ETV Bharat / entertainment

ਸਿੱਧੂ ਮੂਸੇਵਾਲਾ ਦੇ ਇਸ ਖਾਸ ਦੋਸਤ ਦੀ ਹੋਈ ਬਾਲੀਵੁੱਡ ਵਿੱਚ ਐਂਟਰੀ, ਸੰਨੀ ਦਿਓਲ ਨਾਲ ਆਏਗਾ ਨਜ਼ਰ - AMRIT MAAN

ਹਾਲ ਹੀ ਵਿੱਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੂੰ ਬਾਲੀਵੁੱਡ ਫਿਲਮ ਦਾ ਪ੍ਰਭਾਵੀ ਹਿੱਸਾ ਬਣਾਇਆ ਗਿਆ ਹੈ।

amrit maan
amrit maan (instagram)
author img

By ETV Bharat Entertainment Team

Published : Nov 1, 2024, 2:58 PM IST

Amrit Maan Set To Make a Mark In Bollywood: ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ ਵਿੱਚ ਸਫ਼ਲ ਮੁਕਾਮ ਸਥਾਪਿਤ ਕਰ ਚੁੱਕੇ ਹਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਖਾਸ ਦੋਸਤ ਗਾਇਕ ਅੰਮ੍ਰਿਤ ਮਾਨ, ਜੋ ਹੁਣ ਬਾਲੀਵੁੱਡ ਵਿੱਚ ਵੀ ਅਪਣੀ ਸ਼ਾਨਦਾਰ ਆਮਦ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ, ਜੋ ਸੰਨੀ ਦਿਓਲ ਦੀ ਆਗਾਮੀ ਅਤੇ ਬਹੁ-ਚਰਚਿਤ ਹਿੰਦੀ ਫਿਲਮ 'ਜਾਟ' ਦੁਆਰਾ ਅਪਣੀ ਸੁਰੀਲੀ ਅਤੇ ਪ੍ਰਭਾਵੀ ਆਵਾਜ਼ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣਗੇ।

'ਮਾਈਥਰੀ ਮੂਵੀ ਮੇਕਰਸ' ਅਤੇ 'ਪੀਪਲ ਮੀਡੀਆ ਫੈਕਟਰੀ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਰੁਮਾਂਚਕ ਅਤੇ ਧਮਾਕੇਦਾਰ ਐਕਸ਼ਨ ਨਾਲ ਭਰਪੂਰ ਫਿਲਮ ਦਾ ਪਹਿਲਾਂ ਲੁੱਕ ਹਾਲ ਹੀ ਵਿੱਚ ਜਾਰੀ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬਾਲੀਵੁੱਡ ਸਟਾਰ ਸੰਨੀ ਦਿਓਲ ਤੋਂ ਇਲਾਵਾ ਰਣਦੀਪ ਹੁੱਡਾ, ਵਿਨੀਤ ਕੁਮਾਰ ਸਿੰਘ, ਸਯਾਮੀ ਖੇਰ ਅਤੇ ਰੇਜੀਨਾ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।

ਬਿੱਗ ਸੈੱਟਅੱਪ ਅਧੀਨ ਬਣਾਈ ਜਾ ਰਹੀ ਇਸ ਮਲਟੀ-ਸਟਾਰਰ ਫਿਲਮ ਦਾ ਦਾ ਸੰਗੀਤ ਥਮਨ ਐਸ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ, ਜਦੋਂ ਕਿ ਸਿਨੇਮਾਟੋਗ੍ਰਾਫੀ ਰਿਸ਼ੀ ਪੰਜਾਬੀ, ਸੰਪਾਦਨ ਨਵੀਨ ਨੂਲੀ ਅਤੇ ਪ੍ਰੋਡੋਕਸ਼ਨ ਡਿਜ਼ਾਈਨ ਪੱਖ ਅਵਿਨਾਸ਼ ਕੋਲਾ ਦੁਆਰਾ ਸੰਭਾਲੇ ਜਾ ਰਹੇ ਹਨ।

ਉਕਤ ਫਿਲਮ ਦੀ ਰਿਕਾਰਡਿੰਗ ਸਿਲਸਿਲੇ ਨੂੰ ਲੈ ਕੇ ਇੰਨੀਂ ਦਿਨੀਂ ਮੁੰਬਈ ਪੁੱਜੇ ਹੋਏ ਹਨ ਗਾਇਕ ਅੰਮ੍ਰਿਤ ਮਾਨ, ਜੋ ਬਤੌਰ ਗਾਇਕ ਆਪਣੇ ਇਸ ਪਹਿਲੇ ਬਾਲੀਵੁੱਡ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਹਨ, ਜਿੰਨ੍ਹਾਂ ਵੱਲੋਂ ਗਾਏ ਗਏ ਉਕਤ ਫਿਲਮੀ ਗਾਣੇ ਵਿੱਚ ਪੰਜਾਬੀ ਸਵੈਗ ਦੇ ਕਈ ਰੰਗ ਸੁਣਨ ਅਤੇ ਵੇਖਣ ਨੂੰ ਮਿਲਣਗੇ।

ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਕਈ ਗਾਣਿਆਂ ਨਾਲ ਚਰਚਾ ਦਾ ਕੇਂਦਰਬਿੰਦੂ ਬਣੇ ਹੋਏ ਇਹ ਗਾਇਕ ਅੱਜਕੱਲ੍ਹ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰਦੇ ਜਾ ਰਹੇ ਹਨ, ਜੋ ਜਿੱਥੇ ਬਤੌਰ ਗਾਇਕ ਦੁਨੀਆ ਭਰ ਵਿੱਚ ਅਪਣੀ ਗਾਇਕੀ ਦਾ ਲੋਹਾ ਮੰਨਵਾ ਰਹੇ ਹਨ, ਉੱਥੇ ਅਦਾਕਾਰ ਦੇ ਰੂਪ ਵਿੱਚ ਵੀ ਅਪਣੀਆਂ ਪੈੜਾਂ ਲਗਾਤਾਰ ਹੋਰ ਮਜ਼ਬੂਤ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੀ ਸਿਨੇਮਾ ਖੇਤਰ ਵਿੱਚ ਵੱਧ ਰਹੀ ਧਾਂਕ ਦਾ ਹੀ ਬਾਖੂਬੀ ਅਹਿਸਾਸ ਕਰਵਾਏਗੀ ਉਕਤ ਹਿੰਦੀ ਫਿਲਮ, ਜਿਸ ਦਾ ਹੁਣ ਪੰਜਾਬੀ ਬੈਲਟ ਦਰਸ਼ਕਾਂ ਵੱਲੋਂ ਕਾਫੀ ਉਤਸੁਕਤਾ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.