ETV Bharat / entertainment

ਅੱਲੂ ਅਰਜੁਨ ਦੇ ਟਰੈਕ 'ਪੁਸ਼ਪਾ ਪੁਸ਼ਪਾ' ਨੇ ਦੁਨੀਆ ਭਰ 'ਚ ਕੀਤਾ ਧਮਾਕਾ, ਆਪਣੇ ਨਾਂਅ ਦਰਜ ਕੀਤਾ ਇਹ ਰਿਕਾਰਡ - Song Pushpa Pushpa - SONG PUSHPA PUSHPA

Song Pushpa Pushpa: ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਆਉਣ ਵਾਲੀ ਐਕਸ਼ਨ ਡਰਾਮਾ ਫਿਲਮ 'ਪੁਸ਼ਪਾ 2' ਦੇ ਹਾਲ ਹੀ 'ਚ ਰਿਲੀਜ਼ ਹੋਏ ਪਹਿਲੇ ਗੀਤ 'ਪੁਸ਼ਪਾ ਪੁਸ਼ਪਾ' ਨੇ ਵੱਡਾ ਰਿਕਾਰਡ ਬਣਾ ਲਿਆ ਹੈ।

Song Pushpa Pushpa
Song Pushpa Pushpa (instagram image)
author img

By ETV Bharat Entertainment Team

Published : May 4, 2024, 5:21 PM IST

ਹੈਦਰਾਬਾਦ: ਸਾਊਥ ਸੁਪਰਸਟਾਰ ਅੱਲੂ ਅਰਜੁਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਪੁਸ਼ਪਾ 2' ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਫਿਲਮ ਦਾ ਪਹਿਲਾਂ ਗੀਤ 'ਪੁਸ਼ਪਾ ਪੁਸ਼ਪਾ' ਰਿਲੀਜ਼ ਹੋਇਆ ਹੈ।

ਗੀਤ 'ਪੁਸ਼ਪਾ ਪੁਸ਼ਪਾ' ਨੂੰ ਤੇਲਗੂ ਅਤੇ ਹਿੰਦੀ ਸਮੇਤ 6 ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਹੈ। 'ਪੁਸ਼ਪਾ ਪੁਸ਼ਪਾ' 'ਚ ਅੱਲੂ ਅਰਜੁਨ ਦਾ ਡਾਂਸ ਇੱਕ ਵਾਰ ਫਿਰ ਮਸ਼ਹੂਰ ਹੋ ਗਿਆ ਹੈ। ਸਾਊਥ ਸੁਪਰਸਟਾਰ ਦੇ ਕਈ ਸਟੈਪਸ ਪ੍ਰਸਿੱਧ ਹੋ ਗਏ ਹਨ, ਜਿਨ੍ਹਾਂ 'ਚ ਜੁੱਤੀ ਅਤੇ ਚਾਹ ਸ਼ਾਮਲ ਹਨ।

ਹੁਣ 'ਪੁਸ਼ਪਾ ਪੁਸ਼ਪਾ' ਗੀਤ ਯੂਟਿਊਬ 'ਤੇ ਧਮਾਲਾਂ ਪਾ ਰਿਹਾ ਹੈ। 'ਪੁਸ਼ਪਾ ਪੁਸ਼ਪਾ' ਨਾ ਸਿਰਫ਼ ਘਰੇਲੂ ਬਲਕਿ ਅੰਤਰਰਾਸ਼ਟਰੀ ਦਰਸ਼ਕਾਂ 'ਚ ਵੀ ਹਿੱਟ ਰਹੀ ਹੈ। ਹੁਣ 'ਪੁਸ਼ਪਾ ਪੁਸ਼ਪਾ' ਗੀਤ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

  • " class="align-text-top noRightClick twitterSection" data="">

'ਪੁਸ਼ਪਾ ਪੁਸ਼ਪਾ' 6 ਭਾਸ਼ਾਵਾਂ 'ਚ 5 ਕਰੋੜ ਤੋਂ ਵੱਧ ਵਿਊਜ਼ ਹਾਸਲ ਕਰਨ ਵਾਲਾ ਪਹਿਲਾਂ ਗੀਤ ਬਣ ਗਿਆ ਹੈ। ਇਸ ਦੇ ਨਾਲ ਹੀ ਇੰਸਟਾਗ੍ਰਾਮ 'ਤੇ ਇਸ 'ਤੇ 1 ਲੱਖ ਤੋਂ ਜ਼ਿਆਦਾ ਰੀਲਾਂ ਹੋ ਚੁੱਕੀਆਂ ਹਨ। ਇਸ ਮੌਕੇ 'ਤੇ ਪੁਸ਼ਪਾ 2 ਦੇ ਨਿਰਮਾਤਾਵਾਂ ਨੇ ਇੱਕ ਪੋਸਟ ਜਾਰੀ ਕੀਤੀ ਹੈ, ਜਿਸ ਵਿੱਚ ਇਸ ਅੰਕੜੇ ਦਾ ਜ਼ਿਕਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਤੇਲਗੂ ਅਤੇ ਹਿੰਦੀ ਦੇ ਨਾਲ-ਨਾਲ ਇਸ ਗੀਤ ਨੂੰ ਤਾਮਿਲ, ਕੰਨੜ, ਮਲਿਆਲਮ ਅਤੇ ਬੰਗਾਲੀ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕੀਤਾ ਗਿਆ ਹੈ।

ਇਸ ਗੀਤ ਨੂੰ ਮੀਕਾ ਸਿੰਘ ਅਤੇ ਨਕਾਸ਼ ਅਜ਼ੀਜ਼ ਨੇ ਗਾਇਆ ਹੈ। ਜਦੋਂ ਕਿ 'ਪੁਸ਼ਪਾ ਪੁਸ਼ਪਾ' ਗੀਤ ਦੇ ਰਚੇਤਾ ਦੇਵੀ ਸ਼੍ਰੀ ਪ੍ਰਸਾਦ ਹਨ। ਇਸਨੂੰ ਤੇਲਗੂ ਵਿੱਚ ਨਕਸ਼ ਅਜ਼ੀਜ਼, ਤਾਮਿਲ ਵਿੱਚ ਦੀਪਕ ਬਲੂ, ਹਿੰਦੀ ਵਿੱਚ ਮੀਕਾ ਸਿੰਘ, ਕੰਨੜ ਵਿੱਚ ਵਿਜੇ ਪ੍ਰਕਾਸ਼, ਮਲਿਆਲਮ ਵਿੱਚ ਰਣਜੀਤ ਗੋਵਿੰਦ ਅਤੇ ਬੰਗਾਲੀ ਵਿੱਚ ਤਿਮੀਰ ਬਿਸਵਾਸ ਨੇ ਗਾਇਆ ਹੈ।

ਫਿਲਮ ਦੀ ਰਿਲੀਜ਼ ਡੇਟ ਬਾਰੇ ਦੱਸੀਏ ਤਾਂ ਇਹ ਮੌਜੂਦਾ ਸਾਲ ਦੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ 15 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ, ਜਿਸ 'ਚ ਰਸ਼ਮਿਕਾ ਮੰਡਾਨਾ ਇੱਕ ਵਾਰ ਫਿਰ ਅੱਲੂ ਅਰਜੁਨ ਦੇ ਨਾਲ ਨਜ਼ਰ ਆਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.