ETV Bharat / entertainment

ਆਖਿਰ ਸ਼ੋਅ ਦੇ ਵਿੱਚ ਏਪੀ ਢਿੱਲੋਂ ਨੇ ਕਿਉਂ ਤੋੜੀ ਗਿਟਾਰ, ਫੈਨਜ਼ ਹੋਏ ਨਿਰਾਸ਼, ਕਰਨ ਲੱਗੇ ਇਸ ਤਰ੍ਹਾਂ ਦੇ ਕਮੈਂਟ - AP Dhillon Breaking Guitar - AP DHILLON BREAKING GUITAR

AP Dhillon Breaking Guitar: ਇਸ ਸਮੇਂ ਪੰਜਾਬੀ ਗਾਇਕ ਏਪੀ ਢਿੱਲੋਂ ਦਾ ਇੱਕ ਵੀਡੀਓ ਲਗਾਤਾਰ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗਾਇਕ ਸਟੇਜ ਉਤੇ ਗਿਟਾਰ ਤੋੜਦੇ ਨਜ਼ਰ ਆ ਰਹੇ ਹਨ।

AP Dhillon Breaking Guitar
AP Dhillon Breaking Guitar
author img

By ETV Bharat Entertainment Team

Published : Apr 16, 2024, 1:52 PM IST

ਚੰਡੀਗੜ੍ਹ: ਪੰਜਾਬੀ ਗੀਤਾਂ ਨੂੰ ਲੈ ਕੇ ਲੋਕਾਂ 'ਚ ਵੱਖਰਾ ਹੀ ਕ੍ਰੇਜ਼ ਹੈ। ਪਿਛਲੇ ਕੁਝ ਸਮੇਂ ਤੋਂ ਏਪੀ ਢਿੱਲੋਂ ਆਪਣੇ ਗੀਤਾਂ ਕਰਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਉਸਨੇ ਬ੍ਰਾਊਨ ਮੁੰਡੇ ਸਮੇਤ ਕਈ ਸੁਪਰਹਿੱਟ ਗੀਤ ਗਾਏ ਹਨ। ਪਰ ਕੁਝ ਘੰਟੇ ਪਹਿਲਾਂ ਏਪੀ ਢਿੱਲੋਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਜੋ ਮਿੰਟਾਂ ਵਿੱਚ ਵਾਇਰਲ ਹੋ ਗਈ। ਵੀਡੀਓ 'ਚ ਉਹ ਕੰਨਸਰਟ ਦੇ ਵਿਚਕਾਰ ਗਿਟਾਰ ਨੂੰ ਤੋੜਦੇ ਨਜ਼ਰ ਆ ਰਹੇ ਹਨ।

ਜੀ ਹਾਂ...ਪੰਜਾਬੀ ਗਾਇਕ ਏਪੀ ਢਿੱਲੋਂ ਨੇ ਕੋਚੇਲਾ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਪਰ ਢਿੱਲੋਂ ਨੇ ਸਟੇਜ 'ਤੇ ਕੁਝ ਅਜਿਹਾ ਕੀਤਾ ਜਿਸ ਨੇ ਇੰਟਰਨੈੱਟ 'ਤੇ ਰੌਲਾ ਪਾ ਦਿੱਤਾ।

ਦਰਅਸਲ, ਆਪਣੇ ਪ੍ਰਦਰਸ਼ਨ ਦੇ ਦੌਰਾਨ ਗਾਇਕ ਨੇ ਇੱਕ ਗਿਟਾਰ ਤੋੜਿਆ ਅਤੇ ਇਹ ਵਿਵਹਾਰ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਵਿੱਚੋਂ ਕਈਆਂ ਨੇ ਤੁਰੰਤ ਇਸ ਪੋਸਟ ਦੇ ਟਿੱਪਣੀ ਭਾਗ ਵਿੱਚ ਢਿੱਲੋਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਇਸ ਪੱਧਰ ਤੱਕ ਪਹੁੰਚਾਉਣ ਲਈ ਗਿਟਾਰ ਦਾ ਸਤਿਕਾਰ ਕਰਨ ਲਈ ਕਿਹਾ। ਹਾਲਾਂਕਿ ਲੋਕਾਂ ਨੂੰ ਗਿਟਾਰ ਤੋੜਨ ਦੇ ਪਿੱਛੇ ਦਾ ਕਾਰਨ ਸਮਝ ਨਹੀਂ ਆ ਰਿਹਾ ਹੈ।

ਉਲੇਖਯੋਗ ਹੈ ਕਿ ਏਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਕਲਿੱਪ ਸ਼ੇਅਰ ਕਰਦੇ ਹੋਏ ਲਿਖਿਆ, "ਬ੍ਰਾਊਨ ਮੁੰਡੇ ਨੇ ਰੇਗਿਸਤਾਨ ਛੱਡ ਦਿੱਤਾ ਹੈ।" ਇੱਥੋਂ ਤੱਕ ਕਿ ਕੋਚੇਲਾ ਦੇ ਅਧਿਕਾਰਤ ਹੈਂਡਲ ਨੇ ਵੀ ਗਾਇਕ ਦੀਆਂ ਗਿਟਾਰ ਤੋੜਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਨੇਟੀਜ਼ਨਾਂ ਨੇ ਇਸ ਦੀ ਆਲੋਚਨਾ ਕੀਤੀ।

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, 'ਉਨ੍ਹਾਂ ਚੀਜ਼ਾਂ ਦਾ ਸਨਮਾਨ ਕਰੋ ਜੋ ਤੁਹਾਨੂੰ ਇਸ ਮੁਕਾਮ 'ਤੇ ਲੈ ਕੇ ਆਈਆਂ ਹਨ। ਇਹ ਪੂਰੀ ਤਰ੍ਹਾਂ ਤੁਹਾਡਾ ਇਕੱਲੇ ਦਾ ਨੁਕਸਾਨ ਹੈ।” ਇੱਕ ਹੋਰ ਯੂਜ਼ਰ ਨੇ ਗਾਇਕ ਦੀ ਆਲੋਚਨਾ ਕਰਦੇ ਹੋਏ ਲਿਖਿਆ, "ਪਾਜੀ ਨੂੰ ਸਾਜ਼ ਦਾ ਸਤਿਕਾਰ ਕਰਨਾ ਚਾਹੀਦਾ ਹੈ।"

ਤੁਹਾਨੂੰ ਦੱਸ ਦੇਈਏ ਕਿ ਏਪੀ ਢਿੱਲੋਂ ਨੂੰ 'ਬ੍ਰਾਊਨ ਮੁੰਡੇ', 'ਫੇਟ', 'ਹਾਈ ਸਮਰ', 'ਵਿਦ ਯੂ' ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਪਿਛਲੇ ਸਾਲ ਗਾਇਕ ਦੇ ਜੀਵਨ 'ਤੇ ਆਧਾਰਿਤ ਇੱਕ ਦਸਤਾਵੇਜ਼ੀ ਫਿਲਮ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਕੀਤੀ ਗਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.