ETV Bharat / entertainment

ਗੁਰਨਾਮ ਭੁੱਲਰ ਦਾ ਨਵਾਂ ਗਾਣਾ ਹੋਇਆ ਰਿਲੀਜ਼, ਸਿਰਫ਼ 5 ਘੰਟੇ 'ਚ ਹੀ ਮਿਲੇ ਇੰਨੇ ਵਿਊਜ਼

ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣਾ ਇੱਕ ਹੋਰ ਨਵਾਂ ਗਾਣਾ 'ਰੰਗੀਨ' ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ ਨੂੰ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਗਿਆ ਹੈ।

GURNAM BHULLAR SONG RANGEEN RELEASE
GURNAM BHULLAR SONG RANGEEN RELEASE (Instagram)
author img

By ETV Bharat Entertainment Team

Published : 3 hours ago

ਫਰੀਦਕੋਟ: ਪੰਜਾਬੀ ਸੰਗੀਤ ਜਗਤ ਵਿੱਚ ਲਗਾਤਾਰ ਸਫ਼ਲਤਾ ਹਾਸਿਲ ਕਰ ਰਹੇ ਗਾਇਕ ਗੁਰਨਾਮ ਭੁੱਲਰ ਦਾ ਇੱਕ ਹੋਰ ਨਵਾਂ ਗਾਣਾ 'ਰੰਗੀਨ' ਰਿਲੀਜ਼ ਹੋ ਗਿਆ ਹੈ। ਇਹ ਗੀਤ ਗੁਰਨਾਮ ਭੁੱਲਰ ਦੀ ਸੁਰੀਲੀ ਅਤੇ ਮਨ ਨੂੰ ਛੂਹ ਲੈਣ ਵਾਲੀ ਅਵਾਜ਼ ਅਧੀਨ ਤਿਆਰ ਕੀਤਾ ਗਿਆ ਹੈ, ਜਿਸਨੂੰ ਦਰਸ਼ਕਾਂ ਵੱਲੋ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

'ਡਾਇਮੰਡਸਟਾਰ ਵਰਲਡਵਾਈਡ' ਵੱਲੋ ਪ੍ਰਸਤੁਤ ਅਤੇ ਸੰਗ਼ੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਦੇ ਬੋਲ ਗੀਤਕਾਰ ਗਿੱਲ ਰੋਂਤਾ ਨੇ ਲਿਖੇ ਹਨ, ਜਿੰਨਾਂ ਦੁਆਰਾ ਰਚੇ ਕਈ ਗੀਤਾਂ ਨੂੰ ਇਸ ਤੋਂ ਪਹਿਲਾ ਵੀ ਗੁਰਨਾਮ ਭੁੱਲਰ ਅਪਣੀ ਅਵਾਜ਼ ਦੇ ਚੁੱਕੇ ਹਨ। ਪਿਆਰ ਭਰੇ ਜਜ਼ਬਿਆਂ ਅਤੇ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜੀਸ਼ਨ ਦੀ ਸਿਰਜਣਾ ਵੀ ਗੁਰਨਾਮ ਭੁੱਲਰ ਵੱਲੋ ਖੁਦ ਕੀਤੀ ਗਈ ਹੈ। ਉਨ੍ਹਾਂ ਦੇ ਇਸ ਸੰਗ਼ੀਤਕ ਪ੍ਰੋਜੋਕਟ ਨੂੰ ਸ਼ਾਨਦਾਰ ਵਜੂਦ ਦੇਣ ਵਿੱਚ ਕਾਰਜ਼ਕਾਰੀ ਨਿਰਮਾਤਾ ਜਸਵਿੰਦਰ ਲਹਿਰੀ ਵੱਲੋ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

4 ਘੰਟੇ 'ਚ ਮਿਲੇ ਇੰਨੇ ਵਿਊਜ਼

ਸੰਗ਼ੀਤਕ ਪਿੜ੍ਹ ਵਿੱਚ ਵੱਡੇ ਪੱਧਰ 'ਤੇ ਲਾਂਚ ਕੀਤੇ ਅਤੇ ਮਾਸਟਰ ਮਾਈਂਡ ਦੇ ਪ੍ਰਭਾਵਪੂਰਨ ਸੰਗੀਤ ਨਾਲ ਸਜੇ ਇਸ ਟ੍ਰੈਕ ਨੂੰ ਅੱਜ ਦਰਸ਼ਕਾਂ ਸਨਮੁੱਖ ਕਰ ਦਿੱਤਾ ਗਿਆ ਹੈ। ਗੁਰਨਾਮ ਭੁੱਲਰ ਦੇ ਗੀਤ 'ਰੰਗੀਨ' ਨੂੰ 5 ਘੰਟੇ 'ਚ ਹੀ 7,782 ਵਿਊਜ਼ ਮਿਲ ਗਏ ਹਨ।

ਗਾਇਕ ਦਾ ਵਰਕ ਫਰੰਟ

ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਵਿੱਚ ਨਜ਼ਰ ਆਏ ਗੁਰਨਾਮ ਭੁੱਲਰ ਜਲਦ ਹੀ ਸਾਹਮਣੇ ਆਉਣ ਵਾਲੀਆਂ ਕੁਝ ਹੋਰ ਪੰਜਾਬੀ ਫਿਲਮਾਂ ਵਿੱਚ ਵੀ ਆਪਣੀ ਮੌਜੂਦਗੀ ਦਰਜ਼ ਕਰਵਾਉਣਗੇ, ਜਿੰਨਾਂ ਦੀ ਸ਼ੂਟਿੰਗ ਉਹ ਲਗਾਤਾਰ ਪੂਰੀ ਕਰ ਰਹੇ ਹਨ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.