Pushpa 2 Collection Day 1: ਸੁਕੁਮਾਰ-ਅੱਲੂ ਅਰਜੁਨ ਦੀ ਐਕਸ਼ਨ ਫਿਲਮ 'ਪੁਸ਼ਪਾ 2' ਨੇ ਓਪਨਿੰਗ ਦਿਨ ਹੀ ਨਵਾਂ ਇਤਿਹਾਸ ਰਚ ਦਿੱਤਾ ਹੈ। 'ਪੁਸ਼ਪਾ 2' ਅਧਿਕਾਰਤ ਤੌਰ 'ਤੇ ਭਾਰਤੀ ਅਤੇ ਵਿਸ਼ਵਵਿਆਪੀ ਬਾਕਸ ਆਫਿਸ 'ਤੇ ਸਭ ਤੋਂ ਵੱਡੀ ਓਪਨਿੰਗ ਭਾਰਤੀ ਫਿਲਮ ਵਜੋਂ ਉਭਰੀ ਹੈ। 5 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਈ 'ਪੁਸ਼ਪਾ 2' ਰਾਜਾਮੌਲੀ ਦੀ ਐਪਿਕ ਫਿਲਮ 'RRR' ਨੂੰ ਹਰਾ ਕੇ ਬਾਕਸ ਆਫਿਸ ਰਾਜ ਕਰ ਰਹੀ ਹੈ।
ਪਹਿਲੇ ਦਿਨ 'ਪੁਸ਼ਪਾ 2' ਦਾ ਬਾਕਸ ਆਫਿਸ ਕਲੈਕਸ਼ਨ
ਸੈਕਨਿਲਕ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ 'ਪੁਸ਼ਪਾ 2' ਨੇ ਭਾਰਤ ਵਿੱਚ ਆਪਣੇ ਪਹਿਲੇ ਦਿਨ ਸਾਰੀਆਂ ਭਾਸ਼ਾਵਾਂ ਵਿੱਚ ਲਗਭਗ 165 ਕਰੋੜ ਰੁਪਏ ਇਕੱਠੇ ਕੀਤੇ ਹਨ। ਅੱਲੂ ਅਰਜੁਨ ਦੀ ਫਿਲਮ ਨੇ ਪ੍ਰੀਮੀਅਰ ਸ਼ੋਅ ਤੋਂ 10.1 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।
ਇਸ ਤਰ੍ਹਾਂ 'ਪੁਸ਼ਪਾ 2' ਨੇ ਬਾਕਸ ਆਫਿਸ 'ਤੇ ਲਗਭਗ 175.1 ਕਰੋੜ ਦੀ ਕਮਾਈ ਨਾਲ ਰਿਕਾਰਡ ਤੋੜ ਸ਼ੁਰੂਆਤ ਕੀਤੀ ਹੈ। ਇਸਨੇ ਰਾਮ ਚਰਨ, ਜੂਨੀਅਰ ਐਨਟੀਆਰ ਦੀ ਫਿਲਮ 'ਆਰਆਰਆਰ' ਨੂੰ ਵੱਡੇ ਫਰਕ ਨਾਲ ਪਿੱਛੇ ਛੱਡ ਦਿੱਤਾ। ਸੈਕਨਿਲਕ ਦੇ ਅਨੁਸਾਰ ਰਾਮ ਚਰਨ, ਜੂਨੀਅਰ ਐਨਟੀਆਰ ਦੀ ਫਿਲਮ ਨੇ ਬਾਕਸ ਆਫਿਸ 'ਤੇ 133 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
Evening Occupancy: Pushpa: The Rule - Part 2 Day 1: 62.52%💥 (Hindi) (2D) #PushpaTheRulePart2 link:https://t.co/bQ8BvXPHpG
— Sacnilk Entertainment (@SacnilkEntmt) December 5, 2024
Pushpa: The Rule - Part 2 Day 1: 85.07%💥 (Telugu) (2D) #PushpaTheRulePart2 link:https://t.co/bQ8BvXPHpG
Pushpa: The Rule - Part 2 Day 1: 56.27%💥…
ਹਿੰਦੀ ਵਿੱਚ 'ਪੁਸ਼ਪਾ 2' ਨੇ 'ਜਵਾਨ' ਨੂੰ ਦਿੱਤੀ ਮਾਤ
'ਪੁਸ਼ਪਾ 2' ਨੇ ਹਿੰਦੀ 'ਚ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੂੰ ਪਿੱਛੇ ਛੱਡ ਦਿੱਤਾ ਹੈ। ਸੈਕਨਿਲਕ ਮੁਤਾਬਕ 2023 'ਚ ਰਿਲੀਜ਼ ਹੋਈ ਕਿੰਗ ਖਾਨ ਅਤੇ ਨਯਨਤਾਰਾ ਦੀ ਫਿਲਮ 'ਜਵਾਨ' ਨੇ ਪਹਿਲੇ ਦਿਨ ਸਾਰੀਆਂ ਭਾਸ਼ਾਵਾਂ 'ਚ 75 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ 'ਚੋਂ ਫਿਲਮ ਨੇ ਸਿਰਫ ਹਿੰਦੀ ਵਰਜ਼ਨ 'ਚ 65.5 ਕਰੋੜ ਰੁਪਏ ਕਮਾਏ। ਇਹ ਹਿੰਦੀ ਵਿੱਚ ਕਿੰਗ ਖਾਨ ਦੀ ਸਭ ਤੋਂ ਵੱਡੀ ਓਪਨਿੰਗ ਭਾਰਤੀ ਫਿਲਮ ਬਣ ਗਈ। ਹੁਣ ਅੱਲੂ ਅਰਜੁਨ ਦੀ ਫਿਲਮ ਨੇ ਕਿੰਗ ਖਾਨ ਦਾ ਇਹ ਰਿਕਾਰਡ ਤੋੜ ਦਿੱਤਾ ਹੈ। 'ਪੁਸ਼ਪਾ 2' ਨੇ ਹਿੰਦੀ ਵਰਜ਼ਨ 'ਚ ਜਵਾਨ ਨੂੰ ਪਛਾੜਦਿਆਂ 67 ਕਰੋੜ ਦੀ ਕਮਾਈ ਕੀਤੀ ਹੈ।
Tollywood BEATS Bollywood. #Pushpa2 Hindi version with ₹65.35 cr nett BEATS Jawan Hindi day 1 to become the biggest opener of all time. pic.twitter.com/MfNVyoWNFz
— Manobala Vijayabalan (@ManobalaV) December 5, 2024
ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀਆਂ ਓਪਨਰ ਫਿਲਮਾਂ
ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਓਪਨਰ ਫਿਲਮ 'ਆਰਆਰਆਰ' ਹੈ, ਜਿਸ ਨੇ ਪਹਿਲੇ ਦਿਨ 223.5 ਕਰੋੜ ਰੁਪਏ ਕਮਾਏ, ਇਸ ਤੋਂ ਬਾਅਦ 'ਬਾਹੂਬਲੀ 2' (214.5 ਕਰੋੜ ਰੁਪਏ) ਅਤੇ 'ਕਲਕੀ 2898 AD' (182.6 ਕਰੋੜ ਰੁਪਏ) ਹਨ। ਕਈ ਵਪਾਰ ਵਿਸ਼ਲੇਸ਼ਕ 'ਪੁਸ਼ਪਾ 2' ਲਈ 250 ਕਰੋੜ ਰੁਪਏ ਤੋਂ ਵੱਧ ਦੇ ਅੰਕੜੇ ਦੀ ਭਵਿੱਖਬਾਣੀ ਕਰ ਰਹੇ ਹਨ।
ਸੁਕੁਮਾਰ ਦੁਆਰਾ ਨਿਰਦੇਸ਼ਤ ਅਤੇ ਮਿਥਰੀ ਮੂਵੀ ਮੇਕਰਸ ਅਤੇ ਮੁਟਮਸੇਟੀ ਮੀਡੀਆ ਦੁਆਰਾ ਨਿਰਮਿਤ ਇਸ ਫਿਲਮ ਵਿੱਚ ਅੱਲੂ ਅਰਜੁਨ, ਰਸ਼ਮਿਕਾ ਮੰਡਾਨਾ ਅਤੇ ਫਹਾਦ ਫਾਸਿਲ ਇੱਕ ਵਾਰ ਫਿਰ ਆਪਣੇ ਪੁਰਾਣੇ ਕਿਰਦਾਰਾਂ ਕ੍ਰਮਵਾਰ 'ਪੁਸ਼ਪਾ ਰਾਜ', 'ਸ਼੍ਰੀਵੱਲੀ' ਅਤੇ 'ਭੰਵਰ ਸਿੰਘ ਸ਼ੇਖਾਵਤ' ਨੂੰ ਮੁੜ ਦੁਹਰਾਉਂਦੇ ਹੋਏ ਦਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ: