ਚੰਡੀਗੜ੍ਹ: ਪਹਿਲਾਂ ਪੰਜਾਬੀ ਫਿਲਮ 'ਸੁੱਚਾ ਸੂਰਮਾ' ਅਤੇ ਹੁਣ ਤਾਜ਼ਾ ਰਿਲੀਜ਼ ਕਿਤਾਬ 'ਮੇਰਾ ਗ਼ਮ' ਨਾਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਗਾਇਕ ਅਤੇ ਅਦਾਕਾਰ ਬੱਬੂ ਮਾਨ। ਹਾਲ ਹੀ ਵਿੱਚ ਗਾਇਕ ਨੇ ਆਪਣੀ ਨਵੀਂ ਕਿਤਾਬ ਦੀ ਲਾਂਚਿੰਗ ਉਤੇ ਪ੍ਰੈੱਸ ਕਾਨਫਰੰਸ ਕੀਤੀ, ਜਿਸ ਦੌਰਾਨ ਗਾਇਕ ਨੇ ਕਈ ਤਰ੍ਹਾਂ ਦੀਆਂ ਗੱਲਾਂ ਉਤੇ ਚਾਣਨਾ ਪਾਈ।
ਇਸ ਦੌਰਾਨ ਹੀ ਗਾਇਕ ਤੋਂ 65 ਦਿਨ ਤੋਂ ਭੁੱਲ ਹੜਤਾਲ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਾਰੇ ਸਵਾਲ ਪੁੱਛਿਆ ਗਿਆ ਅਤੇ ਕਿਹਾ ਗਿਆ ਕਿ "ਡੱਲੇਵਾਲ ਸਾਹਿਬ ਕੈਂਸਰ ਦੇ ਮਰੀਜ਼ ਹਨ ਅਤੇ ਉਨ੍ਹਾਂ ਦੀ ਉਮਰ 75 ਸਾਲ ਹੈ ਅਤੇ ਕੁੱਝ ਲੋਕ ਕਹਿ ਰਹੇ ਹਨ ਕਿ ਕੋਈ ਬੰਦਾ ਬਿਨ੍ਹਾਂ ਖਾਏ ਇੰਨੇ ਦਿਨ ਜਿਊਂਦਾ ਕਿਵੇਂ ਰਹਿ ਸਕਦਾ ਹੈ, ਇਸ ਬਾਰੇ ਤੁਹਾਡਾ ਕੀ ਖਿਆਲ ਹੈ?"
ਕਿਸਾਨ ਆਗੂ ਜਗਜੀਤ ਡੱਲੇਵਾਲ ਉਤੇ ਕੀ ਬੋਲੇ ਬੱਬੂ ਮਾਨ
ਉਕਤ ਸਵਾਲ ਦਾ ਜੁਆਬ ਦਿੰਦੇ ਹੋਏ ਗਾਇਕ ਨੇ ਸਭ ਤੋਂ ਪਹਿਲਾਂ ਪੱਤਰਕਾਰ ਤੋਂ ਪੁੱਛਿਆ ਕਿ ਕੀ ਤੁਸੀਂ ਕਿਸਾਨੀ ਧਰਨੇ ਦੇ ਹੱਕ ਵਿੱਚ ਹੋ, ਫਿਰ ਗਾਇਕ ਨੇ ਕਿਹਾ, 'ਅਸੀਂ ਹਮੇਸ਼ਾ ਹੀ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਹਾਂ ਅਤੇ ਜਦ ਤੱਕ ਮਾਲਕ ਨੇ ਸਾਨੂੰ ਹੌਂਸਲਾ ਦਿੱਤਾ ਸਦਾ ਰਹਾਂਗੇ। ਅਸੀਂ ਅਤੇ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਹਾਂ ਤਾਂ ਅਸੀਂ ਇਸ ਮਸਲੇ ਨੂੰ ਇਸ ਨਜ਼ਰੀਏ ਨਾਲ ਦੇਖਾਂਗੇ, ਸਿਆਸੀ ਆਗੂ ਅਤੇ ਹਰ ਕੋਈ ਆਪਣੇ ਹਿਸਾਬ ਨਾਲ ਸੋਚਦਾ, ਜਦੋਂ ਅਸੀਂ ਕਿਸੇ ਉਤੇ ਥੋਪਦੇ ਹਾਂ ਤਾਂ ਲੜਾਈ ਹੀ ਹੁੰਦੀ ਹੈ, ਸਾਨੂੰ ਇਹ ਧਰਨਾ ਚੰਗਾ ਲੱਗਦਾ ਤਾਂ ਅਸੀਂ ਸਪੋਟ ਕਰਦੇ ਹਾਂ।'
ਕੌਣ ਹਨ ਜਗਜੀਤ ਸਿੰਘ ਡੱਲੇਵਾਲ?
75 ਸਾਲ ਦੇ ਜਗਜੀਤ ਸਿੰਘ ਡੱਲੇਵਾਲ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਮੁਖੀ ਹਨ। ਉਹ ਲੰਬੇ ਸਮੇਂ ਤੋਂ ਕਿਸਾਨਾਂ ਦੇ ਹੱਕਾਂ ਲਈ ਲੜ ਰਹੇ ਹਨ। ਖਨੌਰੀ ਵਿੱਚ ਮਰਨ ਵਰਤ ਤੋਂ ਪਹਿਲਾਂ ਡੱਲੇਵਾਲ ਨੇ ਆਪਣੀ 17 ਏਕੜ ਜ਼ਮੀਨ ਆਪਣੇ ਪੁੱਤਰ, ਨੂੰਹ ਅਤੇ ਪੋਤੇ ਦੇ ਨਾਂਅ ਉਤੇ ਕਰ ਦਿੱਤੀ ਸੀ।
ਇਸ ਦੌਰਾਨ ਜੇਕਰ ਗਾਇਕ-ਅਦਾਕਾਰ ਬੱਬੂ ਮਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ-ਅਦਾਕਾਰ ਇਸ ਸਮੇਂ ਆਪਣੀ ਪੰਜਾਬੀ ਫਿਲਮ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਜਿਸ ਵਿੱਚ ਉਨ੍ਹਾਂ ਦੇ ਨਾਲ ਗੁਰੂ ਰੰਧਾਵਾ ਮੁੱਖ ਭੂਮਿਕਾ ਨਿਭਾਉਂਦਾ ਨਜ਼ਰੀ ਆਵੇਗਾ।
ਇਹ ਵੀ ਪੜ੍ਹੋ: