ETV Bharat / entertainment

ਸੰਨੀ ਦਿਓਲ ਦੀਆਂ ਪੰਜ ਅਜਿਹੀਆਂ ਫਿਲਮਾਂ, ਜਿੰਨ੍ਹਾਂ ਵਿੱਚ ਸਿੱਖ ਸਰਦਾਰ ਬਣ ਛਾਏ ਅਦਾਕਾਰ, ਲਾਸਟ ਵਾਲੀ ਹੈ ਸੁਪਰਹਿੱਟ

ਅੱਜ 19 ਅਕਤੂਬਰ ਨੂੰ ਬਾਲੀਵੁੱਡ ਦੇ 'ਤਾਰਾ ਸਿੰਘ' ਉਰਫ਼ ਸੰਨੀ ਦਿਓਲ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ।

author img

By ETV Bharat Entertainment Team

Published : 3 hours ago

Sunny Deol
Sunny Deol (facebook)

Sunny Deol Birthday: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਅਦਾਕਾਰ ਨੇ ਪਿਛਲੇ ਸਾਲ 'ਗਦਰ 2' ਨਾਲ ਧਮਾਕੇਦਾਰ ਵਾਪਸੀ ਕੀਤੀ। ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਅਤੇ ਕਈ ਰਿਕਾਰਡ ਤੋੜੇ। ਹੁਣ ਅਦਾਕਾਰ ਕੋਲ ਕਈ ਸ਼ਾਨਦਾਰ ਫਿਲਮਾਂ ਹਨ, ਜਿਸ ਵਿੱਚ 'ਲਾਹੌਰ: 1947' ਅਤੇ 'ਬਾਰਡਰ 2' ਸ਼ਾਮਲ ਹਨ। ਪ੍ਰਸ਼ੰਸਕ ਉਨ੍ਹਾਂ ਦੀ ਹਰ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

ਹੁਣ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਲੀਵੁੱਡ ਦੇ 'ਤਾਰਾ ਸਿੰਘ' ਅੱਜ 19 ਅਕਤੂਬਰ ਨੂੰ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ, ਇਸ ਖਾਸ ਦਿਨ ਉਤੇ ਅਸੀਂ ਤੁਹਾਨੂੰ ਇੱਕ ਸਪੈਸ਼ਲ ਟ੍ਰੀਟ ਦੇਣ ਜਾ ਰਹੇ ਹਾਂ, ਜੇਕਰ ਤੁਸੀਂ ਇੱਕ ਪੰਜਾਬੀ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ, ਜੀ ਹਾਂ...ਇੱਥੇ ਅਸੀਂ ਸੰਨੀ ਦਿਓਲ ਦੀਆਂ ਅਜਿਹੀਆਂ ਫਿਲਮਾਂ ਦੀ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਅਦਾਕਾਰ ਨੇ ਸਰਦਾਰ ਬਣ ਕੇ ਪੂਰੀ ਦੁਨੀਆਂ ਵਿੱਚ ਸਰਦਾਰਾਂ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਆਓ ਲਿਸਟ ਉਤੇ ਨਜ਼ਰ ਮਾਰੀਏ...

ਬਾਰਡਰ: 1997 ਵਿੱਚ ਰਿਲੀਜ਼ ਹੋਈ ਸੰਨੀ ਦਿਓਲ ਦੀ 'ਬਾਰਡਰ' ਇੱਕ ਸੁਪਰਹਿੱਟ ਫਿਲਮ ਹੈ, ਇਹ ਫਿਲਮ 1971 ਦੀ ਭਾਰਤ-ਪਾਕਿਸਤਾਨ ਜੰਗ ਉਤੇ ਫਿਲਮਾਈ ਗਈ ਹੈ। ਜੇਪੀ ਦੱਤਾ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਸੰਨੀ ਦਿਓਲ ਨੇ ਇੱਕ ਸਰਦਾਰ ਫੌਜੀ ਅਫਸਰ ਦੀ ਭੂਮਿਕਾ ਨਿਭਾਈ, ਇਸ ਫਿਲਮ ਵਿੱਚ ਸੰਨੀ ਦੇ ਰੋਲ ਦਾ ਨਾਮ ਕੁਲਦੀਪ ਸਿੰਘ ਚਾਂਦਪੁਰੀ ਸੀ। ਫਿਲਮ ਲਈ ਅਦਾਕਾਰ ਦੀ ਕਾਫੀ ਤਾਰੀਫ਼ ਹੋਈ ਸੀ।

ਗਦਰ: ਏਕ ਪ੍ਰੇਮ ਕਥਾ: ਇਸ ਲਿਸਟ ਵਿੱਚ ਅਸੀਂ ਦੂਜੇ ਨੰਬਰ ਉਤੇ ਸੰਨੀ ਦਿਓਲ ਦੀ ਇੱਕ ਹੋਰ ਹਿੱਟ ਫਿਲਮ 'ਗਦਰ: ਏਕ ਪ੍ਰੇਮ ਕਥਾ' ਰੱਖੀ ਹੈ, ਸ਼ਾਇਦ ਹੀ ਕੋਈ ਭਾਰਤੀ ਹੋਵੇ ਜਿਸ ਨੇ ਸੰਨੀ ਦਿਓਲ ਦੀ ਇਹ ਫਿਲਮ ਦੇਖੀ ਨਾ ਹੋਵੇ। 2001 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਅਦਾਕਾਰ ਦੇ ਰੋਲ ਦਾ ਨਾਮ ਤਾਰਾ ਸਿੰਘ ਸੀ। ਇਸ ਫਿਲਮ ਲਈ ਅਦਾਕਾਰ ਨੂੰ ਕਾਫੀ ਐਵਾਰਡਾਂ ਨਾਲ ਵੀ ਨਿਵਾਜਿਆ ਗਿਆ।

ਜੋ ਬੋਲੇ ਸੋ ਨਿਹਾਲ: 'ਜੋ ਬੋਲੇ ਸੋ ਨਿਹਾਲ' ਫਿਲਮ ਦੇ ਨਾਮ ਤੋਂ ਹੀ ਤੁਹਾਨੂੰ ਸਪੱਸ਼ਟ ਹੋ ਗਿਆ ਹੋਣਾ ਹੈ, ਇਸ ਫਿਲਮ ਵਿੱਚ ਅਦਾਕਾਰ ਨੇ ਨਿਹਾਲ ਸਿੰਘ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਈ ਹੈ, ਜੋ ਕਿ ਇੱਕ ਇਮਾਨਦਾਰ ਪੁਲਿਸ ਵਾਲਾ ਹੁੰਦਾ ਹੈ। ਹਾਲਾਂਕਿ 2005 ਵਿੱਚ ਰਿਲੀਜ਼ ਹੋਈ ਇਸ ਫਿਲਮ ਨੂੰ ਕਾਫੀ ਵਿਵਾਦ ਦਾ ਸਾਹਮਣਾ ਵੀ ਕਰਨਾ ਪਿਆ।

ਯਮਲਾ ਪਗਲਾ ਦੀਵਾਨਾ: 2011 ਵਿੱਚ ਰਿਲੀਜ਼ ਹੋਈ ਫਿਲਮ 'ਯਮਲਾ ਪਗਲਾ ਦੀਵਾਨਾ' ਨੂੰ ਅਸੀਂ ਇਸ ਲਿਸਟ ਵਿੱਚ ਖਾਸ ਤੌਰ ਉਤੇ ਸ਼ਾਮਿਲ ਕੀਤਾ ਹੈ, ਇਸ ਫਿਲਮ ਵਿੱਚ ਅਦਾਕਾਰ ਦੇ ਰੋਲ ਦਾ ਨਾਮ ਪਰਮਵੀਰ ਸਿੰਘ ਢਿੱਲੋਂ ਹੈ। ਇਸ ਫਿਲਮ ਦੀ ਵੰਨਗੀ ਕਾਮੇਡੀ ਹੈ, ਇਸ ਫਿਲਮ ਵਿੱਚ ਸੰਨੀ ਨੇ ਆਪਣੇ ਪਿਤਾ ਧਰਮਿੰਦਰ ਅਤੇ ਭਰਾ ਬੌਬੀ ਦਿਓਲ ਨਾਲ ਮਿਲ ਕੇ ਸਭ ਦਾ ਦਿਲ ਜਿੱਤਿਆ।

ਸਿੰਘ ਸਾਹਬ ਦਿ ਗ੍ਰੇਟ: ਸੰਨੀ ਦਿਓਲ, ਉਰਵਸ਼ੀ ਰੌਤੇਲਾ ਅਤੇ ਪ੍ਰਕਾਸ਼ ਰਾਜ ਸਟਾਰਰ 'ਸਿੰਘ ਸਾਹਬ ਦਿ ਗ੍ਰੇਟ' ਸੰਨੀ ਦਿਓਲ ਦੀਆਂ ਸ਼ਾਨਦਾਰ ਫਿਲਮਾਂ ਵਿੱਚੋਂ ਇੱਕ ਹੈ, 2013 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਸੰਨੀ ਦਿਓਲ ਨੇ ਸ਼ਰਨਜੀਤ ਸਿੰਘ ਤਲਵਾਰ ਯਾਨੀ ਕਿ ਸਿੰਘ ਸਾਹਬ ਦਾ ਕਿਰਦਾਰ ਨਿਭਾਇਆ।

ਇੰਨ੍ਹਾਂ ਫਿਲਮਾਂ ਤੋਂ ਇਲਾਵਾ ਸੰਨੀ ਦਿਓਲ ਦੀਆਂ ਹੋਰ ਬਹੁਤ ਸਾਰੀਆਂ ਸ਼ਾਨਦਾਰ ਫਿਲਮਾਂ ਹਨ, ਜਿੰਨ੍ਹਾਂ ਵਿੱਚ ਉਨ੍ਹਾਂ ਨੇ ਇੱਕ ਪੰਜਾਬੀ ਦੀ ਭੂਮਿਕਾ ਨਿਭਾਈ ਹੈ। ਇੱਥੇ ਇਹ ਜ਼ਿਕਰ ਕਰਨਾ ਕਾਫੀ ਜ਼ਰੂਰੀ ਹੈ ਕਿ ਸੰਨੀ ਦਿਓਲ ਬਾਲੀਵੁੱਡ ਦੇ ਅਜਿਹੇ ਅਦਾਕਾਰ ਹਨ, ਜੋ ਸਿੱਖ ਸਰਦਾਰ ਦੇ ਰੂਪ ਵਿੱਚ ਸਭ ਤੋਂ ਜਿਆਦਾ ਜੱਚਦੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅਦਾਕਾਰ ਖੁਦ ਪੰਜਾਬ ਦੇ ਜੰਮਪਲ਼ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.