ਫਰੀਦਕੋਟ: ਪੰਜਾਬੀ ਸਿਨੇਮਾਂ ਦੇ ਸੁਪਰ ਸਟਾਰ ਵਜੋਂ ਸ਼ੁਮਾਰ ਕਰਵਾ ਰਹੇ ਗਿੱਪੀ ਗਰੇਵਾਲ ਅਪਣੀ ਨਵੀਂ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਇੰਨੀ ਦਿਨੀ ਮੁੜ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਗਿੱਪੀ ਗਰੇਵਾਲ ਆਪਣੀ ਇਸ ਫ਼ਿਲਮ ਦੇ ਪ੍ਰਮੋਸ਼ਨ ਦੇ ਚਲਦਿਆਂ ਆਸਟ੍ਰੇਲੀਆ ਪਹੁੰਚ ਗਏ ਹਨ। ਆਸਟ੍ਰੇਲੀਆ 'ਚ ਹੋਣ ਜਾ ਰਹੇ ਪ੍ਰਮੋਸ਼ਨ ਇਵੈਂਟ ਦਾ ਗੁਰਪ੍ਰੀਤ ਘੁੱਗੀ ਅਤੇ ਜੈਸਮੀਨ ਭਸੀਨ ਵੀ ਹਿੱਸਾ ਬਣਨਗੇ।
ਜੀਓ ਸਟੂਡਿਓਜ਼, ਹੰਬਲ ਮੋਸ਼ਨ ਪਿਕਚਰਜ਼ ਅਤੇ ਪਨੋਰਮਾ ਸਟੂਡਿਓਜ਼ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ, ਜਯੋਤੀ ਦੇਸ਼ਪਾਂਡੇ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਦਿਵਿਆ ਧਮੀਜਾ, ਮੁਰਲੀਧਰ ਛਤਵਾਨੀ, ਸੰਜੀਵ ਜੋਸ਼ੀ, ਭਾਨਾ ਲਾ ਅਤੇ ਵਿਨੋਦ ਅਸਵਾਲ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਅਤੇ ਲੇਖਣ ਦੀ ਦੋਹਰੀ ਜਿੰਮੇਵਾਰੀ ਗਿੱਪੀ ਗਰੇਵਾਲ ਵੱਲੋਂ ਹੀ ਨਿਭਾਈ ਗਈ ਹੈ।
ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਸਟਾਰਕਾਸਟ: ਕੈਨੇਡਾ ਤੋਂ ਇਲਾਵਾ, ਪੰਜਾਬ ਦੇ ਰੋਪੜ ਨੇੜਲੇ ਇਲਾਕਿਆਂ ਵਿੱਚ ਫਿਲਮਾਂਈ ਗਈ ਇਸ ਅਰਥ-ਭਰਪੂਰ ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ, ਤਾਂ ਇਸ ਵਿੱਚ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਜੱਗੀ ਸਿੰਘ, ਪ੍ਰਿੰਸ ਕੰਵਲਜੀਤ ਸਿੰਘ, ਰਘੂਬੀਰ ਬੋਲੀ, ਰੁਪਿੰਦਰ ਰੂਪੀ, ਰਾਣਾ ਜੰਗ ਬਹਾਦਰ, ਸਰਦਾਰ ਸੋਹੀ, ਮਲਕੀਤ ਰੋਣੀ, ਰਵਿੰਦਰ ਮੰਡ, ਤਾਨਿਆ ਮਹਾਜਨ ਆਦਿ ਵੱਲੋ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਕਿਰਦਾਰ ਅਦਾ ਕੀਤੇ ਗਏ ਹਨ।
- 'ਸਤ੍ਰੀ 2' ਦੇ ਸਾਹਮਣੇ ਅਕਸ਼ੇ-ਜੌਨ ਦੀਆਂ ਫਿਲਮਾਂ ਦਾ ਨਹੀਂ ਚੱਲਿਆ ਜਾਦੂ, 2 ਦਿਨਾਂ 'ਚ ਬਸ ਇੰਨਾ ਹੀ ਕੀਤਾ ਕਲੈਕਸ਼ਨ - Khel Khel Mein Vs Veda
- OMG!...ਇਸ ਕਾਰਨ ਜੈਸਮੀਨ ਭਸੀਨ ਦੀਆਂ ਅੱਖਾਂ ਹੋਈਆਂ ਖਰਾਬ, ਦਿਖਣਾ ਹੋਇਆ ਬਿਲਕੁੱਲ ਬੰਦ - Jasmin Bhasin
- ਦਿਲਜੀਤ ਦੋਸਾਂਝ 'ਤੇ ਡਾਂਸਰਾਂ ਨੂੰ ਪੈਸੇ ਨਾ ਦੇਣ ਦਾ ਇਲਜ਼ਾਮ, ਪੰਜਾਬੀ ਗਾਇਕ ਦੇ ਮੈਨੇਜਰ ਨੇ ਦੱਸੀ ਸਾਰੀ ਸੱਚਾਈ - Dil Luminati Tour Payments
ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਰਿਲੀਜ਼ ਮਿਤੀ: ਮੁੰਬਈ ਵਿਖੇ ਬੀਤੇ ਦਿਨੀ ਕੀਤੇ ਗਏ ਗ੍ਰੈਂਡ ਟ੍ਰੇਲਰ ਲਾਂਚ ਤੋਂ ਬਾਅਦ ਸੁਰਖੀਆਂ ਦਾ ਕੇਂਦਰਬਿੰਦੂ ਬਣੀ ਇਸ ਫ਼ਿਲਮ ਨੂੰ 13 ਸਤੰਬਰ ਨੂੰ ਵਰਲਡ-ਵਾਈਡ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਦਾ ਦਰਸ਼ਕਾਂ ਵੱਲੋ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਪ੍ਰਮੋਸ਼ਨ ਲਈ ਆਸਟ੍ਰੇਲੀਆ ਪੁੱਜੀ ਫਿਲਮ ਦੀ ਟੀਮ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਮਿਲੇ ਹੁੰਗਾਰੇ 'ਤੇ ਖੁਸ਼ੀ ਪ੍ਰਗਟ ਕਰਦਿਆ ਨਿਰਮਾਣ ਟੀਮ ਨੇ ਦੱਸਿਆ ਕਿ ਗਿੱਪੀ ਗਰੇਵਾਲ ਸਮੇਤ ਪੂਰੀ ਟੀਮ ਅਸਟ੍ਰੇਲੀਆ ਵਿੱਚ ਵੱਧ ਤੋਂ ਵੱਧ ਦਰਸ਼ਕਾਂ ਸਨਮੁੱਖ ਹੋਣ ਦੀ ਕੋਸ਼ਿਸ਼ ਕਰੇਗੀ, ਤਾਂਕਿ ਫ਼ਿਲਮ ਨੂੰ ਲੈ ਕੇ ਲੋਕਾਂ ਦੀ ਸ਼ੁਰੂਆਤੀ ਪ੍ਰਤੀਕਿਰਿਆ ਨੂੰ ਜਾਣਿਆ ਜਾ ਸਕੇ।