ETV Bharat / entertainment

ਕੀ ਤੁਸੀਂ ਸੁਣਿਆ ਕਰਨ ਔਜਲਾ ਦੇ ਗੀਤ 'ਤੌਬਾ-ਤੌਬਾ' ਦਾ ਇਹ ਨਵਾਂ ਵਰਜ਼ਨ, ਹੱਸ-ਹੱਸ ਕੇ ਪੈ ਜਾਣਗੀਆਂ ਢਿੱਡੀ ਪੀੜਾਂ - Song Tauba Tauba - SONG TAUBA TAUBA

Song Tauba Tauba: ਭਾਰਤੀ ਮਿਊਜ਼ਿਕ ਇੰਡਸਟਰੀ ਵਿੱਚ ਇਸ ਸਮੇਂ ਇੱਕ ਹੀ ਗੀਤ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਦੇ ਦਿਲਾਂ ਉਤੇ ਛਾਇਆ ਹੋਇਆ ਹੈ, ਉਹ ਹੈ ਕਰਨ ਔਜਲਾ ਅਤੇ ਵਿੱਕੀ ਕੌਸ਼ਲ ਦਾ 'ਤੌਬਾ-ਤੌਬਾ'। ਹੁਣ ਇਸ ਗੀਤ ਦੀ ਤਰਜ਼ ਉਤੇ ਇੱਕ ਸ਼ੋਸ਼ਲ ਮੀਡੀਆ ਪ੍ਰਭਾਵਕ ਨੇ ਹਾਸੋ-ਹੀਣੀ ਵੀਡੀਓ ਤਿਆਰ ਕੀਤੀ ਹੈ।

Song Tauba Tauba
Song Tauba Tauba (instagram)
author img

By ETV Bharat Entertainment Team

Published : Jul 16, 2024, 12:47 PM IST

ਚੰਡੀਗੜ੍ਹ: ਆਨੰਦ ਤਿਵਾਰੀ ਦੀ ਆਉਣ ਵਾਲੀ ਫਿਲਮ 'ਬੈਡ ਨਿਊਜ਼' ਦਾ ਪਹਿਲਾਂ ਗੀਤ ਇਸ ਸਮੇਂ ਸਰੋਤਿਆਂ ਦੇ ਦਿਲਾਂ ਉਤੇ ਛਾਇਆ ਹੋਇਆ ਹੈ। ਇਸ ਗੀਤ ਵਿੱਚ ਕਰਨ ਔਜਲਾ ਦੀ ਆਵਾਜ਼ ਅਤੇ ਵਿੱਕੀ ਕੌਸ਼ਲ ਦੇ ਡਾਂਸ ਨੇ ਪ੍ਰਸ਼ੰਸਕਾਂ ਤੋਂ ਕਾਫੀ ਤਾਰੀਫ਼ ਹਾਸਿਲ ਕੀਤੀ ਹੈ। ਜਦੋਂ ਹੀ ਇਹ ਗੀਤ ਯੂਟਿਊਬ ਉਤੇ ਰਿਲੀਜ਼ ਹੋਇਆ ਤਾਂ ਉਦੋਂ ਹੀ ਇਹ ਗੀਤ ਪ੍ਰਸ਼ੰਸਕਾਂ ਵਿੱਚ ਮਸ਼ਹੂਰ ਹੋ ਗਿਆ।

ਇੱਥੋਂ ਤੱਕ ਕਿ ਹੁਣ ਤਾਂ ਇਸ ਗੀਤ ਦੀਆਂ ਰੀਲਾਂ ਵੀ ਇੰਸਟਾਗ੍ਰਾਮ ਵਿੱਚ ਦਬਦਬਾ ਕਾਇਮ ਕਰੀ ਬੈਠੀਆਂ ਹਨ। ਇਸੇ ਤਰ੍ਹਾਂ ਹੀ ਇੱਕ ਸ਼ੋਸ਼ਲ ਮੀਡੀਆ ਪ੍ਰਭਾਵਕ ਨੇ ਇਸ ਗੀਤ ਦੀ ਤਰਜ਼ ਉਤੇ ਨਵਾਂ ਗੀਤ ਰਚਿਆ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ ਗੀਤ ਦਾ ਮਕਸਦ ਲੋਕਾਂ ਨੂੰ ਸਿਰਫ਼ ਹਸਾਉਣਾ ਹੈ।

ਜੇਕਰ ਇਸ ਨਵੇਂ ਵਰਜ਼ਨ ਦੀ ਗੱਲ ਕਰੀਏ ਇਸ ਰੀਲ ਦੀ ਰਚਨਾ ਸ਼ੋਸਲ ਮੀਡੀਆ ਪ੍ਰਭਾਵਕ ਮਾਸਟਰ ਪਰਮਜੀਤ ਸਿੰਘ ਨੇ ਕੀਤੀ ਹੈ, ਰੀਲ ਵਿੱਚ ਉਹ ਆਪਣੀ ਮਾਂ ਨੂੰ ਉਸ ਦੇ ਪਸੰਦ ਦਾ ਖਾਣਾ ਬਣਾਉਣ ਲਈ ਤਰਲੇ-ਮਿੰਨਤਾਂ ਕਰਦਾ ਨਜ਼ਰੀ ਪੈ ਰਿਹਾ ਹੈ। ਉਹ ਕਹਿੰਦਾ ਹੈ, "ਟਿੰਡੇ ਤੋਰੀ ਤੌਬਾ-ਤੌਬਾ...।" ਇਸ ਗੀਤ ਦੇ ਬੋਲ ਇੰਨੇ ਹਾਸੋ-ਹੀਣੇ ਹਨ ਕਿ ਇਸ ਨੂੰ ਸੁਣ ਕੇ ਕਿਸੇ ਦਾ ਵੀ ਹਾਸਾ ਨਹੀਂ ਰੁਕੇਗਾ। ਹੁਣ ਤੱਕ ਇਸ ਰੀਲ ਨੂੰ 1,080,461 ਲੋਕਾਂ ਨੇ ਪਸੰਦ ਕੀਤਾ ਹੈ। ਇਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਸ਼ਾਨਦਾਰ ਅਤੇ ਮਜ਼ਾਕੀਆ ਕਮੈਂਟ ਕਰ ਰਹੇ ਹਨ।

ਇੱਕ ਨੇ ਲਿਖਿਆ, 'ਤੌਬਾ-ਤੌਬਾ ਦਾ ਬੈਸਟ ਵਰਜ਼ਨ।' ਇੱਕ ਹੋਰ ਨੇ ਲਿਖਿਆ, 'ਭਾਅ ਜੀ ਤੁਸੀਂ ਗ੍ਰੇਟ ਹੋ।' ਇੱਕ ਹੋਰ ਨੇ ਮਜ਼ਾਕ ਕਰਦੇ ਹੋਏ ਲਿਖਿਆ, 'ਇਹ ਕਰੂ ਕਰਨ ਔਜਲੇ ਨੂੰ ਫੇਲ੍ਹ।' ਇਸ ਤੋਂ ਇਲਾਵਾ ਕਈ ਪ੍ਰਸ਼ੰਸਕਾਂ ਨੇ ਹਾਸੇ ਵਾਲੇ ਇਮੋਜੀ ਅਤੇ ਅੱਗ ਵਾਲੇ ਇਮੋਜੀ ਵੀ ਸਾਂਝੇ ਕੀਤੇ ਹਨ।

ਹੁਣ ਜੇਕਰ ਆਪਾਂ ਦੁਬਾਰਾ ਮੁੱਖ ਗੀਤ ਦੀ ਗੱਲ ਕਰੀਏ ਤਾਂ ਗੀਤ 'ਹੁਸਨ ਤੇਰਾ ਤੌਬਾ-ਤੌਬਾ' ਵਿੱਚ ਵਿੱਕੀ ਕੌਸ਼ਲ ਦੇ ਡਾਂਸ ਨੇ ਲੋਕਾਂ ਨੂੰ ਕਾਫੀ ਖੁਸ਼ ਕੀਤਾ ਹੈ। ਇਸ ਗੀਤ ਨੂੰ ਹੁਣ ਤੱਕ ਯੂਟਿਊਬ ਉਤੇ 63 ਮਿਲੀਅਨ ਵਿਊਜ਼ ਆ ਚੁੱਕੇ ਹਨ। ਗੀਤ ਨੂੰ ਰਿਲੀਜ਼ ਹੋਏ 13 ਦਿਨ ਹੋ ਚੁੱਕੇ ਹਨ ਗੀਤ ਅਜੇ ਵੀ ਯੂਟਿਊਬ ਉਤੇ ਟ੍ਰੈਂਡ ਕਰ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.