ETV Bharat / entertainment

ਇੰਟਰਨੈਸ਼ਨਲ 'ਦਿ ਟੂਨਾਈਟ ਸ਼ੋਅ' ਵਿੱਚ ਪਹੁੰਚੇ ਦਿਲਜੀਤ ਦੁਸਾਂਝ, ਜਿੰਮੀ ਫੈਲਨ ਨੂੰ ਸਿਖਾਈ ਪੰਜਾਬੀ, ਦੇਖੋ ਵੀਡੀਓ - Diljit Dosanjh In The Tonight Show - DILJIT DOSANJH IN THE TONIGHT SHOW

Diljit Dosanjh In The Tonight Show: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਇਸ ਸਮੇਂ ਕਾਫੀ ਚੀਜ਼ਾਂ ਨੂੰ ਲੈ ਕੇ ਚਰਚਾ ਵਿੱਚ ਹਨ, ਇਸੇ ਤਰ੍ਹਾਂ ਉਹ ਹਾਲ ਹੀ ਵਿੱਚ ਇੰਟਰਨੈਸ਼ਨਲ ਦਿ ਟੂਨਾਈਟ ਸ਼ੋਅ ਵਿੱਚ ਪਹੁੰਚੇ, ਜਿੱਥੇ ਗਾਇਕ ਨੇ ਸ਼ੋਅ ਦੇ ਹੋਸਟ ਜਿੰਮੀ ਫੈਨਲ ਨੂੰ ਪੰਜਾਬੀ ਸਿਖਾਈ।

Diljit Dosanjh In The Tonight Show
Diljit Dosanjh In The Tonight Show (instagram)
author img

By ETV Bharat Entertainment Team

Published : Jun 18, 2024, 1:21 PM IST

ਹੈਦਰਾਬਾਦ: ਪੰਜਾਬੀ ਸਟਾਰ ਦਿਲਜੀਤ ਦੁਸਾਂਝ ਇੱਕ ਤੋਂ ਬਾਅਦ ਇੱਕ ਇਤਿਹਾਸ ਰਚਦੇ ਜਾ ਰਹੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਸਟਾਰ ਅਜਿਹੇ ਪਹਿਲੇ ਭਾਰਤੀ ਸਿਤਾਰੇ ਹਨ, ਜੋ ਜਿੰਮੀ ਫੈਨਲ ਦੇ ਇੰਟਰਨੈਸ਼ਨਲ ਟਾਕ ਸ਼ੋਅ ਦਿ ਟੂਨਾਈਟ ਸ਼ੋਅ ਵਿੱਚ ਬਤੌਰ ਗੈਸਟ ਪਹੁੰਚੇ ਹਨ।

ਹੁਣ ਦਿਲਜੀਤ ਦਾ ਇਸ ਸ਼ੋਅ ਤੋਂ ਮਜ਼ੇਦਾਰ ਵੀਡੀਓ ਸਾਹਮਣੇ ਆਇਆ ਹੈ, ਵੀਡੀਓ ਵਿੱਚ ਗਾਇਕ-ਅਦਾਕਾਰ ਨੇ ਹੋਸਟ ਜਿੰਮੀ ਫੈਨਲ ਨੂੰ ਆਪਣਾ ਸਵੈਗ ਦਿਖਾਇਆ ਅਤੇ ਨਾਲ ਹੀ ਉਨ੍ਹਾਂ ਨੂੰ ਪੰਜਾਬੀ ਬੋਲਣਾ ਵੀ ਸਿਖਾਇਆ। ਹੁਣ ਸ਼ੋਸ਼ਲ ਮੀਡੀਆ ਉਤੇ ਸ਼ੋਅ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੁਸਾਂਝ ਪਹਿਲੇ ਵੀਡੀਓ ਵਿੱਚ ਜਿੰਮੀ ਨੂੰ ਪੰਜਾਬੀ ਬੋਲਣਾ ਸਿਖਾ ਰਹੇ ਹਨ, ਪਹਿਲਾਂ ਵੀਡੀਓ ਬਹੁਤ ਹੀ ਮਜ਼ੇਦਾਰ ਹੈ, ਜਿਸ ਵਿੱਚ ਗਾਇਕ ਦਿਲਜੀਤ ਦੁਸਾਂਝ ਕਹਿ ਰਹੇ ਹਨ ਕਿ "ਪੰਜਾਬੀ ਆ ਗਏ ਓਏ..."। ਇਸ ਤੋਂ ਬਾਅਦ ਜਿੰਮੀ ਵੀ ਦਿਲਜੀਤ ਦੀ ਇਸ ਲਾਈਨ ਨੂੰ ਆਪਣੇ ਵਿਦੇਸ਼ੀ ਲਹਿਜ਼ੇ ਵਿੱਚ ਬੋਲਣ ਲੱਗਦੇ ਹਨ, ਜੋ ਦੇਖਣ ਨੂੰ ਕਾਫੀ ਸ਼ਾਨਦਾਰ ਹੈ, ਇਸ ਤੋਂ ਬਾਅਦ ਜਿੰਮੀ ਇੱਕ ਲੈਅ ਵਿੱਚ ਹੀ ਸਤਿ ਸ੍ਰੀ ਅਕਾਲ ਬੋਲ ਦਿੰਦੇ ਹਨ।

ਉੱਥੇ ਨਾਲ ਹੀ ਦੂਜੀ ਵੀਡੀਓ ਵਿੱਚ ਦੋਵੇਂ ਹੀ ਸਟਾਰ ਇੱਕ ਮਜ਼ੇਦਾਰ ਰਿਐਕਸ਼ਨ ਦਿੰਦੇ ਹਨ। ਇਸ ਦੇ ਬਾਅਦ ਦਿਲਜੀਤ ਦਾ ਸ਼ੋਅ ਤੋਂ ਸ਼ਾਨਦਾਰ ਪ੍ਰਦਰਸ਼ਨ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਦਿਲਜੀਤ ਬੌਰਨ ਟੂ ਸ਼ਾਈਨ ਥੀਮ ਉਤੇ ਆਪਣੇ ਗੀਤਾਂ ਨਾਲ ਰੌਣਕਾਂ ਲਾਉਂਦੇ ਨਜ਼ਰੀ ਪੈ ਰਹੇ ਹਨ। ਹੁਣ ਦਿਲਜੀਤ ਦੇ ਪ੍ਰਸ਼ੰਸਕਾਂ ਨੂੰ ਗਾਇਕ ਦਾ ਇਹ ਸ਼ਾਨਦਾਰ ਵੀਡੀਓ ਹਸਾ ਰਿਹਾ ਹੈ। ਕਈ ਪ੍ਰਸ਼ੰਸਕ ਇਸ ਵੀਡੀਓ ਉਤੇ ਲਿਖ ਰਹੇ ਹਨ..."ਪੰਜਾਬੀ ਆ ਗਏ ਓਏ"। ਇਸ ਦੇ ਨਾਲ ਹੀ ਕਈ ਪ੍ਰਸ਼ੰਸਕ ਲਾਲ ਦਿਲ ਦਾ ਇਮੋਜੀ ਅਤੇ ਅੱਗ ਵੀ ਸਾਂਝੀ ਕਰ ਰਹੇ ਹਨ ਅਤੇ ਆਪਣੀਆਂ ਆਪਣੀਆਂ ਭਾਵਨਾਵਾਂ ਵਿਅਕਤ ਕਰ ਰਹੇ ਹਨ।

ਦੱਸ ਦੇਈਏ ਕਿ ਜਿੰਮੀ ਨੇ ਦਿਲਜੀਤ ਦੁਸਾਂਝ ਦੀ ਇੱਕ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਕੈਪਸ਼ਨ ਵਿੱਚ ਲਿਖਿਆ ਹੈ, 'ਅੱਜ ਰਾਤ ਦਿਲਜੀਤ ਦੁਸਾਂਝ GOAT ਬੌਰਨ ਟੂ ਸ਼ਾਇਨ ਥੀਮ ਨਾਲ ਪ੍ਰਦਰਸ਼ਨ ਕਰਨਗੇ।'

'ਦਿ ਟੂਨਾਈਟ ਸ਼ੋਅ' ਦੇ ਬਾਰੇ ਗੱਲ ਕਰੀਏ ਤਾਂ ਇਸ ਸ਼ੋਅ ਨੂੰ ਕਾਮੇਡੀਅਨ ਅਤੇ ਅਦਾਕਾਰ ਜਿੰਮੀ ਫੈਨਲ ਹੋਸਟ ਕਰਦੇ ਹਨ। ਇਸ ਦਾ ਪਹਿਲਾ ਐਪੀਸੋਡ 17 ਫਰਵਰੀ 2014 ਨੂੰ ਆਇਆ ਸੀ। ਇਸ ਸ਼ੋਅ ਨੂੰ ਕਰੋੜਾਂ ਵਿਊਜ਼ ਆਉਂਦੇ ਹਨ। ਇਸ ਤੋਂ ਇਲਾਵਾ ਇਸ ਸ਼ੋਅ ਦੇ ਹੋਸਟ ਯੂਟਿਊਬ ਅਤੇ ਹੋਰ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਵੀ ਛਾਏ ਰਹਿੰਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.