ਹੈਦਰਾਬਾਦ: ਕਾਰਤਿਕ ਆਰੀਅਨ ਸਟਾਰਰ ਸਪੋਰਟ ਡਰਾਮਾ ਫਿਲਮ 'ਚੰਦੂ ਚੈਂਪੀਅਨ' ਬੀਤੀ 14 ਜੂਨ ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ ਸੀ ਅਤੇ ਫਿਲਮ ਨੇ ਪਹਿਲੇ ਦਿਨ ਲਗਭਗ 5 ਕਰੋੜ ਦਾ ਕਲੈਕਸ਼ਨ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਨੇ ਪਹਿਲੇ ਹਫ਼ਤੇ ਕਾਫੀ ਚੰਗਾ ਕਲੈਕਸ਼ਨ ਕੀਤਾ, ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਚੰਦੂ ਚੈਂਪੀਅਨ ਨੇ ਪਹਿਲੇ ਹਫ਼ਤੇ 22 ਕਰੋੜ ਦਾ ਕਾਰੋਬਾਰ ਕੀਤਾ। ਇਸ ਦੇ ਨਾਲ ਹੀ ਆਪਣੇ ਪਹਿਲੇ ਸੋਮਵਾਰ 'ਚੰਦੂ ਚੈਂਪੀਅਨ' ਦਾ ਕਲੈਕਸ਼ਨ ਕਿਹੋ ਜਿਹਾ ਰਿਹਾ ਆਓ ਇੱਥੇ ਜਾਣਦੇ ਹਾਂ।
ਉਲੇਖਯੋਗ ਹੈ ਕਿ ਚੰਦੂ ਚੈਂਪੀਅਨ ਲਈ ਕਾਰਤਿਕ ਨੇ ਆਲੋਚਕਾਂ ਅਤੇ ਦਰਸ਼ਕਾਂ ਤੋਂ ਕਾਫੀ ਤਾਰੀਫ਼ ਹਾਸਿਲ ਕੀਤੀ ਹੈ, ਅਦਾਕਾਰ ਦੀ ਐਕਟਿੰਗ ਨੇ ਲੋਕਾਂ ਨੂੰ ਕੀਲ ਲਿਆ ਹੈ ਅਤੇ ਕਾਰਤਿਕ ਦੀ ਇਹੀ ਲਗਨ ਪ੍ਰਸ਼ੰਸਕਾਂ ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਮਜ਼ਬੂਰ ਕਰ ਰਹੀ ਹੈ। ਈਦ ਦੇ ਦਿਨ ਸਿਨੇਮਾਘਰਾਂ ਵਿੱਚ 20.67 ਪ੍ਰਤੀਸ਼ਤ ਲੋਕ ਦਰਜ ਕੀਤੇ ਗਏ। ਇਸੇ ਤਰ੍ਹਾਂ ਇਸ ਫਿਲਮ ਦੀ ਕਮਾਈ ਵਿੱਚ ਆਏ ਦਿਨ ਇਜ਼ਾਫਾ ਹੋ ਰਿਹਾ ਹੈ।
ਚੌਥੇ ਦਿਨ ਦੀ ਕਮਾਈ: ਦੱਸ ਦੇਈਏ ਕਿ ਫਿਲਮ ਨੇ ਈਦ ਵਾਲੇ ਦਿਨ ਫਿਲਮ 4.75 ਕਰੋੜ ਦਾ ਕਲੈਕਸ਼ਨ ਕੀਤਾ, ਜੋ ਕਿ ਫਿਲਮ ਦੇ ਪਹਿਲੇ ਦਿਨ ਜਿੰਨੀ ਹੀ ਹੈ। ਇਸੇ ਤਰ੍ਹਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫਿਲਮ ਮੰਡੇ ਟੈਸਟ ਵਿੱਚ ਪਾਸ ਹੋ ਗਈ ਹੈ। ਹੁਣ ਚੰਦੂ ਚੈਂਪੀਅਨ ਦਾ ਕੁੱਲ ਘਰੇਲੂ ਕਲੈਕਸ਼ਨ 26.25 ਕਰੋੜ ਰੁਪਏ ਹੋ ਗਿਆ ਹੈ।
- ਗਾਇਕਾ ਅਲਕਾ ਯਾਗਨਿਕ ਹੋਈ ਇਸ ਬਿਮਾਰੀ ਦਾ ਸ਼ਿਕਾਰ, ਬੋਲੀ-ਮੈਨੂੰ ਕੁੱਝ ਵੀ ਸੁਣਾਈ ਨਹੀਂ ਦੇ ਰਿਹਾ - Alka Yagnik Hearing Loss
- ਇੰਟਰਨੈਸ਼ਨਲ 'ਦਿ ਟੂਨਾਈਟ ਸ਼ੋਅ' ਵਿੱਚ ਪਹੁੰਚੇ ਦਿਲਜੀਤ ਦੁਸਾਂਝ, ਜਿੰਮੀ ਫੈਲਨ ਨੂੰ ਸਿਖਾਈ ਪੰਜਾਬੀ, ਦੇਖੋ ਵੀਡੀਓ - Diljit Dosanjh In The Tonight Show
- ਵੈੱਬ ਸੀਰੀਜ਼ 'ਬਲਦੇ ਦਰਿਆ' ਨਾਲ ਚਰਚਾ 'ਚ ਪ੍ਰਭਜੋਤ ਰੰਧਾਵਾ, ਭਗਵੰਤ ਸਿੰਘ ਕੰਗ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ - Prabhjot Randhawa
ਇਸ ਦੇ ਨਾਲ ਹੀ ਚੰਦੂ ਚੈਂਪੀਅਨ ਮੁੰਬਈ, ਪੂਨੇ, ਜੈਪੁਰ ਅਤੇ ਚੇਨੱਈ ਵਿੱਚ ਸਭ ਤੋਂ ਜਿਆਦਾ ਦੇਖੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਨੇ ਪਹਿਲੇ ਸ਼ਨੀਵਾਰ 10 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਪਹਿਲੇ ਐਤਵਾਰ ਫਿਲਮ ਨੇ 7 ਕਰੋੜ ਦਾ ਕਲੈਕਸ਼ਨ ਕੀਤਾ ਸੀ। ਹੁਣ ਨਿਰਮਾਤਾ ਫਿਲਮ ਦੇ 50 ਕਰੋੜ ਦੇ ਕਲੱਬ ਵਿੱਚ ਐਂਟਰੀ ਦਾ ਇੰਤਜ਼ਾਰ ਕਰ ਰਹੇ ਹਨ।