ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਗਾਇਕ ਕਮਲ ਗਰੇਵਾਲ, ਜੋ ਲੰਮੇਂ ਵਕਫ਼ੇ ਬਾਅਦ ਅਪਣੀ ਨਵੀਂ ਐਲਬਮ 'ਥਰਡ ਆਈ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਜਲਦ ਹੀ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕੀਤਾ ਜਾਵੇਗਾ।
'ਜੇਪੀ ਫਿਲਮਜ਼' ਅਤੇ 'ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਵੱਡੇ ਪੱਧਰ ਉੱਪਰ ਸਾਹਮਣੇ ਲਿਆਂਦੀ ਜਾ ਰਹੀ ਇਸ ਐਲਬਮ ਵਿੱਚ ਕੁੱਲ 9 ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚ 'ਬੰਦਾ ਬੇਈਮਾਨ', 'ਸਰਦਾਰ', 'ਨੋ ਵੈਪਨ', 'ਮਹਿਮਾਨਨਿਵਾਜ਼ੀ', 'ਪੁੱਤ ਜੱਟਾ ਦੇ', 'ਨੇਮ', 'ਝਲਕ', 'ਮਨੀਫੀਸ਼ਟ' ਸ਼ੁਮਾਰ ਹਨ।
ਚੈਪਟਰ ਵਨ ਦੇ ਸਿਰਲੇਖ ਹੇਠ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੀ ਜਾ ਰਹੀ ਉਕਤ ਐਲਬਮ ਵਿਚਲੇ ਗੀਤਾਂ ਨੂੰ ਕਮਲ ਗਰੇਵਾਲ ਦੇ ਨਾਲ-ਨਾਲ ਮੁਸਕਾਨ, ਅਕਬਰ, ਸ਼ਾਹਬਾਜ ਵੱਲੋਂ ਆਵਾਜ਼ਾਂ ਦਿੱਤੀਆਂ ਗਈਆਂ ਹਨ, ਜਦਕਿ ਗੀਤਾਂ ਦੇ ਬੋਲ ਕਮਲ ਗਰੇਵਾਲ, ਬੱਬੂ ਮਾਨ, ਯੂਸਫ, ਸ਼ਾਹਬਾਜ, ਮਨਦੀਪ ਪੰਡੋਰੀ ਨੇ ਰਚੇ ਹਨ, ਜਿੰਨ੍ਹਾਂ ਵੱਲੋਂ ਖੂਬਸੂਰਤੀ ਨਾਲ ਸਿਰਜੇ ਗਏ ਇੰਨ੍ਹਾਂ ਗਾਣਿਆਂ ਦਾ ਸੰਗੀਤ ਭਿੰਦਾ ਔਜਲਾ, ਕਮਲ ਗਰੇਵਾਲ, ਵਿਕ ਹੇਅਰ, ਕੋਹਲੀ ਐਂਡ ਜਤਿਨ ਵੱਲੋਂ ਤਿਆਰ ਕੀਤਾ ਗਿਆ ਹੈ।
ਆਗਾਮੀ 27 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਐਲਬਮ ਸੰਬੰਧਤ ਮਿਊਜ਼ਿਕ ਵੀਡੀਓਜ਼ ਨੂੰ ਵੀ ਕਾਫ਼ੀ ਆਹਲਾ ਰੂਪ ਅਧੀਨ ਫਿਲਮਾਇਆ ਜਾ ਰਿਹਾ ਹੈ, ਜਿਸ ਸੰਬੰਧਤ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਉਕਤ ਸੰਗੀਤਕ ਪ੍ਰੋਜੈਕਟ ਦੇ ਹੈੱਡ ਯੁਵੀ ਹਾਂਡਾ ਨੇ ਦੱਸਿਆ ਕਿ ਉਕਤ ਐਲਬਮ ਦੇ ਗੀਤਾਂ ਵਿਚਲੇ ਬੋਲਾਂ, ਸੰਗੀਤ ਤੋਂ ਲੈ ਕੇ ਮਿਊਜ਼ਿਕ ਵੀਡੀਓਜ਼ ਦੀ ਗੁਣਵੱਤਾ ਤੱਕ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ ਅਤੇ ਉਮੀਦ ਹੈ ਕਿ ਇਹ ਹਰ ਵਰਗ ਸਰੋਤਿਆਂ ਅਤੇ ਦਰਸ਼ਕਾਂ ਦੀ ਪਸੰਦ ਕਸਵੱਟੀ ਉਤੇ ਪੂਰੀ ਖਰਾ ਉਤਰੇਗੀ।
- ਕਾਮੇਡੀ ਸੀਰੀਜ਼ 'ਕੈਰੀ ਆਨ ਖਬਰਾਂ' ਦੀ ਸ਼ੂਟਿੰਗ ਹੋਈ ਪੂਰੀ, ਇਸ ਦਿਨ ਤੋਂ ਹੋਵੇਗਾ ਪ੍ਰਸਾਰਣ - Comedy Series Carry on Khabran
- ਸ਼ਾਹਰੁਖ ਖਾਨ ਨੇ ਲਾਈ ਫਿਲਮ 'ਕਿੰਗ' ਉਤੇ ਮੋਹਰ, ਐਕਸ਼ਨ ਸੀਨ ਲਈ ਕਰ ਰਹੇ ਨੇ ਇਹ ਵੱਡਾ ਕੰਮ - Shah Rukh Khan In King
- ਕੀ ਤੁਸੀਂ ਦੇਖਿਆ ਸਤਿੰਦਰ ਸਰਤਾਜ ਦਾ ਘਰ, ਆਖਿਰ ਕਿਉਂ ਆਪਣੇ ਘਰ ਨੂੰ 'ਫ਼ਿਰਦੌਸ' ਕਹਿੰਦੇ ਨੇ ਗਾਇਕ, ਕੀ ਹੈ ਇਸ ਦਾ ਮਤਲਬ - Satinder Sartaaj Home Pictures
ਉਨ੍ਹਾਂ ਅੱਗੇ ਦੱਸਿਆ ਕਿ ਸੱਤ ਸਾਲਾਂ ਬਾਅਦ ਗਾਇਕ ਕਮਲ ਗਰੇਵਾਲ ਵੱਲੋਂ ਇਹ ਫੁੱਲ ਐਲਬਮ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕੀਤੀ ਜਾ ਰਹੀ ਹੈ, ਜਿਸ ਵਿੱਚ ਅਣਖ, ਮੜਕ, ਮਹਿਮਾਨ ਨਿਵਾਜ਼ੀ ਦੇ ਘੱਟਦੇ-ਵੱਧਦੇ ਮਹੱਤਵ ਨੂੰ ਬੇਹੱਦ ਪ੍ਰਭਾਵੀ ਸੰਗੀਤਕ ਸ਼ੈਲੀ ਅਤੇ ਨਿਰਾਲੇ ਗਾਇਨ ਅੰਦਾਜ਼ ਵਿੱਚ ਪ੍ਰਤੀਬਿੰਬ ਕੀਤਾ ਗਿਆ ਹੈ।