ਚੰਡੀਗੜ੍ਹ: ਬਾਲੀਵੁੱਡ ਦੇ ਸ਼ਾਨਦਾਰ ਗਾਇਕ ਅਤੇ ਮੌਹਰੀ ਕਤਾਰ ਗਾਇਕਾ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਂਦੇ ਅਭਿਜੀਤ ਭੱਟਾਚਾਰੀਆ ਅੱਜਕੱਲ੍ਹ ਫਿਲਮੀ ਪਲੇਬੈਕ ਦੀ ਬਜਾਏ ਸਟੇਜ ਸ਼ੋਅ ਅਤੇ ਸੋਲੋ ਗਾਇਕੀ ਨੂੰ ਜਿਆਦਾ ਅਹਿਮੀਅਤ ਦਿੰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੀ ਲਾਈਵ ਸ਼ੋਅਜ਼ ਦੀ ਦੁਨੀਆ ਵਿੱਚ ਵੱਧ ਰਹੀ ਮੰਗ ਅਤੇ ਮਸ਼ਰੂਫੀਅਤ ਦਾ ਹੀ ਬਾਖ਼ੂਬੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੌਰਾ, ਜਿਸ ਦੌਰਾਨ ਕਈ ਗ੍ਰੈਂਡ ਸ਼ੋਅਜ਼ ਦਾ ਉਹ ਸ਼ਾਨਦਾਰ ਹਿੱਸਾ ਬਣਨਗੇ।
'ਦੇਸੀ ਰੋਕਸ' ਵੱਲੋਂ ਆਯੋਜਿਤ ਕੀਤੀ ਜਾ ਰਹੀ ਉਕਤ ਲੜੀ ਅਧੀਨ ਅੱਜ ਸਿਡਨੀ ਪੁੱਜੇ ਇਸ ਅਜ਼ੀਮ ਗਾਇਕ ਦਾ ਆਸਟ੍ਰੇਲੀਆ ਦੀਆਂ ਕਲਾ ਖੇਤਰ ਨਾਲ ਸੰਬੰਧਿਤ ਵੱਖ ਵੱਖ ਸ਼ਖਸੀਅਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਜਿਸ ਦੌਰਾਨ ਉਕਤ ਟੂਰ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਆਯੋਜਕ ਕਮੇਟੀ ਪੈਨਲ ਨੇ ਦੱਸਿਆ ਕਿ ਲੰਮੇਂ ਸਮੇਂ ਬਾਅਦ ਆਸਟ੍ਰੇਲੀਆਂ ਦੀ ਇਸ ਖੂਬਸੂਰਤ ਧਰਤੀ ਉਤੇ ਅਪਣੀ ਬੇਮਿਸਾਲ ਗਾਇਕੀ ਦਾ ਇਜ਼ਹਾਰ ਕਰਵਾਉਣ ਜਾ ਰਹੇ ਗਾਇਕ ਅਭਿਜੀਤ ਭੱਟਾਚਾਰੀਆ, ਜੋ 25 ਅਕਤੂਬਰ ਨੂੰ ਗ੍ਰੈਂਡ ਕੰਸਰਟ ਦੁਆਰਾ ਅਪਣੇ ਚਾਹੁੰਣ ਵਾਲਿਆਂ ਅਤੇ ਉਨ੍ਹਾਂ ਨੂੰ ਸੁਣਨ ਦੀ ਹਮੇਸ਼ਾ ਤਾਂਘ ਰੱਖਦੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਸਰ ਜੋਹਨ ਕੇਲੈਂਸੀ ਆਡੀਟੌਰੀਅਮ ਸਿਡਨੀ 'ਚ ਅਯੋਜਿਤ ਹੋਣ ਜਾ ਰਹੇ ਉਕਤ ਟੂਰ ਲੜੀ ਦੇ ਇਸ ਪਹਿਲੇ ਵਿਸ਼ਾਲ ਕੰਸਰਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਵਿੱਚ ਦਰਸ਼ਕਾਂ ਦੇ ਸਨਮੁੱਖ ਦੇ ਵੱਡੀ ਤਾਦਾਦ ਵਿੱਚ ਸ਼ਮੂਲੀਅਤ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਦੌਰਾਨ ਤਮਾਮ ਸੁਰੱਖਿਆ ਇੰਤਜ਼ਾਮਤ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਮੁੰਬਈ ਦੇ ਗਲੈਮਰ ਅਤੇ ਸੰਗੀਤ ਗਲਿਆਰਿਆਂ ਤੋਂ ਲੈ ਆਲਮੀ ਪੱਧਰ ਉਤੇ ਅਪਣੀ ਗਾਇਕੀ ਕਲਾ ਦੀ ਧਾਂਕ ਜਮਾਉਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਪਿਛਲੇ ਦੋ ਦਹਾਕਿਆ ਤੋਂ ਅਪਣੀ ਗਾਇਕੀ ਚਮਕ ਨੂੰ ਫਿੱਕਾ ਨਹੀਂ ਪੈਣ ਦਿੱਤਾ ਹੈ, ਜਿੰਨ੍ਹਾਂ ਦੀ ਗਾਇਕੀ ਖੇਤਰ ਵਿੱਚ ਬਣੀ ਇਸੇ ਬਰਾਬਰਤਾ ਨੂੰ ਹੋਰ ਪ੍ਰਭਾਵੀ ਨਕਸ਼ ਦੇਣ ਜਾ ਰਿਹਾ ਹੈ ਉਕਤ ਟੂਰ, ਜਿਸ ਦੇ ਸਿਡਨੀ ਪੜਾਅ ਬਾਅਦ ਇੱਥੋਂ ਦੇ ਹੋਰਨਾਂ ਸ਼ਹਿਰਾਂ ਵਿੱਚ ਦਰਸ਼ਕ ਉਨ੍ਹਾਂ ਦੀ ਇਸ ਨਯਾਬ ਗਾਇਕੀ ਦਾ ਆਨੰਦ ਮਾਣਨਗੇ।
ਇਹ ਵੀ ਪੜ੍ਹੋ: