ਮੁੰਬਈ (ਬਿਊਰੋ): ਭਾਰਤ ਨੂੰ 1983 'ਚ ਪਹਿਲਾਂ ਵਿਸ਼ਵ ਕੱਪ ਦਿਵਾਉਣ ਵਾਲੇ ਮਹਾਨ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਹਾਲ ਹੀ 'ਚ ਪੰਜਾਬੀ ਫਿਲਮ 'ਜਹਾਨਕਿਲਾ' ਦੀ ਸਕ੍ਰੀਨਿੰਗ 'ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਫਿਲਮ ਸਿਰਫ ਮਨੋਰੰਜਨ ਹੀ ਨਹੀਂ ਕਰਦੀ ਸਗੋਂ ਪ੍ਰੇਰਨਾ ਵੀ ਦਿੰਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਫਿਲਮ ਪੰਜਾਬ ਦੀ ਬਹਾਦਰੀ ਨੂੰ ਦਰਸਾਉਂਦੀ ਹੈ। 'ਜਹਾਨਕਿਲਾ' ਪੰਜਾਬ ਦੇ ਪਿੰਡਾਂ ਦੇ ਜੀਵਨ 'ਤੇ ਆਧਾਰਿਤ ਕੁਰਬਾਨੀ, ਪਿਆਰ, ਦੋਸਤੀ ਅਤੇ ਦੇਸ਼ ਭਗਤੀ ਦੀ ਕਹਾਣੀ ਹੈ। ਫਿਲਮ ਦੇ ਪ੍ਰੀਵਿਊ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਪਿਲ ਦੇਵ ਨੇ ਕਿਹਾ, 'ਮੈਂ 'ਜਹਾਨਕਿਲਾ' ਦੀ ਪ੍ਰਤਿਭਾਸ਼ਾਲੀ ਨੌਜਵਾਨ ਟੀਮ ਦਾ ਸਮਰਥਨ ਕਰਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਕਹਾਣੀ ਸੁਣਾਉਣ ਲਈ ਉਸਦਾ ਸਮਰਪਣ ਅਤੇ ਪੰਜਾਬ ਦੀ ਬਹਾਦਰੀ ਫਿਲਮ ਦਾ ਮੁੱਖ ਉਦੇਸ਼ ਹੈ। ਮੇਰਾ ਮੰਨਣਾ ਹੈ ਕਿ ਇਹ ਫਿਲਮ ਨਾ ਸਿਰਫ ਮਨੋਰੰਜਨ ਕਰਦੀ ਹੈ, ਸਗੋਂ ਪ੍ਰੇਰਨਾ ਵੀ ਦਿੰਦੀ ਹੈ ਅਤੇ ਮੈਨੂੰ ਅਜਿਹੇ ਪ੍ਰੋਜੈਕਟ ਦਾ ਸਮਰਥਨ ਕਰਕੇ ਖੁਸ਼ੀ ਹੁੰਦੀ ਹੈ।'
ਉਲੇਖਯੋਗ ਹੈ ਕਿ ਰਣਵੀਰ ਸਿੰਘ ਸਟਾਰਰ ਫਿਲਮ '83' ਕਪਿਲ ਦੇਵ 'ਤੇ ਬਣੀ ਹੈ, ਜੋ 1983 ਦੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ 'ਤੇ ਆਧਾਰਿਤ ਹੈ। ਭਾਰਤ ਨੇ ਫਾਈਨਲ ਵਿੱਚ ਵੈਸਟਇੰਡੀਜ਼ ਨੂੰ ਹਰਾ ਕੇ ਇਤਿਹਾਸ ਰਚਿਆ ਸੀ। ਸਕ੍ਰੀਨਿੰਗ ਵਿੱਚ ਸ਼ਾਮਲ ਹੋਣ ਵਾਲੀਆਂ ਹੋਰ ਪ੍ਰਮੁੱਖ ਹਸਤੀਆਂ ਵਿੱਚ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਅਤੇ ਇਰਫਾਨ ਪਠਾਨ ਸ਼ਾਮਲ ਸਨ।
'ਜਹਾਨਕਿਲਾ' ਫਿਲਮ ਵਿੱਕੀ ਕਦਮ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਸ਼ਿੰਦਾ ਦੀ ਕਹਾਣੀ ਹੈ, ਇੱਕ ਆਮ ਪਿਛੋਕੜ ਦੇ ਨੌਜਵਾਨ ਜੋ ਪੁਲਿਸ ਫੋਰਸ ਵਿੱਚ ਭਰਤੀ ਹੁੰਦਾ ਹੈ। ਫਿਲਮ ਦੇ ਨਾਲ ਆਪਣੇ ਸਫਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਜੋਬਨਪ੍ਰੀਤ ਸਿੰਘ ਨੇ ਕਿਹਾ, 'ਮੈਂ 'ਜਹਾਨਕਿਲਾ' ਵਿੱਚ ਸ਼ਿੰਦਾ ਦੀ ਕਹਾਣੀ ਨੂੰ ਜ਼ਿੰਦਾ ਕਰਨ ਲਈ ਬਹੁਤ ਰੋਮਾਂਚਿਤ ਹਾਂ, ਇਹ ਦ੍ਰਿੜ ਇਰਾਦੇ ਦੀ ਕਹਾਣੀ ਹੈ ਜੋ ਦਰਸ਼ਕਾਂ ਨੂੰ ਡੂੰਘਾ ਪ੍ਰਭਾਵਤ ਕਰਦੀ ਹੈ, ਇਹ ਉਹਨਾਂ ਲੋਕਾਂ ਦੀ ਜਿੱਤ ਹੈ ਜੋ ਉਹਨਾਂ ਨੂੰ ਦਰਸਾਉਂਦੀ ਹੈ। ਜੋ ਸਾਰੀਆਂ ਔਕੜਾਂ ਦੇ ਬਾਵਜੂਦ ਸੁਪਨੇ ਦੇਖਣ ਦੀ ਹਿੰਮਤ ਕਰਦੇ ਹਨ।'
ਅਦਾਕਾਰਾ ਗੁਰਬਾਣੀ ਗਿੱਲ ਨੇ ਕਿਹਾ ਕਿ ਸਿਮਰਨ ਦਾ ਕਿਰਦਾਰ ਨਿਭਾਉਣਾ ਉਸ ਲਈ ਸਵੈ-ਖੋਜ ਵਰਗਾ ਰਿਹਾ ਹੈ। ਉਸ ਨੇ ਕਿਹਾ, 'ਮੈਂ ਪੰਜਾਬ ਦੇ ਪਿਆਰ, ਕੁਰਬਾਨੀ ਅਤੇ ਬਹਾਦਰੀ ਦਾ ਜਸ਼ਨ ਮਨਾਉਣ ਵਾਲੀ ਫਿਲਮ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੀ ਹਾਂ।'