ETV Bharat / entertainment

'ਫਾਈਟਰ' ਦੀ ਕਮਾਈ 'ਚ 5ਵੇਂ ਦਿਨ ਆਈ ਗਿਰਾਵਟ, ਜਾਣੋ ਹੁਣ ਤੱਕ ਦਾ ਸਾਰਾ ਕਲੈਕਸ਼ਨ

Fighter Box Office Worldwide Collection Day 5: ਰਿਤਿਕ ਰੌਸ਼ਨ-ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਫਾਈਟਰ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ 5 ਦਿਨ ਹੋ ਗਏ ਹਨ। ਪਿਛਲੇ ਚਾਰ ਦਿਨਾਂ ਵਿੱਚ ਫਿਲਮ ਨੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

Fighter
Fighter
author img

By ETV Bharat Entertainment Team

Published : Jan 30, 2024, 10:12 AM IST

Updated : Jan 30, 2024, 10:39 AM IST

ਮੁੰਬਈ: ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਫਾਈਟਰ' ਨੇ 25 ਜਨਵਰੀ ਨੂੰ ਬਾਕਸ ਆਫਿਸ 'ਤੇ ਸ਼ਾਨਦਾਰ ਐਂਟਰੀ ਕੀਤੀ ਸੀ ਅਤੇ ਰਿਲੀਜ਼ ਦੇ ਪਹਿਲੇ ਚਾਰ ਦਿਨਾਂ 'ਚ ਹੀ ਫਿਲਮ ਨੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਹਾਲਾਂਕਿ ਵੀਕੈਂਡ ਤੋਂ ਬਾਅਦ ਫਿਲਮ ਦੀ ਹਾਲਤ ਵਿਗੜਦੀ ਨਜ਼ਰੀ ਪੈ ਰਹੀ ਹੈ। ਬੀਤੇ ਸੋਮਵਾਰ ਨੂੰ ਫਿਲਮ ਦੇ ਕਲੈਕਸ਼ਨ 'ਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਫਿਲਮ ਦੇ ਬਾਕਸ ਆਫਿਸ 'ਤੇ ਸਥਿਰਤਾ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਹਨ।

ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਦੀ ਨਵੀਂ ਫਿਲਮ 'ਫਾਈਟਰ' ਆਪਣੇ ਦਮਦਾਰ ਐਕਸ਼ਨ ਨਾਲ 25 ਜਨਵਰੀ ਨੂੰ ਸਿਨੇਮਾਘਰਾਂ 'ਚ ਆਈ ਸੀ ਅਤੇ ਪਹਿਲੇ ਦਿਨ 24.26 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਦੂਜੇ ਦਿਨ ਸਰਕਾਰੀ ਛੁੱਟੀ ਹੋਣ ਕਾਰਨ ਫਿਲਮ ਦੇ ਕਲੈਕਸ਼ਨ 'ਚ ਵਾਧਾ ਦੇਖਣ ਨੂੰ ਮਿਲਿਆ ਹੈ।

26 ਜਨਵਰੀ ਨੂੰ ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ 41.20 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹਾਲਾਂਕਿ ਤੀਜੇ ਦਿਨ ਕਲੈਕਸ਼ਨ ਗ੍ਰਾਫ ਡਿੱਗਦਾ ਦੇਖਿਆ ਗਿਆ। ਫਿਲਮ ਪਹਿਲੇ ਸ਼ਨੀਵਾਰ ਨੂੰ ਸਿਰਫ 27.60 ਕਰੋੜ ਰੁਪਏ ਕਮਾ ਸਕੀ। ਜਦੋਂ ਕਿ ਐਤਵਾਰ 28 ਜਨਵਰੀ ਨੂੰ ਫਿਲਮ ਨੇ ਸ਼ਨੀਵਾਰ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਅਤੇ 30.20 ਕਰੋੜ ਰੁਪਏ ਦੀ ਕਮਾਈ ਕਰਨ 'ਚ ਸਫਲ ਰਹੀ। ਇਸ ਤਰ੍ਹਾਂ ਇਹ ਫਿਲਮ ਭਾਰਤੀ ਬਾਕਸ ਆਫਿਸ 'ਤੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ 'ਚ ਸਫਲ ਰਹੀ ਹੈ ਅਤੇ ਪਹਿਲੇ ਵੀਕੈਂਡ 'ਚ 123.60 ਕਰੋੜ ਰੁਪਏ ਦੀ ਕਮਾਈ ਕਰਨ 'ਚ ਸਫਲ ਰਹੀ ਹੈ।

ਪਹਿਲੇ ਵੀਕੈਂਡ ਤੋਂ ਬਾਅਦ ਸੋਮਵਾਰ ਨੂੰ 'ਫਾਈਟਰ' ਦੀ ਅਸਲ ਪ੍ਰੀਖਿਆ ਹੋਈ। ਫਿਲਮ ਨੇ ਆਪਣੀ ਰਿਲੀਜ਼ ਦੇ 5ਵੇਂ ਦਿਨ ਹੁਣ ਤੱਕ ਦੀ ਸਭ ਤੋਂ ਘੱਟ ਕਮਾਈ ਕੀਤੀ ਹੈ। ਸੈਕਨਿਲਕ ਦੀਆਂ ਰਿਪੋਰਟਾਂ ਮੁਤਾਬਕ ਸਿਧਾਰਥ ਆਨੰਦ ਦੀ ਫਿਲਮ ਨੇ ਪਿਛਲੇ ਸੋਮਵਾਰ ਨੂੰ 8 ਤੋਂ 9 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 5 ਦਿਨਾਂ ਬਾਅਦ ਭਾਰਤੀ ਬਾਕਸ ਆਫਿਸ 'ਤੇ ਫਿਲਮ ਦਾ ਕੁੱਲ ਕਲੈਕਸ਼ਨ ਲਗਭਗ 131 ਤੋਂ 132 ਕਰੋੜ ਰੁਪਏ ਹੈ।

ਫਾਈਟਰ ਵਰਲਡਵਾਈਡ ਕਲੈਕਸ਼ਨ: 'ਫਾਈਟਰ' ਦੇ ਵਿਸ਼ਵਵਿਆਪੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ ਵਿਸ਼ਵਵਿਆਪੀ ਬਾਕਸ ਆਫਿਸ 'ਤੇ 36.04 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜਦਕਿ ਦੂਜੇ ਦਿਨ ਇਸ ਨੇ 64.57 ਕਰੋੜ ਰੁਪਏ ਅਤੇ ਤੀਜੇ ਦਿਨ 56.19 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫਿਲਮ ਚੌਥੇ ਦਿਨ ਸਿਰਫ 52.74 ਕਰੋੜ ਰੁਪਏ ਕਮਾ ਸਕੀ। ਇਨ੍ਹਾਂ ਚਾਰ ਦਿਨਾਂ 'ਚ ਫਿਲਮ ਨੇ ਵਿਦੇਸ਼ 'ਚ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਾਈਟਰ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 209.74 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

Last Updated : Jan 30, 2024, 10:39 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.