ETV Bharat / entertainment

ਗਿੱਪੀ ਗਰੇਵਾਲ ਦੀ ਮੁਹਾਲੀ ਅਦਾਲਤ 'ਚ ਅੱਜ ਹੋਵੇਗੀ ਸੁਣਵਾਈ, ਜਾਣੋ ਕੀ ਹੈ ਪੂਰਾ ਮਾਮਲਾ - Gippy Grewal in Mohali court

author img

By ETV Bharat Entertainment Team

Published : Sep 3, 2024, 1:52 PM IST

Gippy Grewal In Mohali Court: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਅੱਜ ਛੇ ਸਾਲ ਪੁਰਾਣੇ ਮਾਮਲੇ ਵਿੱਚ ਮੁਹਾਲੀ ਅਦਾਲਤ 'ਚ ਸੁਣਵਾਈ ਹੋਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾ ਚਾਰ ਵਾਰ ਅਦਾਕਾਰ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਜਾ ਚੁੱਕਾ ਹੈ।

Gippy Grewal In Mohali Court
Gippy Grewal In Mohali Court (Instagram)

ਹੈਦਰਾਬਾਦ: ਗਿੱਪੀ ਗਰੇਵਾਲ ਦੀ ਅੱਜ ਮੁਹਾਲੀ ਅਦਾਲਤ 'ਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾ ਚਾਰ ਵਾਰ ਅਦਾਲਤ ਦੇ ਬੁਲਾਏ ਜਾਣ 'ਤੇ ਅਦਾਕਾਰ ਪੇਸ਼ ਨਹੀਂ ਹੋਏ ਸੀ, ਜਿਸ 'ਤੇ ਵਕੀਲ ਨੇ ਦੱਸਿਆ ਸੀ ਕਿ ਗਿੱਪੀ ਅਜੇ ਤੱਕ ਵਿਦੇਸ਼ ਵਿੱਚ ਹਨ ਅਤੇ ਉੱਥੇ ਉਨ੍ਹਾਂ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਅਜਿਹੇ 'ਚ ਉਨ੍ਹਾਂ ਨੂੰ ਹੋਰ ਸਮੇਂ ਦਿੱਤਾ ਜਾਵੇ। ਦੱਸ ਦਈਏ ਕਿ ਇੱਕ ਵਾਰ ਤਾਂ ਅਦਾਕਾਰ ਖਿਲਾਫ਼ ਜ਼ਮਾਨਤੀ ਵਾਰੰਟ ਵੀ ਜਾਰੀ ਹੋਇਆ ਹੈ ਅਤੇ ਉਨ੍ਹਾਂ ਨੂੰ 5,000 ਰੁਪਏ ਦਾ ਜ਼ਮਾਨਤੀ ਬਾਂਡ ਵੀ ਭਰਨ ਲਈ ਕਿਹਾ ਗਿਆ ਸੀ।

ਗਿੱਪੀ ਗਰੇਵਾਲ ਨੂੰ ਮਿਲੀ ਸੀ ਧਮਕੀ: ਦੱਸ ਦਈਏ ਕਿ ਇਹ ਮਾਮਲਾ 31 ਮਈ 2018 ਦਾ ਹੈ। ਇਸ ਦਿਨ ਅਦਾਕਾਰ ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ 'ਤੇ ਵਾਈਸ ਅਤੇ ਟੈਕਸਟ ਮੈਸੇਜ ਆਇਆ ਸੀ, ਜਿਸ 'ਚ ਉਨ੍ਹਾਂ ਨੂੰ ਇੱਕ ਨੰਬਰ ਦਿੱਤਾ ਗਿਆ ਸੀ ਅਤੇ ਇਸ ਨੰਬਰ ਰਾਹੀ ਗਿੱਪੀ ਗਰੇਵਾਲ ਨੂੰ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ ਸੀ। ਇਸਦੇ ਨਾਲ ਹੀ, ਮੈਸੇਜ 'ਚ ਲਿਖਿਆ ਗਿਆ ਸੀ ਕਿ," ਇਹ ਮੈਸੇਜ ਵਸੂਲੀ ਦੀ ਮੰਗ ਕਰ ਲਈ ਭੇਜਿਆ ਗਿਆ ਹੈ। ਤੁਸੀਂ ਗੱਲ ਕਰ ਸਓ, ਨਹੀਂ ਤਾਂ ਤੁਹਾਡੀ ਹਾਲਤ ਪਰਮੀਸ਼ ਵਰਮਾ ਅਤੇ ਚਮਕੀਲਾ ਵਰਗੀ ਹੋ ਜਾਵੇਗੀ। ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲੀਸ ਨੂੰ ਕਰ ਦਿੱਤੀ ਸੀ।

ਮੁਹਾਲੀ ਪੁਲਿਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਲਿਆ ਸੀ। ਹੁਣ ਗਿੱਪੀ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ। ਪਰ ਉਹ ਅਦਾਲਤ 'ਚ ਪੇਸ਼ ਨਹੀਂ ਹੋ ਰਹੇ ਹਨ।

ਗਿੱਪੀ ਗਰੇਵਾਲ ਖਿਲਾਫ਼ ਕਿਉ ਜਾਰੀ ਹੋਇਆ ਸੀ ਵਾਰੰਟ?: ਅਦਾਕਾਰ ਗਿੱਪੀ ਗਰੇਵਾਲ ਲਈ ਮੁਹਾਲੀ ਅਦਾਲਦ ਵੱਲੋ ਪਹਿਲਾ 4 ਜੁਲਾਈ ਨੂੰ ਵਾਰੰਟ ਜਾਰੀ ਕੀਤਾ ਗਿਆ ਸੀ। ਇਸਦੇ ਨਾਲ ਹੀ, 10 ਜੁਲਾਈ ਨੂੰ ਅਦਾਲਤ 'ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਸੀ। ਪਰ ਅਦਾਲਤ 'ਚ ਵਕੀਲ ਨੇ ਦੱਸਿਆ ਕਿ ਗਿੱਪੀ ਇਸ ਸਮੇਂ ਪੰਜਾਬ 'ਚ ਨਹੀਂ ਹਨ ਅਤੇ ਉਹ ਕਨੈਡਾ ਗਏ ਹਨ। ਹਾਲਾਂਕਿ, ਕੋਰਟ ਦਾ ਮੰਨਣਾ ਹੈ ਕਿ ਇਸ ਮਾਮਲੇ 'ਚ ਗਿੱਪੀ ਗਰੇਵਾਲ ਨੇ ਸ਼ਿਕਾਇਤ ਕੀਤੀ ਹੈ। ਇਸ ਲਈ ਉਨ੍ਹਾਂ ਦੀ ਗਵਾਹੀ ਜ਼ਰੂਰੀ ਹੈ।

ਗਿੱਪੀ ਗਰੇਵਾਲ ਦੇ ਘਰ ਹੋ ਚੁੱਕੀ ਹੈ ਫਾਈਰਿੰਗ: ਗਿੱਪੀ ਗਰੇਵਾਲ ਕਨੈਡਾ 'ਚ ਰਹਿੰਦੇ ਹਨ। ਪਿਛਲੇ ਸਾਲ 25 ਨਵੰਬਰ ਨੂੰ ਉਨ੍ਹਾਂ ਦੇ ਘਰ ਬਾਹਰ ਫਾਈਰਿੰਗ ਹੋਈ ਸੀ, ਜਿਸਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.