ETV Bharat / entertainment

ਬਾਲੀਵੁੱਡ ਫਿਲਮ 'ਬੈਡ ਨਿਊਜ਼' ਦਾ ਹਿੱਸਾ ਬਣੇ ਕਰਨ ਔਜਲਾ, ਜਲਦ ਰਿਲੀਜ਼ ਕਰਨਗੇ ਇਹ ਗੀਤ - Film Bad Newz - FILM BAD NEWZ

Karan Aujla Part OF Film Bad Newz: ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਆਪਣੀ ਨਵੀਂ ਫਿਲਮ 'ਬੈਡ ਨਿਊਜ਼' ਨੂੰ ਲੈ ਕੇ ਚਰਚਾ ਵਿੱਚ ਹਨ। ਹੁਣ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦਾ ਪ੍ਰਭਾਵੀ ਹਿੱਸਾ ਗਾਇਕ ਕਰਨ ਔਜਲਾ ਵੀ ਬਣ ਗਏ ਹਨ। ਗਾਇਕ ਇਸ ਫਿਲਮ ਲਈ ਇੱਕ ਗੀਤ ਗਾਉਂਦੇ ਨਜ਼ਰੀ ਪੈਣਗੇ।

Karan Aujla Part OF Film Bad Newz
Karan Aujla Part OF Film Bad Newz (instagram)
author img

By ETV Bharat Punjabi Team

Published : Jul 1, 2024, 4:38 PM IST

ਚੰਡੀਗੜ੍ਹ: ਫਿਲਮ 'ਗੁੱਡ ਨਿਊਜ਼' ਦੇ ਸੀਕਵਲ 'ਬੈਡ ਨਿਊਜ਼' ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਮਿਲ ਰਹੀ ਹੈ। ਇਸ ਫਿਲਮ 'ਚ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਨਜ਼ਰ ਆਉਣਗੇ। ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਫਿਲਮ ਦੀ ਕਹਾਣੀ ਇੱਕ ਮਾਂ ਅਤੇ ਦੋ ਪਿਓ ਦੀ ਕਹਾਣੀ ਨੂੰ ਦਰਸਾ ਰਹੀ ਹੈ। ਟ੍ਰੇਲਰ ਦਿਖਾਉਂਦਾ ਹੈ ਕਿ ਕਿਵੇਂ ਤ੍ਰਿਪਤੀ ਡਿਮਰੀ ਵਿੱਕੀ ਕੌਸ਼ਲ ਅਤੇ ਐਮੀ ਵਿਰਕ ਦੇ ਬੱਚੇ ਦੀ ਮਾਂ ਬਣ ਜਾਂਦੀ ਹੈ। ਇਸ ਤੋਂ ਬਾਅਦ ਕਹਾਣੀ ਵਿੱਚ ਕਈ ਟਵਿਸਟ ਅਤੇ ਟਰਨ ਆਉਂਦੇ ਰਹਿੰਦੇ ਹਨ।

ਦੂਜੇ ਪਾਸੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਫਿਲਮ ਦਾ ਪ੍ਰਭਾਵੀ ਹਿੱਸਾ ਪੰਜਾਬੀ ਗਾਇਕ ਅਤੇ 'ਗੀਤਾਂ ਦੀ ਮਸ਼ੀਨ' ਨਾਂਅ ਨਾਲ ਮਸ਼ਹੂਰ ਕਰਨ ਔਜਲਾ ਵੀ ਬਣ ਗਏ ਹਨ। ਜੀ ਹਾਂ, ਇਸ ਫਿਲਮ ਵਿੱਚ ਗਾਇਕ ਇੱਕ ਮਜ਼ੇਦਾਰ ਗੀਤ ਗਾਉਂਦੇ ਨਜ਼ਰੀ ਪੈਣਗੇ ਅਤੇ ਇਹ ਗੀਤ ਗਾਇਕ ਵਿੱਕੀ ਕੌਸ਼ਲ ਉਤੇ ਫਰਮਾਉਣਗੇ, ਇਸ ਗੀਤ ਦਾ ਨਾਂਅ 'ਤੌਬਾ-ਤੌਬਾ' ਹੈ। ਇਸ ਗੀਤ ਦਾ ਟੀਜ਼ਰ ਵੀ ਸ਼ੋਸ਼ਲ ਮੀਡੀਆ ਉਤੇ ਰਿਲੀਜ਼ ਹੋ ਗਿਆ, ਜਿਸ ਵਿੱਚ ਵਿੱਕੀ ਕੌਸ਼ਲ ਨੱਚਦੇ ਨਜ਼ਰ ਆ ਰਹੇ ਹਨ।

ਉਲੇਖਯੋਗ ਹੈ ਕਿ ਫਿਲਮ 'ਬੈਡ ਨਿਊਜ਼' ਨੂੰ ਐਮਾਜ਼ੋਨ ਪ੍ਰਾਈਮ ਦੁਆਰਾ ਧਰਮਾ ਪ੍ਰੋਡਕਸ਼ਨ ਅਤੇ ਲੀਓ ਮੀਡੀਆ ਕਲੈਕਟਿਵ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਫਿਲਮ ਇਸ਼ਿਤਾ ਮੋਇਤਰਾ ਦੇ ਨਾਲ-ਨਾਲ ਤਰੁਣ ਡੁਡੇਜਾ ਦੁਆਰਾ ਲਿਖੀ ਗਈ ਹੈ ਅਤੇ ਆਨੰਦ ਤਿਵਾਰੀ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ।

ਕਦੋਂ ਰਿਲੀਜ਼ ਹੋਵੇਗੀ ਫਿਲਮ 'ਬੈਡ ਨਿਊਜ਼': 9 ਜੁਲਾਈ 2024 ਨੂੰ ਸਿਨੇਮਾਘਰਾਂ ਵਿੱਚ 'ਬੈਡ ਨਿਊਜ਼' ਰਿਲੀਜ਼ ਹੋ ਜਾਵੇਗੀ। 'ਬੈਡ ਨਿਊਜ਼' ਤੋਂ ਪਹਿਲਾਂ ਆਈ ਫਿਲਮ 'ਗੁੱਡ ਨਿਊਜ਼' ਨੇ ਦੁਨੀਆ ਭਰ 'ਚ ਸ਼ਾਨਦਾਰ ਕਾਰੋਬਾਰ ਕੀਤਾ ਸੀ। ਕੇਵਲ 70 ਕਰੋੜ ਰੁਪਏ 'ਚ ਬਣੀ ਇਸ ਫਿਲਮ ਨੇ ਬਾਕਸ ਆਫਿਸ 'ਤੇ 300 ਕਰੋੜ ਰੁਪਏ ਤੋਂ ਜਿਆਦਾ ਦਾ ਕਾਰੋਬਾਰ ਕੀਤਾ ਸੀ। ਹੁਣ ਇਹ ਦੇਖਣਾ ਬਾਕੀ ਹੈ ਕਿ ਇਸ ਫਿਲਮ ਦਾ ਸੀਕਵਲ ਯਾਨੀ 'ਬੈਡ ਨਿਊਜ਼' ਆਪਣੇ ਪੁਰਾਣੇ ਰਿਕਾਰਡ ਤੋੜ ਸਕੇਗੀ ਜਾਂ ਨਹੀਂ?

ETV Bharat Logo

Copyright © 2025 Ushodaya Enterprises Pvt. Ltd., All Rights Reserved.