ ਲਾਰੀਆਂ ਵਿੱਚ ਲਿਜਾਣਾ ਪੈਂਦਾ ਹੈ, ਜਿਸ ਲਈ ਉਨ੍ਹਾਂ ਨੂੰ ਪ੍ਰਤੀ ਗੁੱਛਾ 1 ਰੁਪਏ ਦਿੱਤਾ ਜਾਂਦਾ ਹੈ। ਫਿਲਮ ਦੀ ਕਹਾਣੀ 1998 ਦੇ ਸਮੇਂ ਦੀ ਹੈ। ਇਸ ਵਿੱਚ ਪਸ਼ੂ, ਧਾਰਾ 370, ਜ਼ੋਰਮ, ਆਤਮ, ਚੰਦੂ ਚੈਂਪੀਅਨ, ਕਲਕੀ 2898 ਈ: ਵਰਗੀਆਂ ਫਿਲਮਾਂ ਵੀ ਦੌੜ ਵਿੱਚ ਸ਼ਾਮਲ ਸਨ।

ਕਿਰਨ ਰਾਓ ਨੇ ਖੁਸ਼ੀ ਕੀਤੀ ਜ਼ਾਹਿਰ: ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਕਿਰਨ ਰਾਓ ਦੀ 'ਲਾਪਤਾ ਲੇਡੀਜ਼' ਨੂੰ ਆਸਕਰ 2025 ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਕਿਰਨ ਰਾਓ ਨੇ ਹਾਲ ਹੀ 'ਚ ਇਸ ਬਾਰੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਸੁਪਨਾ ਪੂਰਾ ਹੋ ਗਿਆ ਹੈ। ਉਹ ਦਿਲ ਤੋਂ ਆਸਕਰ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਾ ਚਾਹੁੰਦੀ ਸੀ। ਇਹ ਮੇਰੇ ਅਤੇ ਮੇਰੀ ਟੀਮ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਮੈਂ ਅੱਗੇ ਦੀ ਯਾਤਰਾ ਲਈ ਬਹੁਤ ਉਤਸ਼ਾਹਿਤ ਹਾਂ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.