ETV Bharat / entertainment

ਦਿਲਜੀਤ-ਨੀਰੂ ਦੀ ਫਿਲਮ 'ਜੱਟ ਐਂਡ ਜੂਲੀਅਟ 3' ਨੇ ਕਰਵਾਈ ਬੱਲੇ-ਬੱਲੇ, ਤੋੜਿਆ ਗਿੱਪੀ ਗਰੇਵਾਲ ਦੀ ਫਿਲਮ ਦਾ ਰਿਕਾਰਡ, ਕੀਤੀ ਇੰਨੀ ਕਮਾਈ - Jatt and Juliet 3 - JATT AND JULIET 3

Jatt And Juliet 3 Collection Worldwide: 27 ਜੂਨ ਨੂੰ ਸਾਊਥ ਸਟਾਰ ਪ੍ਰਭਾਸ ਦੀ ਫਿਲਮ 'ਕਲਕੀ 2898 AD' ਨਾਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਨੇ ਪੰਜਾਬੀ ਸਿਨੇਮਾ ਦੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 'ਜੱਟ ਐਂਡ ਜੂਲੀਅਟ 3' ਹੁਣ ਪੰਜਾਬੀ ਸਿਨੇਮਾ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।

jatt And juliet 3 Collection Worldwide
jatt And juliet 3 Collection Worldwide (instagram)
author img

By ETV Bharat Entertainment Team

Published : Jul 24, 2024, 10:29 AM IST

ਚੰਡੀਗੜ੍ਹ: ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਸਿਨੇਮਾਘਰਾਂ ਵਿੱਚ ਧਮਾਲ ਮਚਾ ਰਹੀ ਹੈ। ਫਿਲਮ ਨੇ ਕਮਾਈ ਦੇ ਮਸਲੇ 'ਚ ਪੰਜਾਬੀ ਸਿਨੇਮਾ ਦੀਆਂ ਸਾਰੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। 'ਜੱਟ ਐਂਡ ਜੂਲੀਅਟ 3' ਨੇ ਹੁਣ ਤੱਕ ਦੁਨੀਆ ਭਰ ਤੋਂ 104 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ 'ਜੱਟ ਐਂਡ ਜੂਲੀਅਟ 3' ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ 'ਜੱਟ ਐਂਡ ਜੂਲੀਅਟ 3' ਦੇ ਪਹਿਲੇ ਅਤੇ ਦੂਜੇ ਭਾਗ ਨੇ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ।

ਉਲੇਖਯੋਗ ਹੈ ਕਿ ਫਿਲਮ ਦੀ ਚਾਲ ਭਾਵੇਂ ਕਿ ਇਸ ਸਮੇਂ ਮੱਠੀ ਪੈ ਗਈ ਹੈ, ਪਰ ਫਿਲਮ ਅਜੇ ਵੀ ਦੁਨੀਆ ਭਰ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਮੌਜੂਦਾ ਅੰਕੜੇ ਵੀ ਇਹੀ ਕਹਿ ਰਹੇ ਹਨ ਕਿ 'ਜੱਟ ਐਂਡ ਜੂਲੀਅਟ 3' ਪੰਜਾਬੀ ਸਿਨੇਮਾ ਦੀ ਪਹਿਲੀ 104 ਕਰੋੜ ਦੀ ਕਮਾਈ ਕਰਨ ਵਾਲੀ ਫਿਲਮ ਬਣ ਚੁੱਕੀ ਹੈ। ਇਸ ਤੋਂ ਪਹਿਲਾਂ ਇਹ ਥਾਂ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਨੇ ਮੱਲ੍ਹਿਆ ਹੋਇਆ ਸੀ, ਜਿਸ ਨੇ 102.69 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਸੀ।

ਸਾਰੇ ਕਲੈਕਸ਼ਨ ਉਤੇ ਮਾਰੋ ਇੱਕ ਝਾਤ: ਪਾਲੀਵੁੱਡ ਦੀ 'ਰਾਣੀ' ਨੀਰੂ ਬਾਜਵਾ ਅਤੇ ਗਲੋਬਲ ਸਟਾਰ ਦਿਲਜੀਤ ਦੁਸਾਂਝ ਦੀ ਸ਼ਾਨਦਾਰ ਐਕਟਿੰਗ ਵਾਲੀ ਇਸ ਫਿਲਮ ਨੇ ਪਹਿਲੇ ਦਿਨ ਦੇਸ਼-ਵਿਦੇਸ਼ ਵਿੱਚੋਂ 10.76 ਕਰੋੜ ਨਾਲ ਖਾਤਾ ਖੋਲ੍ਹਿਆ ਸੀ, ਫਿਰ ਦੂਜੇ ਦਿਨ 11.65 ਕਰੋੜ (ਦੇਸ਼-ਵਿਦੇਸ਼), ਤੀਜੇ ਦਿਨ 12.50 ਕਰੋੜ (ਦੇਸ਼-ਵਿਦੇਸ਼), ਚੌਥੇ ਦਿਨ 14.15 (ਦੇਸ਼-ਵਿਦੇਸ਼), ਪੰਜਵੇਂ ਦਿਨ 6.75 ਕਰੋੜ (ਦੇਸ਼-ਵਿਦੇਸ਼ ), ਛੇਵੇਂ ਦਿਨ 6.07 ਕਰੋੜ (ਦੇਸ਼-ਵਿਦੇਸ਼), ਸੱਤਵੇਂ ਦਿਨ 4.20 ਕਰੋੜ (ਦੇਸ਼-ਵਿਦੇਸ਼), ਅੱਠਵੇਂ 3.53 (ਦੇਸ਼-ਵਿਦੇਸ਼), ਨੌਵੇਂ 3.81 ਕਰੋੜ (ਦੇਸ਼-ਵਿਦੇਸ਼)...ਜਿਸ ਨਾਲ ਫਿਲਮ ਦਾ ਦਸ ਦਿਨਾਂ ਦਾ ਸਾਰਾ ਕਲੈਕਸ਼ਨ 78.92 ਕਰੋੜ ਹੋਇਆ। ਇਸ ਤੋਂ ਬਾਅਦ ਫਿਲਮ ਨੇ ਸਿਰਫ਼ 14 ਦਿਨਾਂ ਵਿੱਚ ਹੀ 90 ਕਰੋੜ ਦਾ ਅੰਕੜਾ ਪਾਰ ਕਰ ਲਿਆ ਅਤੇ 20 ਦਿਨਾਂ ਵਿੱਚ 100 ਕਰੋੜ ਦਾ ਵਿਸ਼ਾਲ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ। ਫਿਲਮ ਦਾ ਹੁਣ ਸਾਰਾ ਕਲੈਕਸ਼ਨ 104 ਕਰੋੜ ਦੇ ਅੰਕੜਾ ਨੂੰ ਪਾਰ ਕਰ ਗਿਆ ਹੈ।

ਉਲੇਖਯੋਗ ਹੈ ਕਿ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਤ ਇਸ ਰੁਮਾਂਟਿਕ-ਕਾਮੇਡੀ ਫ੍ਰੈਂਚਾਇਜ਼ੀ ਦਾ ਤੀਜਾ ਭਾਗ ਲੰਮੇਂ ਸਮੇਂ ਬਾਅਦ ਲੋਕਾਂ ਦੇ ਸਾਹਮਣੇ ਆਇਆ ਹੈ ਅਤੇ ਦਰਸ਼ਕਾਂ ਨੂੰ ਖੁਸ਼ ਕਰਨ ਵਿੱਚ ਸਫ਼ਲ ਰਿਹਾ ਹੈ। ਫਿਲਮ ਇੱਕ ਪਰਿਵਾਰਕ ਮਨੋਰੰਜਨ ਹੈ। ਜੋ ਹਰ ਵਰਗ ਦੇ ਲੋਕਾਂ ਨੂੰ ਪਸੰਦ ਆ ਰਹੀ ਹੈ। ਫਿਲਮ ਦਿਲਜੀਤ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਸਕ੍ਰੀਨ ਕੈਮਿਸਟਰੀ ਨੂੰ ਦਿਖਾਉਂਦੀ ਹੈ। ਜੈਸਮੀਨ ਬਾਜਵਾ, ਸੁਖਵਿੰਦਰ ਸਿੰਘ ਉਰਫ਼ ਧੂਤਾ, ਬੀਐਨ ਸ਼ਰਮਾ, ਅਕਰਮ ਉਦਾਸ, ਜਸਵਿੰਦਰ ਭੱਲਾ, ਨਾਸਿਰ ਚਿਨਓਤੀ, ਰਾਣਾ ਰਣਬੀਰ ਵਰਗੇ ਮੰਝੇ ਕਲਾਕਾਰ ਫਿਲਮ ਦਾ ਖਾਸ ਆਕਰਸ਼ਨ ਰਹੇ ਹਨ।

ਦੁਨੀਆ ਭਰ ਵਿੱਚੋਂ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ 10 ਪੰਜਾਬੀ ਫਿਲਮਾਂ:

  • ਜੱਟ ਐਂਡ ਜੂਲੀਅਟ 3: 104.54 ਕਰੋੜ
  • ਕੈਰੀ ਆਨ ਜੱਟਾ 3: 102.69 ਕਰੋੜ
  • ਮਸਤਾਨੇ: 74 ਕਰੋੜ
  • ਕੈਰੀ ਆਨ ਜੱਟਾ 2: 57.67 ਕਰੋੜ
  • ਚੱਲ ਮੇਰਾ ਪੁੱਤ 2: 55.41 ਕਰੋੜ
  • ਸੌਂਕਣ ਸੌਂਕਣੇ: 55 ਕਰੋੜ
  • ਹੌਂਸਲਾ ਰੱਖ: 54.62 ਕਰੋੜ
  • ਛੜਾ: 52.75 ਕਰੋੜ
  • ਚਾਰ ਸਾਹਿਬਜ਼ਾਦੇ: 45.96 ਕਰੋੜ
  • ਸਰਦਾਰਜੀ: 38.38 ਕਰੋੜ

ETV Bharat Logo

Copyright © 2024 Ushodaya Enterprises Pvt. Ltd., All Rights Reserved.