ਚੰਡੀਗੜ੍ਹ: ਪੰਜਾਬੀ ਅਤੇ ਹਿੰਦੀ ਸਿਨੇਮਾ ਦਾ ਘੇਰਾ ਹੋਵੇ ਜਾਂ ਫਿਰ ਸੰਗੀਤ ਦੀ ਵਿਸ਼ਾਲ ਦੁਨੀਆ, ਇਸ ਨਾਲ ਜੁੜਿਆ ਹਰ ਵੱਡਾ ਅਤੇ ਚਰਚਿਤ ਨਾਂਅ ਅੱਜਕੱਲ੍ਹ ਇੰਟਰਨੈਸ਼ਨਲ ਸੋਅਜ਼ ਦਾ ਹਿੱਸਾ ਬਣਿਆ ਨਜ਼ਰੀ ਆ ਰਿਹਾ ਹੈ, ਜਿਸ ਮੱਦੇਨਜ਼ਰ ਹੀ ਵਿਦੇਸ਼ਾਂ ਵੱਲ ਪਰਵਾਜ਼ ਭਰ ਰਹੇ ਅਜਿਹੇ ਹੀ ਚਿਹਰਿਆਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ ਮਸ਼ਹੂਰ ਬਾਲੀਵੁੱਡ ਗਾਇਕ ਅਭਿਜੀਤ ਭੱਟਾਚਾਰੀਆ, ਜੋ ਅਪਣੇ ਆਸਟ੍ਰੇਲੀਆਂ ਅਤੇ ਨਿਊਜ਼ੀਲੈਂਡ ਸੋਅਜ਼ ਲਈ ਪੂਰੀ ਤਰਾਂ ਤਿਆਰ ਹਨ, ਜੋ ਅਕਤੂਬਰ ਅਤੇ ਨਵੰਬਰ ਵਿੱਚ ਉੱਥੋ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਹੋਣ ਜਾ ਰਹੇ ਹਨ।
'ਦੇਸੀ ਰੋਕਸ ਇੰਟਰਟੇਨਮੈਂਟ' ਵੱਲੋਂ ਵੱਡੇ ਪੱਧਰ ਉੱਪਰ ਪੇਸ਼ ਕੀਤੇ ਜਾ ਰਹੇ ਇੰਨ੍ਹਾਂ ਸੋਅਜ਼ ਦੀ ਸਮੁੱਚੀ ਕਮਾਂਡ ਮੰਨੇ ਪ੍ਰਮੰਨੇ ਇੰਟਰਨੈਸ਼ਨਲ ਪ੍ਰਮੋਟਰ ਡੇਵ ਸਿੱਧੂ ਸੰਭਾਲ ਰਹੇ ਹਨ, ਜੋ ਆਸਟ੍ਰੇਲੀਆਂ ਅਤੇ ਨਿਊਜ਼ੀਲੈਂਡ ਦੀ ਧਰਤੀ ਨੂੰ ਬਹੁ-ਕਲਾਵਾਂ ਦੇ ਸੰਗਮ ਵਜੋਂ ਵਿਕਸਿਤ ਕਰਨ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਦੀਆਂ ਇਸ ਦਿਸ਼ਾਂ ਵਿੱਚ ਕੀਤੀਆਂ ਜਾ ਰਹੀਆਂ ਸਲਾਹੁਤਾ ਭਰੀਆਂ ਕੋਸ਼ਿਸਾਂ ਦਾ ਇਜ਼ਹਾਰ ਉਨ੍ਹਾਂ ਵੱਲੋਂ ਬੈਕ-ਟੂ-ਬੈਕ ਅਤੇ ਪਿਛਲੇ ਲੰਮੇਂ ਸਮੇਂ ਤੋਂ ਕਰਵਾਏ ਜਾ ਰਹੇ ਬੇਸ਼ੁਮਾਰ ਬਿਹਤਰੀਨ ਸ਼ੋਅਜ਼ ਕਰਵਾ ਰਹੇ ਹਨ, ਜਿਸ ਵਿੱਚ ਬੀ ਪਰਾਕ, ਅਮੀਸ਼ਾ ਪਟੇਲ, ਰਾਹਤ ਫਤਿਹ ਅਲੀ ਖਾਨ, ਸ਼ਿਪਰਾ ਗੋਇਲ, ਬੱਬੂ ਮਾਨ ਦੇ ਲਾਈਵ ਕੰਸਰਟ ਅਤੇ ਮੀਟ ਐਂਡ ਗ੍ਰੀਟ ਪ੍ਰੋਗਰਾਮ ਸ਼ਾਮਿਲ ਰਹੇ ਹਨ।
ਹਿੰਦੀ ਸਿਨੇਮਾ ਦੇ ਅਜ਼ੀਮ ਗਾਇਕਾ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਅਭਿਜੀਤ ਭੱਟਾਚਾਰੀਆ ਕਾਫ਼ੀ ਸਮੇਂ ਬਾਅਦ ਉਕਤ ਮੁਲਕਾਂ ਵਿੱਚ ਅਪਣੀ ਗਾਇਕੀ ਦਾ ਜਾਦੂ ਦੁਹਰਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਮਨ ਨੂੰ ਛੂਹ ਲੈਣ ਵਾਲੀ ਆਵਾਜ਼ ਅਤੇ ਸਦਾ ਬਹਾਰ ਗਾਣਿਆਂ ਦਾ ਆਨੰਦ ਮਾਣਨ ਲਈ ਦਰਸ਼ਕ ਵਰਗ ਕਾਫ਼ੀ ਬੇਕਰਾਰ ਨਜ਼ਰ ਆ ਰਿਹਾ ਹੈ, ਜਿੰਨ੍ਹਾਂ ਦੇ ਏਨਾਂ ਪ੍ਰਸ਼ੰਸਕਾਂ ਵਿੱਚ ਬਜ਼ੁਰਗਾਂ ਤੋਂ ਲੈ ਕੇ ਟੀਨ ਏਜ਼ਰ ਸ਼ਾਮਿਲ ਹਨ।
- 'ਕੈਰੀ ਆਨ ਜੱਟਾ 3' ਤੋਂ ਲੈ ਕੇ 'ਜੱਟ ਐਂਡ ਜੂਲੀਅਟ 3' ਤੱਕ, ਇਹ ਹਨ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ - Highest Grossing Punjabi Movies
- 'ਬੈਡ ਨਿਊਜ਼' ਨਾਲ ਬਾਲੀਵੁੱਡ 'ਚ ਪ੍ਰਭਾਵੀ ਪਾਰੀ ਵੱਲ ਵਧੇ ਹਰਨੇਕ ਰਾਜ ਔਲਖ, ਚਾਰੇ-ਪਾਸੇ ਤੋਂ ਮਿਲ ਰਹੀ ਹੈ ਪ੍ਰਸ਼ੰਸਾ - Harnek Raj Aulakh
- ਹਾਰਦਿਕ ਪਾਂਡਿਆ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਹੋਈ ਟ੍ਰੋਲ, ਬੋਲੇ ਕ੍ਰਿਕਟਰ ਦੇ ਪ੍ਰਸ਼ੰਸਕ-ਪਤੀ ਵੀ ਗਿਆ ਅਤੇ ਜਾਇਦਾਦ ਵੀ - Hardik Pandya and Natasa Stankovic
ਹਿੰਦੀ ਤੋਂ ਇਲਾਵਾ ਆਪਣੀ ਮਾਤ ਭਾਸ਼ਾ ਬੰਗਾਲੀ ਦੇ ਨਾਲ-ਨਾਲ ਮਰਾਠੀ, ਨੇਪਾਲੀ, ਤਾਮਿਲ, ਭੋਜਪੁਰੀ, ਪੰਜਾਬੀ, ਉੜੀਆ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਗੀਤ ਗਾਇਨ ਕਰ ਚੁੱਕੇ ਹਨ ਇਹ ਬੇਮਿਸਾਲ ਗਾਇਕ, ਜਿੰਨ੍ਹਾਂ ਵੱਲੋਂ ਗਾਏ ਅਣਗਿਣਤ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿਸ ਵਿੱਚ 'ਬਾਦਸ਼ਾਹ', 'ਚੁਨਰੀ ਚੁਨਰੀ', 'ਮੈਂ ਅਗਰ ਸਾਹਮਣੇ', 'ਆਖੋਂ ਮੇਂ ਬਸੇ ਹੋ ਤੁਮ', 'ਝਾਂਜਰਿਆ', 'ਜ਼ਰਾ ਸਾ ਝੂਮ ਲੂ ਮੈਂ', 'ਤੁਮ ਦਿਲ ਕੀ ਧੜਕਨ ਮੇਂ' ਆਦਿ ਸ਼ੁਮਾਰ ਰਹੇ ਹਨ, ਜਿੰਨ੍ਹਾਂ ਦਾ ਦਿਲਾਂ ਨੂੰ ਧੂਹ ਲੈਣ ਵਾਲਾ ਜਾਦੂ ਅੱਜ ਵੀ ਲੋਕਮਨਾਂ ਵਿੱਚ ਕਾਇਮ ਹੈ।