ਮੁੰਬਈ (ਬਿਊਰੋ): ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਧਰਮਿੰਦਰ ਨੂੰ ਆਪਣੀ ਬੇਟੀ ਈਸ਼ਾ ਦਿਓਲ ਦੇ ਤਲਾਕ ਨਾਲ ਝਟਕਾ ਲੱਗਿਆ ਹੈ। ਈਸ਼ਾ ਨੇ ਹਾਲ ਹੀ 'ਚ ਭਰਤ ਤਖਤਾਨੀ ਨੂੰ ਤਲਾਕ ਦੇ ਕੇ ਆਪਣੇ 11 ਸਾਲ ਪੁਰਾਣੇ ਵਿਆਹ ਨੂੰ ਖਤਮ ਕਰ ਦਿੱਤਾ ਹੈ। ਇੱਕ ਪਾਸੇ ਧਰਮਿੰਦਰ ਆਪਣੀ ਬੇਟੀ ਦੇ ਘਰ ਟੁੱਟਣ ਤੋਂ ਬੇਹੱਦ ਦੁਖੀ ਹਨ, ਉਥੇ ਹੀ ਦੂਜੇ ਪਾਸੇ ਡਰੀਮ ਗਰਲ ਹੇਮਾ ਮਾਲਿਨੀ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਬੇਟੀ ਦਾ ਫੈਸਲਾ ਸਹੀ ਹੈ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਈਸ਼ਾ ਅਤੇ ਭਰਤ ਨੇ ਸੋਸ਼ਲ ਮੀਡੀਆ 'ਤੇ ਜਾ ਕੇ ਸਹਿਮਤੀ ਨਾਲ ਅਤੇ ਸਾਂਝੇ ਤੌਰ 'ਤੇ ਤਲਾਕ ਦਾ ਐਲਾਨ ਕੀਤਾ ਸੀ। ਹੁਣ ਆਪਣੀ ਬੇਟੀ ਦੇ ਘਰ ਬੈਠਣ ਕਾਰਨ ਧਰਮਿੰਦਰ ਦਾ ਦਿਲ ਅੰਦਰੋਂ ਟੁੱਟ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਦਿਓਲ ਪਰਿਵਾਰ ਦੇ ਕਰੀਬੀ ਵਿਅਕਤੀ ਨੇ ਕਿਹਾ ਹੈ ਕਿ ਧਰਮਿੰਦਰ ਆਪਣੀ ਬੇਟੀ ਈਸ਼ਾ ਦੇ ਤਲਾਕ ਤੋਂ ਸਦਮੇ 'ਚ ਹਨ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਦਾ ਘਰ ਟੁੱਟੇ। ਇਸ ਦੇ ਨਾਲ ਹੀ ਇਸ ਕਰੀਬੀ ਨੇ ਦੱਸਿਆ ਕਿ ਧਰਮਿੰਦਰ ਨੇ ਬੇਟੀ ਈਸ਼ਾ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਾਫੀ ਸਮਝਾਇਆ ਹੈ। ਇਸ ਦੇ ਨਾਲ ਹੀ ਧਰਮਿੰਦਰ ਆਪਣੀ ਧੀ ਦੇ ਤਲਾਕ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ ਅਤੇ ਰਾਤ ਨੂੰ ਉਨ੍ਹਾਂ ਦੀ ਨੀਂਦ ਉੱਡ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਨੇ ਆਪਣੇ ਜਵਾਈ ਭਰਤ ਨੂੰ ਵੀ ਕਾਫੀ ਸਮਝਾਇਆ ਹੈ ਪਰ ਦੋਵਾਂ 'ਚੋਂ ਕੋਈ ਵੀ ਰਾਜ਼ੀ ਨਹੀਂ ਹੋਇਆ।
ਇੱਕ ਪਾਸੇ ਧਰਮਿੰਦਰ ਆਪਣੀ ਬੇਟੀ ਦੇ ਤਲਾਕ ਤੋਂ ਪੂਰੀ ਤਰ੍ਹਾਂ ਦੁਖੀ ਹਨ, ਉਥੇ ਹੀ ਦੂਜੇ ਪਾਸੇ ਦਿੱਗਜ ਅਦਾਕਾਰ ਦੀ ਦੂਜੀ ਪਤਨੀ ਹੇਮਾ ਮਾਲਿਨੀ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਹੇਮਾ ਮਾਲਿਨੀ ਆਪਣੀ ਬੇਟੀ ਦੇ ਤਲਾਕ ਦੇ ਪੱਖ 'ਚ ਹੈ। ਉਹ ਇਸ ਮਾਮਲੇ 'ਚ ਆਪਣੀ ਬੇਟੀ ਨੂੰ ਪੂਰਾ ਸਹਿਯੋਗ ਦੇ ਰਹੀ ਹੈ।