ਮੁੰਬਈ (ਬਿਊਰੋ): 'ਤੁਸੀਂ ਵਿਸ਼ਵ ਵਾਤਾਵਰਣ ਦਿਵਸ ਕਿਵੇਂ ਮਨਾਇਆ?'...ਇਹ ਅਸੀਂ ਨਹੀਂ ਸਗੋਂ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਸ ਨੇ ਆਪਣੇ ਪ੍ਰਸ਼ੰਸਕਾਂ ਅਤੇ ਦੇਸ਼ ਦੇ ਲੋਕਾਂ ਨੂੰ ਪੁੱਛਿਆ ਹੈ, ਕਿਉਂਕਿ ਅਦਾਕਾਰਾ ਨੇ ਬੁੱਧਵਾਰ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਨੂੰ ਖਾਸ ਤਰੀਕੇ ਨਾਲ ਮਨਾਇਆ। ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ।
ਵਾਤਾਵਰਨ ਦਿਵਸ ਦੇ ਮੌਕੇ 'ਤੇ ਜੈਕਲੀਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਉਹ ਇੱਕ ਐਨਜੀਓ ਦੇ ਮੈਂਬਰਾਂ ਨਾਲ ਸਮੁੰਦਰੀ ਕਿਨਾਰੇ ਦੀ ਸਫ਼ਾਈ ਕਰਦੀ ਨਜ਼ਰ ਆ ਰਹੀ ਹੈ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਇਨ੍ਹਾਂ ਸੁਪਰਹੀਰੋਜ਼ ਦੇ ਨਾਲ ਵਿਸ਼ਵ ਵਾਤਾਵਰਣ ਦਿਵਸ ਦੀਆਂ ਮੁਬਾਰਕਾਂ। ਕਿਰਪਾ ਕਰਕੇ ਸਾਡੇ ਸੁੰਦਰ ਬੀਚਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰੋ।'
ਉਸ ਨੇ ਲਿਖਿਆ, 'ਅਸੀਂ ਜੋ ਵੀ ਕੂੜਾ ਚੁੱਕਦੇ ਹਾਂ, ਉਹ ਸਾਫ਼, ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਨ ਵੱਲ ਇੱਕ ਕਦਮ ਸੀ। ਮਲਹਾਰ ਕਲੰਬੇ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਵਾਤਾਵਰਣ ਪ੍ਰਤੀ ਵਧੇਰੇ ਚੇਤੰਨ ਹੋਣ ਅਤੇ ਸਾਡੇ ਸੁੰਦਰ ਗ੍ਰਹਿ ਦਾ ਸਮਰਥਨ ਕਰਨ ਦੇ ਕਈ ਤਰੀਕਿਆਂ ਬਾਰੇ ਦੱਸਿਆ। ਮੈਂ ਜਾਣਨਾ ਚਾਹਾਂਗੀ ਕਿ ਤੁਸੀਂ ਵਿਸ਼ਵ ਵਾਤਾਵਰਨ ਦਿਵਸ ਕਿਵੇਂ ਮਨਾਇਆ?'
- ਸ਼ਾਹਰੁਖ ਖਾਨ ਦੀ ਪ੍ਰੋਡਕਸ਼ਨ ਕੰਪਨੀ ਦੇ ਨਾਂਅ 'ਤੇ ਹੋ ਰਹੀ ਹੈ ਧੋਖਾਧੜੀ, ਰੈੱਡ ਚਿਲੀਜ਼ ਨੇ ਬਿਆਨ ਜਾਰੀ ਕਰ ਦਿੱਤੀ ਚੇਤਾਵਨੀ - Red Chillies Entertainment Notice
- ਮੈਚ ਤੋਂ ਪਹਿਲਾਂ ਗੀਤ 'ਬਦੋ ਬਦੀ' 'ਤੇ ਨੱਚੇ ਇਸ ਟੀਮ ਦੇ ਖਿਡਾਰੀ, ਡਰੈਸਿੰਗ ਰੂਮ ਤੋਂ ਵੀਡੀਓ ਹੋਈ ਵਾਇਰਲ - song aaye haye oye hoye
- ਮੁੜ ਇਕੱਠੇ ਹੋਏ ਇੰਦਰਪਾਲ ਸਿੰਘ ਅਤੇ ਗੈਵੀ ਚਾਹਲ, ਜਲਦ ਕਰਨਗੇ ਨਵੀਂ ਫਿਲਮ ਦਾ ਐਲਾਨ - Inderpal Singh And Gavie Chahal
ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜੈਕਲੀਨ ਨੇ ਪਿੰਕ ਟੌਪ ਅਤੇ ਬਲੂ ਜੀਨਸ ਪਹਿਨੀ ਹੋਈ ਹੈ। ਉਸ ਨੇ ਦੋ ਪੋਨੀਟੇਲ ਬੰਨ੍ਹੇ ਹੋਏ ਹਨ, ਉਹ ਕਾਲੇ ਚਸ਼ਮੇ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ। ਉਹ ਐਨਜੀਓ ਟੀਮ ਨਾਲ ਸਮੁੰਦਰ ਦੇ ਕਿਨਾਰੇ ਦੀ ਸਫ਼ਾਈ ਕਰਦੀ ਨਜ਼ਰ ਆ ਰਹੀ ਹੈ। ਹਰ ਕੋਈ ਉਸ ਦੇ ਨੇਕ ਕੰਮ ਦੀ ਤਾਰੀਫ ਕਰ ਰਿਹਾ ਹੈ।