ETV Bharat / entertainment

ਸਿਨੇਮਾਘਰਾਂ ਵਿੱਚ ਧੂੰਮਾਂ ਪਾਉਣ ਲਈ ਤਿਆਰ 'ਗਾਂਧੀ 3', ਇਸ ਦਿਨ ਰਿਲੀਜ਼ ਹੋਏਗਾ ਟ੍ਰੇਲਰ - Dev Kharoud Film Gandhi 3

Dev Kharoud Film Gandhi 3: ਅਦਾਕਾਰ ਦੇਵ ਖਰੌੜ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਗਾਂਧੀ 3' ਨੂੰ ਲੈ ਕੇ ਚਰਚਾ ਵਿੱਚ ਹਨ, ਜਿਸ ਦਾ ਟ੍ਰੇਲਰ ਜਲਦ ਹੀ ਰਿਲੀਜ਼ ਹੋ ਜਾਵੇਗਾ।

Dev Kharoud Film Gandhi 3
Dev Kharoud Film Gandhi 3 (instagram)
author img

By ETV Bharat Entertainment Team

Published : Aug 13, 2024, 1:03 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਗਾਮੀ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਅਤੇ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ 'ਗਾਂਧੀ 3' ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਸ ਦੇ ਟ੍ਰੇਲਰ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ 14 ਅਗਸਤ ਨੂੰ ਗ੍ਰੈਂਡ ਪੱਧਰ ਉੱਪਰ ਜਾਰੀ ਕੀਤਾ ਜਾਵੇਗਾ।

'ਡ੍ਰੀਮ ਰਿਐਲਟੀ ਮੂਵੀਜ਼', 'ਰਵਨੀਤ ਚਾਹਲ' ਅਤੇ 'ਓਮਜੀ ਸਿਨੇ ਵਰਲਡ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਐਕਸ਼ਨ ਡਰਾਮਾ ਫਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਵੱਲੋਂ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੇ ਹਨ ਅਤੇ ਕਈ ਵੱਡੀਆਂ ਅਤੇ ਕਾਮਯਾਬ ਫਿਲਮਾਂ ਨਾਲ ਵੀ ਬਤੌਰ ਨਿਰਦੇਸ਼ਕ ਜੁੜੇ ਰਹੇ ਹਨ।

ਨਿਰਮਾਤਾ ਰਵਨੀਤ ਕੌਰ ਚਾਹਲ, ਰਾਜੇਸ਼ ਕੁਮਾਰ ਅਰੋੜਾ, ਆਸ਼ੂ ਮੁਨੀਸ਼ ਸਾਹਨੀ ਵੱਲੋਂ ਨਿਰਮਿਤ ਕੀਤੀ ਗਈ ਅਤੇ ਬਿੱਗ ਸੈਟਅੱਪ ਅਧੀਨ ਫਿਲਮਾਈ ਗਈ ਇਸ ਫਿਲਮ ਵਿੱਚ ਦੇਵ ਖਰੌੜ ਟਾਈਟਲ ਅਤੇ ਲੀਡਿੰਗ ਭੂਮਿਕਾ ਵਿੱਚ ਹਨ, ਜਿੰਨ੍ਹਾਂ ਦੇ ਨਾਲ ਖੂਬਸੂਰਤ ਅਤੇ ਟੈਲੇਂਟਡ ਅਦਾਕਾਰਾ ਅਦਿੱਤੀ ਆਰਿਆ ਨਜ਼ਰ ਆਵੇਗੀ।

ਇਸ ਤੋਂ ਇਲਾਵਾ ਜੇਕਰ ਫਿਲਮ ਦੇ ਹੋਰਨਾਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਲੱਕੀ ਧਾਲੀਵਾਲ, ਨਵਦੀਪ ਕਲੇਰ, ਧਨਵੀਰ ਸਿੰਘ, ਦਕਸ਼ਅਜੀਤ ਸਿੰਘ, ਜਿੰਮੀ ਸ਼ਰਮਾ, ਤਰਸੇਮ ਪਾਲ, ਰੁਪਿੰਦਰ ਰੂਪੀ, ਇੰਦਰ ਬਾਜਵਾ, ਨਗਿੰਦਰ ਗੱਖੜ ਅਤੇ ਪਾਲੀ ਮਾਂਗਟ ਆਦਿ ਸ਼ਾਮਿਲ ਹਨ।

ਪੰਜਾਬ ਦੇ ਮਾਲਵਾ ਅਧੀਨ ਆਉਂਦੇ ਮੋਗਾ ਅਤੇ ਮੋਹਾਲੀ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦਾ ਸੰਗੀਤ ਐਵੀ ਸਰਾਂ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਬਿਹਤਰੀਨ ਰੂਪ ਵਿੱਚ ਸਿਰਜੇ ਗਏ ਗੀਤਾਂ ਨੂੰ ਪਿੱਠਵਰਤੀ ਆਵਾਜ਼ਾਂ ਬੀ ਪਰਾਕ, ਐਮੀ ਵਿਰਕ, ਗੁਲਾਬ ਸਿੱਧੂ ਅਤੇ ਵੀਤ ਬਲਜੀਤ ਵੱਲੋਂ ਦਿੱਤੀਆਂ ਗਈਆਂ ਹਨ।

ਸਾਲ 2015 ਵਿੱਚ ਰਿਲੀਜ਼ ਹੋਈ 'ਰੁਪਿੰਦਰ ਗਾਂਧੀ: ਦਾ ਗੈਂਗਸਟਰ' ਅਤੇ ਸਾਲ 2017 ਵਿੱਚ ਆਈ 'ਰੁਪਿੰਦਰ ਗਾਂਧੀ: ਦਾ ਰੋਬਿਨਹੁੱਡ' ਦੇ ਸੀਕਵਲ ਵਜੋਂ ਬਣਾਈ ਗਈ ਇਸ ਫਿਲਮ ਦਾ ਐਕਸ਼ਨ ਪੱਖ ਵੀ ਕਾਫ਼ੀ ਪ੍ਰਭਾਵੀ ਰੂਪ ਵਿੱਚ ਸਿਰਜਿਆ ਗਿਆ ਹੈ, ਜਿਸ ਸੰਬੰਧਤ ਫਾਈਟ ਕੰਪੋਜ਼ਰ ਦੀ ਜ਼ਿੰਮੇਵਾਰੀ ਓਮ ਪ੍ਰਕਾਸ਼ ਵੱਲੋਂ ਨਿਭਾਈ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.