ਹੈਦਰਾਬਾਦ: ਧਰਮਸ਼ਾਲਾ ਵਿੱਚ 28 ਸਤੰਬਰ ਤੋਂ ਕਾਂਗੜਾ ਵੈਲੀ ਕਾਰਨੀਵਲ ਸ਼ੁਰੂ ਹੋਣ ਜਾ ਰਿਹਾ ਹੈ। ਧਰਮਸ਼ਾਲਾ ਦੇ ਪੁਲਿਸ ਮੈਦਾਨ ਵਿੱਚ ਹੋਣ ਵਾਲਾ ਇਹ ਆਯੋਜਨ 28 ਸਤੰਬਰ ਤੋਂ 13 ਅਕਤੂਬਰ ਤੱਕ ਚੱਲੇਗਾ। ਕਾਰਨੀਵਲ ਵਿੱਚ 28 ਸਤੰਬਰ ਤੋਂ 2 ਅਕਤੂਬਰ ਤੱਕ ਸੱਭਿਆਚਾਰਕ ਸਮਾਗਮ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਹੇਮਰਾਜ ਬੈਰਵਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਾਂਗੜਾ ਵੈਲੀ ਕਾਰਨੀਵਲ ਦੇ ਸਫਲ ਆਯੋਜਨ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਾਰ ਸੱਭਿਆਚਾਰਕ ਸਮਾਗਮ 'ਚ ਡਰੋਨ ਸ਼ੋਅ ਦੇ ਨਾਲ-ਨਾਲ ਕੇਰਲ ਦਾ ਮਲਟੀ-ਜੇਨਰ ਮਿਊਜ਼ਿਕ ਬੈਂਡ ਥਾਈ ਕੁਡਮ ਵੀ ਸੰਗੀਤ ਦੇ ਰੰਗ ਬਿਖੇਰੇਗਾ। ਦੂਜੇ ਪਾਸੇ ਇਸ ਦੌਰਾਨ ਕਈ ਪੰਜਾਬੀ ਕਲਾਕਾਰ ਵੀ ਸਟੇਜ 'ਤੇ ਪ੍ਰਦਰਸ਼ਨ ਕਰਨਗੇ। ਹੇਮਰਾਜ ਬੈਰਵਾ ਨੇ ਦੱਸਿਆ ਕਿ 28 ਸਤੰਬਰ ਨੂੰ ਕਾਂਗੜਾ ਵੈਲੀ ਕਾਰਨੀਵਲ ਦਾ ਉਦਘਾਟਨ ਜਲੂਸ ਨਾਲ ਕੀਤਾ ਜਾਵੇਗਾ। ਇਹ ਜਲੂਸ ਡਿਪਟੀ ਕਮਿਸ਼ਨਰ ਦਫ਼ਤਰ ਦੀ ਚਾਰਦੀਵਾਰੀ ਤੋਂ ਸ਼ੁਰੂ ਹੋ ਕੇ ਸਮਾਗਮ ਵਾਲੀ ਥਾਂ ’ਤੇ ਸਮਾਪਤ ਹੋਵੇਗਾ। ਇਸ ਵਿੱਚ ਰਵਾਇਤੀ ਪੁਸ਼ਾਕਾਂ ਵਾਲੇ ਸਥਾਨਕ ਕਲਾਕਾਰ ਸ਼ਾਮਲ ਹੋਣਗੇ।-ਡਿਪਟੀ ਕਮਿਸ਼ਨਰ ਹੇਮਰਾਜ ਬੈਰਵਾ
ਪੰਜਾਬੀ ਕਲਾਕਾਰ ਹੋਣਗੇ ਸ਼ਾਮਲ: 28 ਸਤੰਬਰ ਨੂੰ ਪਹਿਲੇ ਸੱਭਿਆਚਾਰਕ ਸਮਾਗਮ ਵਿੱਚ ਪੰਜਾਬੀ ਗਾਇਕ Maninder Buttar, Abhigya The Band, Sunil Mastie, Dheeraj Sharma ਅਤੇ ਹੋਰ ਵੀ ਕਈ ਕਲਾਕਾਰ ਸ਼ਾਮ 4 ਵਜੇ ਪ੍ਰਦਰਸ਼ਨ ਕਰਨਗੇ। ਇਸ ਦਿਨ ਕਈ ਮੁੱਖ ਮਹਿਮਾਨ ਵੀ ਹੋਣਗੇ, ਜਿਨ੍ਹਾਂ ਵਿੱਚ ਸ਼੍ਰੀ ਚੰਦਰ ਕੁਮਾਰ, ਖੇਤੀਬਾੜੀ ਮੰਤਰੀ, ਹਿਮਾਚਲ ਪ੍ਰਦੇਸ਼ ਦੀ ਸਰਕਾਰ ਸ਼ਾਮਲ ਹੈ।
ਬਾਲੀਵੁੱਡ ਗਾਇਕ: 29 ਸਤੰਬਰ ਨੂੰ ਕਾਰਨੀਵਲ ਵਿੱਚ ਬਾਲੀਵੁੱਡ ਗਾਇਕ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਣਗੇ। ਇਨ੍ਹਾਂ ਗਾਇਕਾਂ ਵਿੱਚ Gajendra Verma, Nausikhiya Band, Bhawna Pathania ਅਤੇ ਹੋਰ ਕਈ ਕਲਾਕਾਰਾ ਦੇ ਨਾਮ ਸ਼ਾਮਲ ਹਨ। ਇਸ ਦਿਨ Shri Raghubir Singh Bali, Chairperson HPTDC, Vice Chairperson HPTDB ਅਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਮੁੱਖ ਮਹਿਮਾਨਾ ਵਿੱਚ ਸ਼ਾਮਲ ਹੋਣਗੇ।
ਹਿਮਾਚਲ ਦੇ ਕਲਾਕਾਰ: 30 ਸਤੰਬਰ ਨੂੰ ਕਾਰਨੀਵਲ ਵਿੱਚ ਹਿਮਾਚਲੀ ਕਲਾਕਾਰ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਣਗੇ। ਇਨ੍ਹਾਂ ਕਲਾਕਾਰਾ ਦੀ ਲਿਸਟ ਵਿੱਚ ਸੁਨੀਲ ਰਾਣਾ, ਕੁਮਾਰ ਸਾਹਿਲ, Himalayan Routes, ਪੂਨਮ ਭਾਰਦਵਾਜ ਅਤੇ ਹੋਰ ਵੀ ਕਈ ਨਾਮ ਸ਼ਾਮਲ ਹਨ। ਇਸ ਦਿਨ ਮੁੱਖ ਮਹਿਮਾਨਾ ਵਿੱਚ ਸ਼੍ਰੀ ਭਵਾਨੀ ਸਿੰਘ ਪਠਾਨੀਆ, ਉਪ ਚੇਅਰਮੈਨ ਯੋਜਨਾ ਅਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਸ਼ਾਮਲ ਹੈ।
ਫੋਲਕ ਅਤੇ ਪੌਪ ਗਾਇਕ: 1 ਅਕਤਬਰ ਨੂੰ ਕਾਰਨੀਵਲ ਵਿੱਚ ਫਾਲਕ ਅਤੇ ਪੌਪ ਗਾਇਕ ਸ਼ਾਮਲ ਹੋਣਗੇ। ਇਸ ਲਿਸਟ ਵਿੱਚ ਰਸ਼ਮੀਤ ਕੌਰ, ਇਸ਼ਾਤ ਭਾਰਦਵਾਜ, RJ ਸ਼ੈਂਕੀ, ਅਨੁਜ ਸ਼ਰਮਾ ਅਤੇ ਹੋਰ ਵੀ ਕਈ ਕਲਾਕਾਰਾ ਦੇ ਨਾਮ ਸ਼ਾਮਲ ਹਨ। ਇਸ ਦਿਨ ਸ਼੍ਰੀ ਯਾਦਵਿੰਦਰ ਗੋਮਾ, Ayush Minister ਅਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਮੁੱਖ ਮਹਿਮਾਨਾ ਵਜੋ ਆਉਣਗੇ। ਇਸ ਤੋਂ ਇਲਾਵਾ, 2 ਅਕਤੂਬਰ ਨੂੰ ਵੀ ਕਈ ਕਲਾਕਾਰ ਕਾਰਨੀਵਲ ਵਿੱਚ ਪ੍ਰਦਰਸ਼ਨ ਕਰਗਨੇ ਅਤੇ ਮੁੱਖ ਮਹਿਮਾਨਾ ਦੀ ਸੂਚੀ ਵਿੱਚ ਸੁਖਵਿੰਦਰ ਸਿੰਘ ਸੁੱਖੂ, ਮੁੱਖ ਮੰਤਰੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ:-
- ED ਨੇ Youtuber ਐਲਵਿਸ਼ ਯਾਦਵ ਅਤੇ ਇਸ ਪੰਜਾਬੀ ਗਾਇਕ ਦੀ ਲੱਖਾਂ ਰੁਪਏ ਦੀ ਜਾਇਦਾਦ ਕੀਤੀ ਜ਼ਬਤ, ਜਾਣੋ ਪੂਰਾ ਮਾਮਲਾ
- ਜੂਨੀਅਰ NTR ਨੇ 'ਦੇਵਰਾ' 'ਚ ਮਚਾਈ ਧਮਾਲ, ਭਾਰਤ ਅਤੇ ਵਿਦੇਸ਼ ਵਿੱਚ RRR ਸਟਾਰ ਦੇ ਡਾਂਸ ਅਤੇ ਐਕਸ਼ਨ ਸੀਨ ਦੇ ਦਿਵਾਨੇ ਹੋਏ ਲੋਕ
- WATCH: 'ਦੇਵਰਾ' ਦਾ ਸ਼ਾਨਦਾਰ ਰਿਲੀਜ਼ ਸਮਾਰੋਹ, ਕਿਤੇ ਕੱਟੇ ਗਏ ਕੇਕ ਤਾਂ ਕੁਝ ਥਾਵਾਂ 'ਤੇ Jr NTR ਨੂੰ ਲਗਾਇਆ ਮਠਿਆਈਆਂ ਦਾ ਭੋਗ