ਚੰਡੀਗੜ੍ਹ: ਜੇਕਰ 2023 ਦਾ ਮਤਲਬ ਕੋਈ ਪੁੱਛੇ ਤਾਂ ਇਸ ਦਾ ਭਾਵ ਮਨੋਰੰਜਨ ਜਗਤ ਵਿੱਚ ਸ਼ਾਹਰੁਖ ਖਾਨ ਅਤੇ ਜੇਕਰ 2024 ਦਾ ਪੁੱਛੇ ਤਾਂ ਯਕੀਨਨ ਇਸ ਦਾ ਭਾਵ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਹੋਵੇਗਾ, ਜਿਸ ਨੇ ਗਾਇਕੀ, ਅਦਾਕਾਰੀ ਅਤੇ ਲਾਈਵ ਸ਼ੋਅਜ਼ ਨਾਲ ਪੂਰੀ ਦੁਨੀਆਂ ਵਿੱਚ ਧੱਕ ਪਾਈ ਹੋਈ ਹੈ।
ਜੀ ਹਾਂ...ਹੁਣ ਇੰਨ੍ਹਾਂ ਦੋ ਵੱਡੇ ਦਿੱਗਜਾਂ ਨੇ ਇੱਕ ਗੀਤ ਲਈ ਕਲੋਬਰੇਸ਼ਨ ਕੀਤੀ ਹੈ, ਜਿਸ ਸੰਬੰਧੀ ਜਾਣਕਾਰੀ ਗਾਇਕ ਨੇ ਖੁਦ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਆਪਣੇ ਗੀਤ ਦਾ ਟੀਜ਼ਰ ਵੀ ਸਾਂਝਾ ਕੀਤਾ ਹੈ, ਜੋ ਕਿ ਲੋਕਾਂ ਦਾ ਕਾਫੀ ਧਿਆਨ ਖਿੱਚ ਰਿਹਾ ਹੈ।
ਗਾਇਕ ਦਿਲਜੀਤ ਦੁਸਾਂਝ ਨੇ ਵੀਰਵਾਰ ਨੂੰ ਆਪਣੇ ਆਉਣ ਵਾਲੇ ਗੀਤ 'ਡੌਨ' ਦਾ ਟੀਜ਼ਰ ਰਿਲੀਜ਼ ਕੀਤਾ ਹੈ, ਜਿਸ ਵਿੱਚ ਸ਼ਾਹਰੁਖ ਖਾਨ ਦੀ ਵੌਇਸਓਵਰ ਨੂੰ ਸੁਣਿਆ ਜਾ ਸਕਦਾ ਹੈ, ਹਾਲਾਂਕਿ ਗਾਇਕ ਨੇ ਇਸ 30 ਸੈਕਿੰਡ ਦੇ ਟੀਜ਼ਰ ਵਿੱਚ ਬਹੁਤਾ ਖੁਲਾਸਾ ਨਹੀਂ ਕੀਤਾ ਪਰ ਇਸ 30 ਸੈਕਿੰਡ ਦੇ ਟੀਜ਼ਰ ਨੇ ਇੰਟਰਨੈੱਟ ਉਤੇ ਧੂੰਮਾਂ ਪਾ ਦਿੱਤੀਆਂ ਹਨ।
ਦਿਲਜੀਤ ਦੁਸਾਂਝ ਦੁਆਰਾ ਸਾਂਝੀ ਕੀਤੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦਿਲਜੀਤ ਦੁਸਾਂਝ ਹੈਲੀਕਾਪਟਰ ਤੋਂ ਉੱਤਰਦਾ ਹੈ। ਇਸ ਦੇ ਪਿੱਛੇ ਸ਼ਾਹਰੁਖ ਖਾਨ ਦੀ ਆਵਾਜ਼ ਸੁਣੀ ਜਾ ਸਕਦੀ ਹੈ, ਜੋ ਕਹਿੰਦੇ ਹਨ, "ਪੁਰਾਣੀ ਕਹਾਵਤ ਹੈ ਕਿ ਸਭ ਸੇ ਉੱਪਰ ਜਾਣ ਹੈ ਤੋ ਬਹੁਤ ਸਾਰੀ ਮਿਹਨਤ ਚਾਹੀਏ। ਲੇਕਿਨ ਅਗਰ ਸਭ ਸੇ ਉਪਰ ਟਿਕਨਾ ਹੈ, ਤੋ ਮਾਂ ਕੀ ਦੁਆ ਚਾਹੀਏ। ਤੁਮਹਾਰਾ ਮੁਝ ਤੱਕ ਪਹੁੰਚਨਾ ਮੁਸ਼ਕਿਲ ਹੀ ਨਹੀਂ, ਨਮੁਨਕਿਨ ਹੈ। ਕਿਉਂਕੀ ਧੂਲ ਕਿਤਨੀ ਭੀ ਉੱਚੀ ਚਲੀ ਜਾਏ, ਕਦੇ ਆਸਮਾਨ ਕੋ ਗੰਦਾ ਨਹੀਂ ਕਰ ਸਕਤੀ।"
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਦਿਲਜੀਤ ਦੁਸਾਂਝ ਨੇ ਲਿਖਿਆ, 'ਅਗਰ ਸਭ ਤੋਂ ਉੱਪਰ ਟਿਕਨਾ ਹੈ ਤੋ ਮਾਂ ਕੀ ਦੁਆ ਚਾਹੀਏ...ਇੱਕੋ ਇੱਕ ਕਿੰਗ ਸ਼ਾਹਰੁਖ ਖਾਨ, ਸਪ੍ਰਾਈਜ਼ ਕਿਸੇ ਵੀ ਸਮੇਂ 2024।' ਹੁਣ ਪ੍ਰਸ਼ੰਸ਼ਕ ਵੀ ਇਸ ਵੀਡੀਓ ਉਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਇਸ ਦੌਰਾਨ ਜੇਕਰ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਬਾਰੇ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਆਪਣੇ ਦਿਲ-ਲੂਮੀਨਾਟੀ ਟੂਰ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਗਾਇਕ ਮੁੰਬਈ, ਚੰਡੀਗੜ੍ਹ ਅਤੇ ਗੁਹਾਟੀ ਵਿੱਚ ਪ੍ਰੋਫਾਰਮ ਕਰੇਗਾ। ਇਸ ਤੋਂ ਇਲਾਵਾ ਅਦਾਕਾਰ ਆਪਣੀਆਂ ਕਈ ਬਾਲੀਵੁੱਡ ਅਤੇ ਪਾਲੀਵੁੱਡ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹਨ, ਜੋ ਜਲਦ ਹੀ ਰਿਲੀਜ਼ ਹੋ ਜਾਣਗੀਆਂ।
ਇਹ ਵੀ ਪੜ੍ਹੋ:
- ਬਾਲੀਵੁੱਡ 'ਚ ਧੱਕ ਪਾਉਣ ਲਈ ਤਿਆਰ ਇੱਕ ਹੋਰ ਪੰਜਾਬੀ ਮੁਟਿਆਰ, ਪਹਿਲਾਂ ਹੀ ਜਿੱਤ ਚੁੱਕੀ ਹੈ ਮਿਸ ਯੂਨੀਵਰਸ ਦਾ ਖਿਤਾਬ
- ਆਖ਼ਰ ਕਿਵੇਂ ਵਾਪਰੀ ਸੀ 'ਕੌਮਾਘਾਟਾ ਮਾਰੂ' ਦੀ ਦਿਲ ਦਹਿਲਾ ਦੇਣ ਵਾਲੀ ਘਟਨਾ? ਤਰਸੇਮ ਜੱਸੜ ਦੀ ਫਿਲਮ ਕਰੇਗੀ ਪੂਰਾ ਬਿਆਨ, ਸ਼ੂਟਿੰਗ ਕੈਨੇਡਾ 'ਚ ਜਾਰੀ
- ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਮੁਸ਼ਤਾਕ ਖਾਨ ਹੋਏ ਅਗਵਾ? 12 ਘੰਟਿਆਂ ਬਾਅਦ ਇਸ ਤਰ੍ਹਾਂ ਬਚਾਈ ਖੁਦ ਦੀ ਜਾਨ