ਹੈਦਰਾਬਾਦ: ਗਾਇਕ ਦਿਲਜੀਤ ਦੁਸਾਂਝ ਇਮਤਿਆਜ਼ ਅਲੀ ਦੀ ਆਉਣ ਵਾਲੀ ਫਿਲਮ 'ਅਮਰ ਸਿੰਘ ਚਮਕੀਲਾ' ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਰੋਮਾਂਚਕ ਕਰਨ ਲਈ ਤਿਆਰ ਹੈ। YouTuber ਰਣਵੀਰ ਅਲਾਹਬਾਦੀਆ ਨਾਲ ਇੱਕ ਇੰਟਰਵਿਊ ਵਿੱਚ ਫਿਲਮ ਬਾਰੇ ਗੱਲ ਕਰਦੇ ਹੋਏ ਦਿਲਜੀਤ ਦੁਸਾਂਝ ਨੇ ਇਮਤਿਆਜ਼ ਅਲੀ ਦੇ ਨਿਰਦੇਸ਼ਨ ਵਿੱਚ ਪੰਜਾਬੀ ਲੋਕ ਕਲਾਕਾਰ ਚਮਕੀਲਾ ਦੀ ਮੌਤ ਦੇ ਸੀਨ ਨੂੰ ਫਿਲਮਾਉਣ ਬਾਰੇ ਬੇਬਾਕੀ ਨਾਲ ਗੱਲ ਕੀਤੀ। ਰਣਵੀਰ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਇੱਕ ਵੀਡੀਓ ਕਲਿੱਪ ਵਿੱਚ ਦਿਲਜੀਤ ਨੇ ਆਉਣ ਵਾਲੀ ਫਿਲਮ ਦੇ ਇੱਕ ਸੀਨ ਨੂੰ ਫਿਲਮਾਉਣ ਵਾਲੇ ਸਮੇਂ ਨੂੰ ਯਾਦ ਕੀਤਾ।
ਗਾਇਕ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਸੈੱਟ 'ਤੇ ਚਮਕੀਲਾ ਦੀ ਊਰਜਾ ਮਹਿਸੂਸ ਹੁੰਦੀ ਸੀ ਤਾਂ ਦਿਲਜੀਤ ਨੇ ਕਿਹਾ, "100% ਮੈਨੂੰ ਉਹਨਾਂ ਦੀ ਊਰਜਾ ਮਹਿਸੂਸ ਹੁੰਦੀ ਸੀ।" ਫਿਰ ਉਸਨੇ ਚਮਕੀਲਾ ਦੇ ਕਤਲ ਦੀ ਘਟਨਾ ਨੂੰ ਫਿਲਮਾਉਣ ਦੇ ਆਪਣੇ ਤਜ਼ਰਬੇ ਬਾਰੇ ਗੱਲ ਕੀਤੀ। "ਅਸੀਂ ਉਸੇ ਥਾਂ 'ਤੇ ਸ਼ੂਟਿੰਗ ਕਰ ਰਹੇ ਸੀ, ਜਿੱਥੇ ਚਮਕੀਲਾ ਨੂੰ ਮਾਰਿਆ ਗਿਆ ਸੀ।"
ਘਟਨਾ ਅਨੁਸਾਰ ਦਿਲਜੀਤ ਤੂੰਬੀ ਲੈ ਕੇ ਜਾ ਰਿਹਾ ਸੀ, ਸ਼ੂਟਿੰਗ ਦੌਰਾਨ ਉਸੇ ਜਗ੍ਹਾਂ ਉਹ ਡਿੱਗ ਗਿਆ ਜਿੱਥੇ ਚਮਕੀਲਾ ਗੋਲੀ ਲੱਗਣ ਤੋਂ ਬਾਅਦ ਡਿੱਗ ਗਿਆ ਸੀ। ਡਿੱਗਦੇ ਸਮੇਂ ਤੂੰਬੀ ਦੀਆਂ ਤਾਰਾਂ ਨਾਲ ਦਿਲਜੀਤ ਦੇ ਹੱਥਾਂ ਵਿੱਚੋਂ ਵੀ ਖੂਨ ਨਿਕਲਣ ਲੱਗਿਆ, ਜਦੋਂ ਉਹ ਡਿੱਗ ਰਿਹਾ ਸੀ ਤਾਂ ਉਸ ਨੇ ਆਪਣੇ ਹੱਥਾਂ ਵਿੱਚੋਂ ਵੀ ਖੂਨ ਦੇਖਿਆ ਤਾਂ ਉਸਨੂੰ ਅਹਿਸਾਸ ਹੋਇਆ ਕਿ ਇਹ ਉਹ ਥਾਂ ਜਿੱਥੇ ਚਮਕੀਲਾ ਦਾ ਖੂਨ ਡਿੱਗਿਆ ਸੀ।
- ਦਿਲਜੀਤ ਦੁਸਾਂਝ ਨੇ ਫਿਲਮ 'ਚਮਕੀਲਾ' ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਲਾਜਵਾਬ ਤਸਵੀਰਾਂ, ਪ੍ਰਸ਼ੰਸਕ ਬੋਲੇ - Nice Look - Amar Singh Chamkila
- ਦਿਲਜੀਤ ਦੁਸਾਂਝ ਨੇ ਪਰਿਣੀਤੀ ਚੋਪੜਾ ਨਾਲ 'ਚਮਕੀਲਾ' ਦੇ ਸੈੱਟ ਤੋਂ ਸਾਂਝੀ ਕੀਤੀ ਮਜ਼ੇਦਾਰ ਵੀਡੀਓ, ਮਸਤੀ ਕਰਦੀ ਨਜ਼ਰ ਆਈ ਪਰੀ - Diljit Dosanjh
- 'ਨੋ ਐਂਟਰੀ' ਦੇ ਸੀਕਵਲ 'ਚ ਨਜ਼ਰ ਆਉਣਗੇ ਇਹ ਸਿਤਾਰੇ, ਸ਼ੂਟਿੰਗ ਦਸੰਬਰ 'ਚ ਹੋ ਸਕਦੀ ਹੈ ਸ਼ੁਰੂ - No Entry 2
- ਪਰਿਣੀਤੀ ਚੋਪੜਾ ਨੇ 'ਚਮਕੀਲਾ' ਦੇ ਇਵੈਂਟ 'ਚ ਗਾਇਆ ਗੀਤ, ਸੁਣ ਕੇ ਹੱਸ ਪਏ ਲੋਕ, ਕੀਤੇ ਮਜ਼ਾਕੀਆ ਕਮੈਂਟ - Chamkila Trailer Launch Event
ਤੁਹਾਨੂੰ ਦੱਸ ਦੇਈਏ ਕਿ 1988 ਵਿੱਚ ਅਣਪਛਾਤੇ ਕਾਤਲਾਂ ਨੇ ਚਮਕੀਲਾ ਅਤੇ ਉਸਦੀ ਜੀਵਨ ਸਾਥੀ ਗਾਇਕਾ ਅਮਰਜੋਤ ਦੀ ਹੱਤਿਆ ਕਰ ਦਿੱਤੀ ਸੀ। ਜਾਂਚ ਅਜੇ ਵੀ ਚੱਲ ਰਹੀ ਹੈ ਅਤੇ ਉਨ੍ਹਾਂ ਦੇ ਕਤਲ ਦਾ ਸਹੀ ਕਾਰਨ ਅਜੇ ਵੀ ਪਤਾ ਨਹੀਂ ਲੱਗ ਸਕਿਆ ਹੈ।
ਇਹ ਇੰਟਰਵਿਊ ਦਿਲਜੀਤ ਦੀ ਬਚਪਨ ਤੋਂ ਸ਼ੁਰੂ ਹੋਈ ਨਿੱਜੀ ਕਹਾਣੀ ਦੀ ਪੜਚੋਲ ਕਰਦੀ ਹੈ। ਗਾਇਕ ਉਸ ਇਕੱਲੇਪਣ ਬਾਰੇ ਗੱਲ ਕਰਦਾ ਹੈ ਜਦੋਂ ਉਸ ਦੇ ਮਾਪਿਆਂ ਨੇ ਉਸ ਨੂੰ ਸ਼ਹਿਰ ਵਿੱਚ ਰਹਿਣ ਲਈ ਉਸਦੇ ਚਾਚੇ ਕੋਲ ਭੇਜ ਦਿੱਤਾ ਸੀ। 40 ਸਾਲਾਂ ਸੰਗੀਤਕਾਰ ਨੇ ਵੀਡੀਓ ਵਿੱਚ ਆਪਣੀ ਜ਼ਿੰਦਗੀ ਅਤੇ ਸੰਗੀਤ ਦੋਵਾਂ ਵਿੱਚ ਪੰਜਾਬੀ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਹੈ। ਉਹ ਇਸ ਬਾਰੇ ਵੀ ਗੱਲ ਕਰਦਾ ਹੈ ਕਿ ਕਿਵੇਂ ਯੋਗਾ ਨੇ ਸੰਸਾਰ ਨੂੰ ਦੇਖਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ।
ਫਿਲਮ ਦੀ ਗੱਲ ਕਰੀਏ ਤਾਂ ਪਰਿਣੀਤੀ ਚੋਪੜਾ ਵੀ ਅਮਰ ਸਿੰਘ ਚਮਕੀਲਾ ਵਿੱਚ ਅਮਰਜੋਤ ਦੇ ਰੂਪ ਵਿੱਚ ਨਜ਼ਰ ਆਵੇਗੀ, ਜੋ ਕਿ ਦਿਲਜੀਤ ਦੇ ਨਾਲ ਪ੍ਰਸਿੱਧ ਗਾਇਕ ਦੀ ਜੀਵਨਸਾਥੀ ਅਤੇ ਗਾਇਕਾ ਸਾਥੀ ਹੈ। ਫਿਲਮ ਦਾ ਸਾਊਂਡਟ੍ਰੈਕ ਏਆਰ ਰਹਿਮਾਨ ਨੇ ਦਿੱਤੇ ਹਨ ਅਤੇ ਇਹ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।