ਮੁੰਬਈ: ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਸੀ। ਦੱਸ ਦਈਏ ਕਿ ਐਮਰਜੈਂਸੀ ਫਿਲਮ 'ਤੇ ਸਿੱਖ ਕੌਮ ਪੂਰੀ ਤਰ੍ਹਾਂ ਪਾਬੰਦੀ ਲਗਾਉਣ 'ਤੇ ਅੜੀ ਹੋਈ ਹੈ। ਸਿੱਖ ਭਾਈਚਾਰੇ ਦੇ ਲੋਕਾਂ ਨੇ ਸੈਂਸਰ ਬੋਰਡ ਤੋਂ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਸ ਕਾਰਨ ਸੈਂਸਰ ਬੋਰਡ ਨੇ ਐਮਰਜੈਂਸੀ ਫਿਲਮ ਸਰਟੀਫਿਕੇਸ਼ਨ 'ਤੇ ਰੋਕ ਲਗਾ ਦਿੱਤੀ ਹੈ ਅਤੇ ਕੰਗਨਾ ਰਣੌਤ ਨੇ ਇੱਕ ਵੀਡੀਓ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕਰਕੇ ਦੁੱਖ ਪ੍ਰਗਟ ਕੀਤਾ ਹੈ।
#WATCH | Amritsar, Punjab: On controversy around actor-BJP MP Kangana Ranaut's film 'Emergency', SGPC General Secretary Gurcharan Singh Grewal says, " shiromani gurdwara parbandhak committee had written to the information and broadcasting minister as well as censor board. the… pic.twitter.com/1Yd37SlMrt
— ANI (@ANI) August 31, 2024
ਫਿਲਮ ਐਮਰਜੈਂਸੀ ਨੂੰ ਬੈਨ ਕਰਨ ਦੀ ਕਿਉ ਕੀਤੀ ਜਾ ਰਹੀ ਮੰਗ?: ਸ਼੍ਰੋਮਣੀ ਅਕਾਲ ਦਲ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ 'ਤੇ ਮੁਕੰਮਲ ਪਾਬੰਦੀ ਲਗਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਸਿੱਖ ਭਾਈਚਾਰੇ ਨੇ ਕੰਗਨਾ ਰਣੌਤ ਅਤੇ ਉਸ ਦੀ ਫਿਲਮ ਐਮਰਜੈਂਸੀ 'ਤੇ ਸਿੱਖ ਭਾਈਚਾਰੇ ਨੂੰ ਕਾਤਲ ਵਜੋਂ ਦਿਖਾਉਣ ਦਾ ਦੋਸ਼ ਲਗਾਇਆ ਹੈ। ਫਿਲਮ ਐਮਰਜੈਂਸੀ ਵਿੱਚ ਸਾਲ 1975 ਵਿੱਚ ਦੇਸ਼ ਵਿੱਚ ਐਮਰਜੈਂਸੀ ਅਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਦੀ ਇੱਕ ਸਿੱਖ ਵੱਲੋਂ ਕੀਤੀ ਗਈ ਹੱਤਿਆ ਨੂੰ ਦਰਸਾਇਆ ਗਿਆ ਹੈ। ਇਹ ਵਿਵਾਦ ਉਦੋਂ ਖੜ੍ਹਾ ਹੋਇਆ ਜਦੋਂ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਇਆ। ਅਜਿਹੇ 'ਚ ਸਿੱਖ ਭਾਈਚਾਰੇ ਨੇ ਕੰਗਨਾ ਰਣੌਤ ਅਤੇ ਸੈਂਸਰ ਬੋਰਡ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਕੀ ਕਿਹਾ ਕੰਗਨਾ ਰਣੌਤ ਨੇ?: ਦੱਸ ਦੇਈਏ ਕਿ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੀ ਫਿਲਮ ਐਮਰਜੈਂਸੀ ਦੇ ਸਰਟੀਫੀਕੇਟ 'ਤੇ ਰੋਕ ਨੂੰ ਲੈ ਕੇ ਕਿਹਾ ਹੈ, "ਇੱਕ ਅਫਵਾਹ ਉਲੀਕੀ ਜਾ ਰਹੀ ਹੈ ਕਿ ਸਾਡੀ ਫਿਲਮ ਨੂੰ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ, ਪਰ ਇਹ ਸੱਚ ਨਹੀਂ ਹੈ। ਅਸਲ ਵਿੱਚ ਸਾਡੀ ਫਿਲਮ ਦਾ ਸਰਟੀਫਿਕੇਟ ਰੋਕ ਦਿੱਤਾ ਗਿਆ ਹੈ। ਮੈਨੂੰ ਬਹੁਤ ਸਾਰੀਆਂ ਧਮਕੀਆਂ ਆ ਰਹੀਆਂ ਹਨ, ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਸੈਂਸਰ ਬੋਰਡ ਨੂੰ ਵੀ ਗੰਭੀਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਾਡੇ 'ਤੇ ਦਬਾਅ ਹੈ। ਮੈਨੂੰ ਨਹੀਂ ਪਤਾ ਕੀ ਅਜਿਹਾ ਕੀ ਹੋਇਆ ਜੋ ਫਿਲਮ ਅਚਾਨਕ ਬਲੈਕ ਆਊਟ ਹੋ ਗਈ, ਇਹ ਅਵਿਸ਼ਵਾਸ਼ਯੋਗ ਹੈ, ਮੈਨੂੰ ਮਾਫ ਕਰਨਾ।
ਇਹ ਵੀ ਪੜ੍ਹੋ:-
- ਪਹਿਲੀ ਵਾਰ ਲੁਧਿਆਣਾ ਪਹੁੰਚੀ ਬਾਲੀਵੁੱਡ ਅਦਾਕਾਰਾ ਮਨਾਰਾ ਚੋਪੜਾ, ਪੰਜਾਬੀ 'ਚ ਮੀਡੀਆ ਨਾਲ ਕੀਤੀ ਗੱਲਬਾਤ, ਕਿਹਾ... - Bollywood actress Manara Chopra
- ਦੇਵ ਖਰੌੜ ਦੀ 'ਗਾਂਧੀ 3' ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕਰਨ ਵਿੱਚ ਪਾਸ ਰਹੀ ਜਾਂ ਫੇਲ੍ਹ, ਜਾਣੋ ਲੋਕਾਂ ਦੀ ਰਾਏ - Gandhi 3 Public Reviews
- ਕਦੋਂ ਅਤੇ ਕਿੱਥੇ ਹੋਏਗਾ ਅਦਿਤੀ ਰਾਓ ਹੈਦਰੀ-ਸਿਧਾਰਥ ਦਾ ਵਿਆਹ, ਹੀਰਾਮੰਡੀ ਅਦਾਕਾਰਾ ਨੇ ਖੁਦ ਕੀਤਾ ਖੁਲਾਸਾ - Aditi Rao Hydari