ਚੰਡੀਗੜ੍ਹ: ਤਨਜ਼ਾਨੀਆ ਕੰਟੈਂਟ ਕ੍ਰਿਏਟਰ ਕਿਲੀ ਪੌਲ ਅਕਸਰ ਲਿਪ-ਸਿੰਕਿੰਗ ਵੀਡੀਓਜ਼ ਨੂੰ ਸਾਂਝਾ ਕਰਦੇ ਰਹਿੰਦੇ ਹਨ, ਜੋ ਇੰਟਰਨੈੱਟ ਉਤੇ ਤੂਫਾਨ ਲਿਆ ਦਿੰਦੀਆਂ ਹਨ, ਉਸ ਦੀ ਤਾਜ਼ਾ ਵੀਡੀਓ ਜੋ ਆਨਲਾਈਨ ਧਮਾਲਾਂ ਪਾ ਰਹੀ ਹੈ, ਉਸ ਵਿੱਚ ਉਹ ਹਾਲ ਹੀ ਵਿੱਚ ਰਿਲੀਜ਼ ਹੋਏ ਕਰਨ ਔਜਲਾ ਅਤੇ ਵਿੱਕੀ ਕੌਸ਼ਲ ਦੇ ਗੀਤ 'ਤੌਬਾ-ਤੌਬਾ' ਉਤੇ ਨੱਚਦੇ ਨਜ਼ਰੀ ਪੈ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਾਇਰਲ ਹੋ ਰਿਹਾ ਹੈ। ਹਰ ਕੋਈ ਇਸ ਗੀਤ ਦੀ ਤਾਰੀਫ ਕਰ ਰਿਹਾ ਹੈ। ਇਸ ਗੀਤ ਦਾ ਨਾਂ 'ਤੌਬਾ ਤੌਬਾ' ਹੈ। 'ਤੌਬਾ ਤੌਬਾ' 'ਤੇ ਵਿੱਕੀ ਦੇ ਡਾਂਸ ਮੂਵਜ਼ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ, ਹਰ ਕੋਈ ਇਸ ਗੀਤ 'ਤੇ ਰੀਲ ਬਣਾ ਰਿਹਾ ਹੈ।
ਦਿਲਚਸਪ ਗੱਲ ਇਹ ਵੀ ਹੈ ਕਿ ਜਦੋਂ ਦਾ ਇਹ ਗੀਤ ਰਿਲੀਜ਼ ਹੋਇਆ ਉਦੋਂ ਤੋਂ ਇਹ ਗੀਤ ਯੂਟਿਊਬ ਉਤੇ ਟ੍ਰੈਂਡ ਕਰ ਰਿਹਾ ਹੈ, ਹੁਣ ਤੱਕ ਇਸ ਗੀਤ ਨੂੰ 28 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਲਿਖਿਆ ਅਤੇ ਗਾਇਆ ਪੰਜਾਬੀ ਗਾਇਕ ਕਰਨ ਔਜਲਾ ਨੇ ਹੈ, ਜਿਸ ਨੂੰ 'ਗੀਤਾਂ ਦੀ ਮਸ਼ੀਨ' ਵੀ ਕਿਹਾ ਜਾਂਦਾ ਹੈ।
- 100 ਕਰੋੜ ਦੀ ਕਮਾਈ ਕਰਨ ਤੋਂ ਕੁੱਝ ਕਦਮ ਦੂਰ ਹੈ 'ਜੱਟ ਐਂਡ ਜੂਲੀਅਟ 3', 'ਮਸਤਾਨੇ' ਸਮੇਤ ਇੰਨ੍ਹਾਂ ਫਿਲਮਾਂ ਦਾ ਤੋੜਿਆ ਰਿਕਾਰਡ - Jatt And juliet 3
- ਅਮਰਿੰਦਰ ਗਿੱਲ ਦੀ ਨਵੀਂ ਫਿਲਮ ਨਾਲ ਪਾਲੀਵੁੱਡ 'ਚ ਡੈਬਿਊ ਕਰੇਗਾ ਇਹ ਬਾਲ ਕਲਾਕਾਰ, ਅਹਿਮ ਭੂਮਿਕਾ 'ਚ ਆਵੇਗਾ ਨਜ਼ਰ - Child Actor Pukhraj Sandhu
- ਵਿਸ਼ਾਲ ਪਾਂਡੇ ਦੇ ਮਾਤਾ-ਪਿਤਾ ਨੇ ਕੀਤੀ ਇਨਸਾਫ ਦੀ ਅਪੀਲ, ਅਰਮਾਨ ਮਲਿਕ ਨੂੰ 'ਬਿੱਗ ਬੌਸ' ਤੋਂ ਬਾਹਰ ਕੱਢਣ ਦੀ ਕੀਤੀ ਮੰਗ - Bigg Boss OTT 3
ਦੂਜੇ ਪਾਸੇ ਜੇਕਰ ਕਿਲੀ ਪੌਲ ਦੀ ਵੀਡੀਓ ਦੀ ਗੱਲ ਕਰੀਏ ਤਾਂ ਇਸ ਵੀਡੀਓ ਨੂੰ ਹੁਣ ਤੱਕ 280,162 ਵਿਊਜ਼ ਆ ਚੁੱਕੇ ਹਨ। ਪ੍ਰਸ਼ੰਸਕ ਕਿਲੀ ਪੌਲ ਦੀ ਇਸ ਵੀਡੀਓ ਉਤੇ ਪਿਆਰ ਦੀ ਵਰਖਾ ਕਰ ਰਹੇ ਹਨ, ਇੱਕ ਪ੍ਰਸ਼ੰਸਕ ਨੇ ਲਿਖਿਆ, 'ਤੁਸੀਂ ਸਾਡੀ ਭਾਸ਼ਾ ਨੂੰ ਕਿਵੇਂ ਸਮਝਦੇ ਹੋ?' ਇੱਕ ਹੋਰ ਨੇ ਕਿਹਾ, 'ਭਾਰਤ ਤੋਂ ਪਿਆਰ'। ਇਸ ਤੋਂ ਇਲਾਵਾ ਕਈਆਂ ਨੇ ਲਾਲ ਦਿਲ ਦੇ ਇਮੋਜੀ ਵੀ ਸਾਂਝੇ ਕੀਤੇ ਹਨ।