ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਇੱਕ ਹੋਰ ਕਾਮੇਡੀ-ਡ੍ਰਾਮੈਟਿਕ ਫਿਲਮ ਦੇ ਰੂਪ ਵਿੱਚ ਸਾਹਮਣੇ ਆਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਹਾਸੇ ਦਾ ਮੜਾਸਾ', ਜੋ ਅੱਜ ਕੀਤੇ ਗਏ ਰਸਮੀ ਐਲਾਨ ਬਾਅਦ ਸ਼ੂਟਿੰਗ ਆਗਾਜ਼ ਵੱਲ ਵੱਧ ਚੁੱਕੀ ਹੈ, ਜਿਸ ਦਾ ਨਿਰਦੇਸ਼ਨ ਅਮਰਪਾਲ ਕਰਨ ਜਾ ਰਹੇ ਹਨ।
'ਰੋਇਲਪ੍ਰੀਤ ਫਿਲਮ ਪ੍ਰੋਡੋਕਸ਼ਨ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਰੋਇਲਪ੍ਰੀਤ ਸ਼ੈੱਟੀ ਹਨ, ਜੋ ਇਸ ਦਿਲਚਸਪ ਫਿਲਮ ਦਾ ਕਹਾਣੀਕਾਰ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਸਕ੍ਰੀਨ ਪਲੇਅ ਲੇਖਕ ਅਤੇ ਨਿਰਦੇਸ਼ਨ ਦੀ ਕਮਾਂਡ ਅਮਰ ਪਾਲ ਸੰਭਾਲਣਗੇ, ਜੋ ਇਸ ਤੋਂ ਪਹਿਲਾਂ ਕਈ ਅਰਥ-ਭਰਪੂਰ ਲਘੂ ਫਿਲਮਾਂ ਦਾ ਵੀ ਸਫਲਤਾਪੂਰਵਕ ਨਿਰਦੇਸ਼ਨ ਕਰ ਚੁੱਕੇ ਹਨ।
ਸੰਗੀਤਕ ਵੀਡੀਓਜ਼ ਦੇ ਖੇਤਰ ਵਿੱਚ ਨਿਰਦੇਸ਼ਕ ਦੇ ਰੂਪ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਨਿਰਦੇਸ਼ਕ ਅਮਰਪਾਲ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੇ ਬੇਸ਼ੁਮਾਰ ਮਿਊਜ਼ਿਕ ਵੀਡੀਓ ਕਈ ਉਭਰਦੇ ਅਤੇ ਚਰਚਿਤ ਗਾਇਕਾ ਨੂੰ ਸਟਾਰ ਕੈਟਾਗਰੀ ਵਿੱਚ ਸ਼ਾਮਿਲ ਕਰਨ ਅਤੇ ਸੰਗੀਤਕ ਖੇਤਰ ਸਥਾਪਤੀ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਪਾਲੀਵੁੱਡ ਵਿੱਚ ਕੁਝ ਅਲਹਦਾ ਕਰਨ ਦੀ ਤਾਂਘ ਰਖਦੇ ਨਿਰਦੇਸ਼ਕ ਅਮਰਪਾਲ ਅਨੁਸਾਰ ਮੇਨ ਸਟ੍ਰੀਮ ਸਾਂਚੇ ਅਧੀਨ ਬਣਾਏ ਜਾਣ ਦੇ ਬਾਵਜ਼ੂਦ ਉਕਤ ਫਿਲਮ ਨੂੰ ਸਿਰਜਨਾਤਮਕ ਪੱਖੋਂ ਕਈ ਅਨੂਠੇ ਰੰਗ ਦੇਣ ਦੀ ਕੋਸ਼ਿਸ਼ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ, ਜੋ ਕੰਟੈਂਟ ਪੱਖੋਂ ਵੀ ਤਰੋ-ਤਾਜ਼ਗੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਏਗੀ।
ਉਕਤ ਫਿਲਮ ਦੇ ਥੀਮ ਅਤੇ ਹੋਰ ਅਹਿਮ ਪਹਿਲੂਆਂ ਸੰਬੰਧਤ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਨਿਰਦੇਸ਼ਕ ਅਮਰਪਾਲ ਨੇ ਦੱਸਿਆ ਕਿ ਹਰ ਇਨਸਾਨ ਦੀ ਜ਼ਿੰਦਗੀ 'ਚ ਕਈ ਵਾਰ ਅਜਿਹੇ ਘਟਨਾਕ੍ਰਮ ਘਟਿਤ ਹੋ ਜਾਂਦੇ ਹਨ, ਜੋ ਛੋਟੇ ਅਤੇ ਸਧਾਰਨ ਮਹਿਸੂਸ ਹੋਣ ਦੇ ਬਾਵਜੂਦ ਬਹੁਤ ਗੰਭੀਰ ਰੁਖ਼ ਅਤੇ ਰੂਪ ਅਖ਼ਤਿਆਰ ਕਰ ਲੈਂਦੇ ਹਨ ਅਤੇ ਅਜਿਹੇ ਹੀ ਅਣਕਿਆਸੇ ਪਲਾਂ ਦੀਆਂ ਖਤਰਨਾਕ ਹੋਣੀਆਂ ਪ੍ਰਸਥਿਤੀਆਂ ਨੂੰ ਪ੍ਰਤੀਬਿੰਬ ਕਰਨ ਜਾ ਰਹੀ ਹੈ ਉਨ੍ਹਾਂ ਦੀ ਇਹ ਫਿਲਮ, ਜਿਸ ਵਿੱਚ ਸਿਨੇਮਾ ਅਤੇ ਥੀਏਟਰ ਨਾਲ ਜੁੜੇ ਕਈ ਮੰਝੇ ਹੋਏ ਐਕਟਰਜ਼ ਨਜ਼ਰੀ ਪੈਣਗੇ।
ਇਹ ਵੀ ਪੜ੍ਹੋ: