ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਬਿਹਤਰੀਨ ਅਦਾਕਾਰਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਕਿੰਮੀ ਵਰਮਾ, ਜੋ ਲੰਮੇਂ ਸਮੇਂ ਬਾਅਦ ਇੱਕ ਹੋਰ ਸ਼ਾਨਦਾਰ ਫਿਲਮੀ ਪਾਰੀ ਦੇ ਆਗਾਜ਼ ਵੱਲ ਵੱਧ ਚੁੱਕੀ ਹੈ, ਜਿਸ ਦਾ ਹੀ ਇਜ਼ਹਾਰ-ਏ-ਬਿਆਨ ਕਰਵਾ ਰਹੀ ਹੈ ਉਨ੍ਹਾਂ ਦੀ ਰਿਲੀਜ਼ ਹੋਈ ਨਵੀਂ ਪੰਜਾਬੀ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ', ਜੋ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਦਰਸ਼ਕਾਂ ਵੱਲੋਂ ਖਾਸੀ ਪਸੰਦ ਕੀਤੀ ਜਾ ਰਹੀ ਹੈ।
'ਤਰਨ ਜਗਪਾਲ ਫਿਲਮਜ਼' ਅਤੇ 'ਦਾਵਤ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਗਈ ਉਕਤ ਅਰਥ-ਭਰਪੂਰ ਅਤੇ ਧਾਰਮਿਕ ਫਿਲਮ ਦਾ ਲੇਖਨ, ਨਿਰਮਾਣ ਅਤੇ ਨਿਰਦੇਸ਼ਨ ਤਰਨ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਰੱਬ ਦਾ ਰੇਡੀਓ', 'ਦਾਣਾ ਪਾਣੀ' ਅਤੇ 'ਯੈੱਸ ਆਈ ਸਟੂਡੈਂਟ' ਜਿਹੀਆਂ ਕਈ ਸਫਲ ਅਤੇ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
![ਕਿੰਮੀ ਵਰਮਾ](https://etvbharatimages.akamaized.net/etvbharat/prod-images/13-07-2024/pb-fdk-10034-02-kimmi-verma-moves-forward-towards-another-great-film-innings-getting-appreciation-from-this-released-film_13072024101413_1307f_1720845853_435.jpg)
ਪੰਜਾਬ ਤੋਂ ਇਲਾਵਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਹਿੱਸਿਆਂ ਵਿੱਚ ਜਿਆਦਾਤਰ ਫਿਲਮਾਈ ਗਈ ਇਸ ਖੂਬਸੂਰਤ ਫਿਲਮ ਵਿੱਚ ਦੇਵ ਖਰੌੜ, ਮੋਨਿਕਾ ਗਿੱਲ, ਯੋਗਰਾਜ ਸਿੰਘ, ਇਸ਼ਾ ਰਿਖੀ, ਕਿੰਮੀ ਵਰਮਾ, ਕਮਲਜੀਤ ਨੀਰੂ, ਹਰਜ ਨਾਗਰਾ, ਹਰਬੀ ਸੰਘਾ, ਬਲਵਿੰਦਰ ਅਟਵਾਲ, ਨਗਿੰਦਰ ਗੱਖੜ, ਗੁਰਨਾਜਰ ਕੌਰ, ਸਰਿਤਾ ਤਿਵਾੜੀ ਵੱਲੋਂ ਲੀਡਿੰਗ ਕਿਰਦਾਰ ਨਿਭਾਏ ਗਏ ਹਨ।
![ਕਿੰਮੀ ਵਰਮਾ](https://etvbharatimages.akamaized.net/etvbharat/prod-images/13-07-2024/pb-fdk-10034-02-kimmi-verma-moves-forward-towards-another-great-film-innings-getting-appreciation-from-this-released-film_13072024101413_1307f_1720845853_381.jpg)
ਭਾਰਤ ਤੋਂ ਇਲਾਵਾ ਕੈਨੇਡਾ, ਆਸਟ੍ਰੇਲੀਆਂ, ਨਿਊਜ਼ੀਲੈਂਡ, ਯੂਕੇ ਆਦਿ ਵਿਖੇ ਇੱਕੋਂ ਸਮੇਂ ਰਿਲੀਜ਼ ਕੀਤੀ ਗਈ ਇਸ ਫਿਲਮ ਵਿੱਚ ਅਦਾਕਾਰਾ ਕਿੰਮੀ ਵਰਮਾ ਵੱਲੋਂ ਬੇਹੱਦ ਮਹੱਤਵਪੂਰਨ ਕਿਰਦਾਰ ਅਦਾ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ।
- ਐਕਸਪੈਰੀਮੈਂਟਲ ਸਿਨੇਮਾ ਵੱਲ ਵਧੇ ਅਦਾਕਾਰ ਦੇਵ ਖਰੌੜ, ਇਸ ਫਿਲਮ 'ਚ ਆਉਣਗੇ ਨਜ਼ਰ - Dev Kharoud Upcoming Film
- ਨਵੀਂ ਅਤੇ ਪ੍ਰਭਾਵੀ ਪਾਰੀ ਵੱਲ ਵਧੀ ਅਦਾਕਾਰਾ ਕਿੰਮੀ ਵਰਮਾ, ਇਸ ਫਿਲਮ 'ਚ ਆਵੇਗੀ ਨਜ਼ਰ - Actress Kimmi Verma
- ਕੰਗਨਾ ਰਣੌਤ ਨੇ ਧੂਮ-ਧਾਮ ਨਾਲ ਕਰਵਾਇਆ ਆਪਣੇ ਭਰਾ ਦਾ ਵਿਆਹ, ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਸ਼ਾਂਝੀਆਂ ਕੀਤੀਆਂ ਤਸਵੀਰਾਂ - Kangana Ranaut
ਮੂਲ ਰੂਪ ਵਿੱਚ ਪੰਜਾਬ ਦੇ ਮਾਲਵਾ ਅਧੀਨ ਆਉਂਦੇ ਜਗਰਾਓ ਨਾਲ ਸੰਬੰਧਤ ਅਤੇ ਅੱਜਕੱਲ੍ਹ ਅਮਰੀਕਾ ਵਸੇਂਦੀ ਇਹ ਹੋਣਹਾਰ ਅਦਾਕਾਰਾ ਸਿਨੇਮਾ ਖੇਤਰ ਵਿੱਚ ਮੁੜ ਸਰਗਰਮੀ ਵਧਾਉਂਦੀ ਨਜ਼ਰੀ ਆ ਰਹੀ ਹੈ, ਜੋ ਹਾਲੀਆ ਸਮੇਂ ਦੌਰਾਨ ਸਾਹਮਣੇ ਆਈ ਪੰਜਾਬੀ ਫਿਲਮ 'ਲਹਿੰਬਰਗਿੰਨੀ' 'ਚ ਵੀ ਅਪਣੀ ਸ਼ਾਨਦਾਰ ਅਦਾਕਾਰੀ ਕਲਾ ਦਾ ਲੋਹਾ ਮੰਨਵਾ ਚੁੱਕੀ ਹੈ।
ਹਿੰਦੀ ਅਤੇ ਪੰਜਾਬੀ ਸਿਨੇਮਾ ਦੀ ਅਜ਼ੀਮ ਸ਼ਖਸੀਅਤ ਮੰਨੇ ਜਾਂਦੇ ਮਨਮੋਹਨ ਸਿੰਘ ਦੀ ਸਾਲ 1993 ਵਿੱਚ ਆਈ ਨਸੀਬੋ ਦੁਆਰਾ ਅਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰਨ ਵਾਲੀ ਇਹ ਪ੍ਰਤਿਭਾਵਾਨ ਅਦਾਕਾਰਾ ਕਈ ਵੱਡੀਆਂ ਅਤੇ ਬਿੱਗ ਸੈਟਅੱਪ ਫਿਲਮਾਂ ਦਾ ਬਤੌਰ ਲੀਡ ਅਦਾਕਾਰਾ ਹਿੱਸਾ ਰਹੀ ਹੈ, ਜਿੰਨ੍ਹਾਂ ਵਿੱਚ 'ਅਸਾਂ ਨੂੰ ਮਾਣ ਵਤਨਾਂ ਦਾ', 'ਕਹਿਰ', 'ਸ਼ਹੀਦ ਊਧਮ ਸਿੰਘ' ਆਦਿ ਸ਼ਾਮਿਲ ਰਹੀਆਂ ਹਨ।